ਫਰਾਂਸ, (ਸੁਖਵੀਰ ਸਿੰਘ ਸੰਧੂ) – ਫਰੈਂਚ ਲੋਕੀ ਧੁੱਪ ਨੂੰ ਬਹੁਤ ਪਸੰਦ ਕਰਦੇ ਹਨ,ਜਦੋਂ ਵੀ ਛੁੱਟੀਆਂ ਹੁੰਦੀਆਂ ਹਨ।ਸਰਦੀ ਦੇ ਸਤਾਏ ਹੋਏ ਇਹ ਧੁੱਪ ਸੇਕਣ ਲਈ ਗਰਮ ਮੁਲਕਾਂ ਵਿੱਚ ਛੁਟੀਆਂ ਮਨਾਉਣ ਚਲੇ ਜਾਂਦੇ ਹਨ। ਪਰ ਹੁਣ ਸੂਰਜ ਦੇਵਤੇ ਨੇ ਘਰ ਵਿੱਚ ਹੀ ਰਹਿਮਤ ਕਰ ਦਿੱਤੀ।ਫਰਾਂਸ ਵਿੱਚ ਕੱਲ੍ਹ ਦੀ ਪੈ ਰਹੀ ਅੱਤ ਦੀ ਗਰਮੀ ਨਾਲ ਲੋਕੀਂ ਬੌਦਲੇ ਫਿਰਦੇ ਹਨ।ਇਥੇ ਦੇ ਮੌਸਮ ਵਿਭਾਗ ਨੇ ਆਉਣ ਵਾਲੇ ਕੁਝ ਦਿੱਨਾਂ ਤੱਕ ਹੋਰ ਗਰਮੀ ਪੈਣ ਦੀ ਸੰਭਾਵਨਾ ਪ੍ਰਗਟਾਈ ਹੈ।ਸਖਤ ਗਰਮੀ ਕਾਰਨ ਫਰਾਂਸ ਦੀਆਂ ਇਕਵੰਜਾ ਸਟੇਟਾਂ ਵਿੱਚ ਅਲਰਟ ਜਾਰੀ ਕੀਤਾ ਗਿਆ ਹੈ।ਬਹੁਤ ਇਲਾਕਿਆ ਵਿੱਚ ਪਾਣੀ ਵਾਲੇ ਸੋਮਿਆਂ ਨੂੰ ਲੋਕਾਂ ਲਈ ਖੋਲ੍ਹ ਦਿੱਤਾ ਹੈ। ਜਿਥੇ ਲੋਕੀ ਮੌਜ਼ ਮਾਸਤੀ ਕਰ ਰਹੇ ਹਨ ।ਮੌਸਮ ਵਿਭਾਗ (ਮੀਤੀਓ ਫਰਾਂਸ) ਅਨੁਸਾਰ ਪਹਿਲੀ ਜੁਲਾਈ ਨੂੰ ਚਾਰ ਵੱਜ ਕੇ ਸੰਤਾਲੀ ਮਿੰਟ ਤੇ ਪੈਰਿਸ ਵਿੱਚ ਉਨਤਾਲੀ ਡਿਗਰੀ ਤਾਪਮਾਨ ਮਾਪਿਆ ਗਿਆ।ਜਿਹੜਾ 2003 ਦੇ ਰੀਕਾਰਡ ਨੂੰ ਟੱਪ ਗਿਆ ਹੈ।ਇਥੇ ਇਹ ਯਿਕਰ ਯੋਗ ਹੈ ਕਿ ਸਾਲ 2003 ਵਿੱਚ ਅੱਤ ਦੀ ਗਰਮੀ ਕਾਰਨ 15000 ਹਜ਼ਾਰ ਲੋਕੀਂ ਮੌਤ ਦੇ ਮੂੰਹ ਵਿੱਚ ਜਾ ਪਏ ਸਨ।ਪਰ ਇਸ ਸਾਲ ਸਰਕਾਰ ਨੇ ਗਰਮੀ ਨਾਲ ਨਜਿੱਠਣ ਲਈ ਜਰੂਰੀ ਪ੍ਰਬੰਧ ਕੀਤੇ ਹੋਏ ਹਨ।