ਨਵੀਂ ਦਿੱਲੀ- ਦੁਨੀਆਂ ਦੀ ਬਰੇਕਫਾਸਟ ਬਣਾਉਣ ਵਾਲੀ ਸੱਭ ਤੋਂ ਵੱਡੀ ਕੰਪਨੀ ਕੇਲਾਗ ਨੇ ਬੈਡਮਿੰਟਨ ਖਿਡਾਰੀ ਸਾਈਨਾ ਨੇਹਵਾਲ ਨੂੰ 1.5 ਕਰੋੜ ਵਿੱਚ ਰੁਪੈ ਵਿੱਚ ਸਾਈਨ ਕੀਤਾ ਹੈ। ਕੇਲਾਗ ਨੇ ਸਾਈਨਾ ਨਾਲ ਦੋ ਸਾਲ ਦਾ ਐਗਰੀਮੈਂਟ ਕੀਤਾ ਹੈ। ਇਸ ਦੇ ਨਾਲ ਹੀ ਉਹ ਇਸ਼ਤਿਹਾਰਾਂ ਤੋਂ ਸੱਭ ਤੋਂ ਵੱਧ ਕਮਾਈ ਕਰਨ ਵਾਲੀ ਭਾਰਤੀ ਮਹਿਲਾ ਬਣ ਗਈ ਹੈ। ਇਸ ਦੌੜ ਵਿੱਚ ਉਹ ਸਾਨੀਆ ਮਿਰਜਾ ਅਤੇ ਮੈਰੀਕਾਮ ਤੋਂ ਅੱਗੇ ਹੈ।
25 ਸਾਲਾ ਸਾਈਨਾ ਨੇਹਵਾਲ ਪਹਿਲਾਂ ਤੋਂ ਹੀ ਬਜ਼ਾਜ਼, ਨੋਮਾਰਕਸ ਕਰੀਮ, ਯੋਨੈਕਸ,ਆਇਓਡੈਕਸ ਪੇਨ ਕਿਲਰ ਰਲੀਵਰ, ਇੰਡੀਅਨ ਓਵਰਸੀਜ਼ ਬੈਂਕ ਅਤੇ ਸਹਾਰਾ ਗਰੁੱਪ ਨੂੰ ਐਂਡੋਰਸ ਕਰ ਰਹੀ ਹੈ। ਪੰਜ ਸਾਲ ਪਹਿਲਾਂ ਤੱਕ ਸਾਨੀਆ ਮਿਰਜਾ ਨੂੰ ਸੱਭ ਤੋਂ ਵੱਧ ਪੈਸੇ ਮਿਲਦੇ ਸਨ, ਪਰ ਹੁਣ ਸਾਈਨਾ ਜਿਆਦਾ ਇਸ਼ਤਿਹਾਰਾਂ ਵਿੱਚ ਨਜ਼ਰ ਆਵੇਗੀ।