ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਪਾਰਟੀ ਦੇ ਰਾਸ਼ਟਰੀ ਕਾਨੂੰਨੀ ਨੇਤਾ ਸ. ਹਰਵਿੰਦਰ ਸਿੰਘ ਫੂਲਕਾ ਨੇ ਦਿੱਲੀ ਸਰਕਾਰ ਵੱਲੋਂ ਪੇਸ਼ ਕੀਤੇ ਬਜਟ ਨੂੰ ਬਹੁਤ ਹੀ ਸ਼ਾਨਦਾਰ, ਸੰਪੂਰਣ ਅਤੇ ਦੂਰ ਅੰਦੇਸ਼ੀ ਵਾਲਾ ਦੱਸਿਆ। ਉਨ੍ਹਾਂ ਨੇ ਇਸ ਨੂੰ ਅੱਜ ਤੱਕ ਕਿਸੇ ਵੀ ਕੇਂਦਰ ਦੀ ਜਾਂ ਰਾਜ ਸਰਕਾਰਾਂ ਵੱਲੋਂ ਪੇਸ਼ ਕੀਤੇ ਬੱਜਟ ਨਾਲੋਂ ਸੱਭ ਤੋਂ ਵਧੀਆ ਦੱਸਿਆ। ਇਹ ਬਜਟ ਸਮਾਜ ਦੇ ਸਾਰੇ ਵਰਗਾਂ ਦੇ ਭਲੇ ਲਈ ਹੈ ਅਤੇ ਹਰ ਆਮ ਆਦਮੀ ਦੀਆਂ ਨਾ ਸਿਰਫ ਜਰੂਰਤਾਂ ਬਲਕਿ ਉਨ੍ਹਾਂ ਦੀਆਂ ਇਛਾਵਾਂ ਨੂੰ ਵੀ ਪੂਰਣ ਕਰਨ ਵਾਲਾ ਹੈ।
ਪੰਜਾਬ ਸਰਕਾਰ ਦੇ ਬਜਟ ਅਤੇ ਦਿੱਲੀ ਸਰਕਾਰ ਦੇ ਬਜਟ ਦੀ ਤੁਲਨਾ ਕਰਦਿਆਂ ਸ. ਫੂਲਕਾ ਨੇ ਕਿਹਾ ਕਿ ਦਿੱਲੀ ਦੇ ਕੁੱਲ ਬਜਟ ਦੇ ੪੧੧੨੯ ਕਰੋੜ ਵਿੱਚੋਂ ੯੮੩੬ ਕਰੋੜ ਸਿਖਿਆ ਲਈ ਰੱਖਿਆ ਗਿਆ ਹੈ ਜੋ ਕਿ ਕੁੱਲ ਬਜਟ ਦਾ ੨੫% ਅਤੇ ਪਿਛਲੇ ਸਾਲ ਦੇ ਬਜਟ ਨਾਲੋਂ ੧੦੬% ਜਿਆਦਾ ਹੈ। ਬਜਟ ਅਨੁਸਾਰ ਹਰ ਸਾਲ ੨੩੬ ਨਵੇਂ ਸਕੂਲ ਖੋਲੇ ਜਾਣਗੇ। ੨੦੦੦੦ ਨਵੇਂ ਅਧਿਆਪਕਾਂ ਦੀ ਭਰਤੀ ਕੀਤੀ ਜਾਵੇਗੀ। ਦਿੱਲੀ ਨੂੰ ੨ ਸਾਲਾਂ ਵਿੱਚ ਪੂਰਣ ਸਾਖਾ ਬਣਾਇਆ ਜਾਵੇਗਾ ਅਤੇ ਫਰੀ ਵਾਈ-ਫਾਈ ਦੀ ਸੁਵਿਧਾ ਸਕੂਲਾਂ, ਕਾਲਜਾਂ ਅਤੇ ਪਿੰਡਾਂ ਤੋਂ ਸ਼ੁਰੂ ਕੀਤੀ ਜਾਵੇਗੀ।
ਸ. ਫੂਲਕਾ ਅਨੁਸਾਰ ਪੰਜਾਬ ਵਿੱਚ ਪਿਛਲੀ ਭਰਤੀ ਕਾਂਗਰਸ ਸਰਕਾਰ ਦੇ ਪਿਛਲੇ ਸਾਲਾਂ ਵਿੱਚ ਅਤੇ ਅੱਜ ਤੋਂ ੮ ਸਾਲਾਂ ਪਹਿਲਾਂ ਕੀਤੀ ਗਈ ਸੀ। ਉਸ ਤੋਂ ਬਾਅਦ ਅਧਿਆਪਕਾਂ ਦੀ ਭਰਤੀ ਠੇਕੇ ਉਪਰ ਕੀਤੀ ਗਈ ਜਿਨ੍ਹਾਂ ਨੂੰ ਨਾ ਸਿਰਫ ਪੂਰੀ ਤਨਖਾਹ ਹੀ ਨਹੀਂ ਮਿਲਦੀ ਬਲਕਿ ਸਮੇਂ ਸਿਰ ਭੁਗਤਾਨ ਵੀ ਨਹੀਂ ਹੁੰਦਾ। ਪਿਛਲੇ ੮ ਸਾਲਾਂ ਵਿੱਚ ਕੋਈ ਵੀ ਨਵਾਂ ਸਕੂਲ ਨਹੀਂ ਖੋਲਿਆ ਗਿਆ।
ਸੱਭ ਤੋਂ ਵਧੀਕ ਅਕਾਲੀ ਭਾਜਪਾ ਸਰਕਾਰ ਜੋ ਕਿ ਆਪਣੇ ਆਪ ਨੂੰ ਕਿਸਾਨਾਂ ਦੀ ਪਾਰਟੀ ਕਹਿੰਦੀ ਹੈ, ਨੇ ਕਿਸਾਨਾਂ ਦੇ ਭਲੇ ਲਈ ਕੁਝ ਵੀ ਨਹੀਂ ਕੀਤਾ।ਪਿਛਲੀ ਹਾੜ੍ਹੀ ਦੀ ਫਸਲ ਦੇ ਨੁਕਸਾਨ ਦਾ ਕੋਈ ਵੀ ਹਰਜਾਨਾਂ ਕਿਸਾਨਾਂ ਨੂੰ ਨਹੀਂ ਦਿੱਤਾ ਗਿਆ। ਹਾਲਾਂਕਿ ਅਕਾਲੀ ਸਰਕਾਰ ਨੇ ੧੦੦੦ ਰੁਪਏ ਪ੍ਰਤੀ ਏਕੜ ਦੀ ਮੰਗ ਕੀਤੀ ਗਈ ਸੀ। ਇਸਦੇ ਉਲਟ ਕੇਜਰੀਵਾਲ ਸਰਕਾਰ ਦੇ ਪਹਿਲੇ ਬਜਟ ਵਿੱਚ ਹੀ ਫਸਲਾਂ ਦੇ ਨੁਕਸਾਨ ਹੋਣ ਤੇ ੨੦੦੦੦ ਪਰ ਏਕੜ ਕਿਸਾਨਾਂ ਨੂੰ ਮੁਆਵਜੇ ਦੀ ਸਹੂਲਤ ਪ੍ਰਦਾਨ ਕੀਤੀ।
ਦਿੱਲੀ ਸਰਕਾਰ ਨੇ ੫੦੮੫ ਕਰੋੜ ਆਵਾਜਾਈ ਦੇ ਸੁਧਾਰ ਲਈ ਰੱਖੇ ਹਨ ਜੋ ਕਿ ਕੁੱਲ ਬਜਟ ਦਾ ੮% ਬਣਦਾ ਹੈ। ੧੦੦੦੦ ਨਵੀਆਂ ਬੱਸਾਂ ਚਲਾਈਆਂ ਜਾਣਗੀਆਂ ਅਤੇ ੫੫੦੦ ਨਵੇਂ ਆਟੋ ਦੇ ਲਾਈਸੈਂਸ ਜਾਰੀ ਕੀਤੇ ਜਾਣਗੇ।
ਇਸਦੇ ਉਲਟ ਅਕਾਲੀ ਭਾਜਪਾ ਸਰਕਾਰ ਰੋਡਵੇਜ਼ ਦਾ ਦੀਵਾਲਾਪਨ ਕੱਢਣ ਵਿੱਚ ਲੱਗੀ ਹੋਈ ਹੈ ਤਾਂ ਕਿ ਨਿੱਜੀ ਟਰਾਂਸਪੋਰਟਰਾਂ ਦਾ ਕਾਰੋਬਾਰ ਚਮਕਾਇਆ ਜਾ ਸਕੇ।