ਵਿਸ਼ਵ ਵਿਚ ਮੋਟਾਪਾ ਇਕ ਮਹਾਂਮਾਰੀ ਦਾ ਰੂਪ ਲੈ ਰਿਹਾ ਹੈ। ਮੋਟਾਪੇ ਕਾਰਨ ਸਿਹਤ ਸਹੂਲਤਾਂ ’ਤੇ ਖਰਚਾ ਅਤੇ ਕੰਮ ਕਾਜ ਵਿਚ ਘਾਟਾ ਲਗਭਗ ਨਸ਼ਿਆਂ, ਅੱਤਵਾਦ, ਤੰਬਾਕੂਨੋਸੀ ਆਦਿ ਜਿੰਨਾ ਹੀ ਹੋ ਰਿਹਾ ਹੈ। ਵਿਸ਼ਵ ਵਿਚ ਲਗਭਗ 30 ਪ੍ਰਤੀਸ਼ਤ ਲੋਕਾਂ ਦਾ ਭਾਰ ਵੱਧ ਹੈ। ਭਾਰਤ ਵਿਚ 14 ਪ੍ਰਤੀਸ਼ਤ ਪੁਰਸ਼ ਅਤੇ 26 ਪ੍ਰਤੀਸ਼ਤ ਔਰਤਾਂ ਮੋਟੇ ਹਨ। ਪੰਜਾਬ ਦੀਆਂ ਗੋਗੜਾ ਪਹਿਲੇ ਸਥਾਨ ਉੱਤੇ ਹਨ, ਜਿੱਥੇ 30 ਪ੍ਰਤੀਸ਼ਤ ਪੁਰਸ਼ ਅਤੇ 37 ਪ੍ਰਤੀਸ਼ਤ ਔਰਤਾਂ ਦੇ ਭਾਰ ਵੱਧ ਹਨ।
ਵਰਤ ਰੱਖਣ ਬਾਰੇ ਚਿਤਾਵਨੀ : ਕਈ ਵਾਰ ਕਈ ਵਿਅਕਤੀ ਭਾਰ ਘੱਟ ਕਰਨ ਲਈ ਵਰਤ ਰਖਦੇ ਹਨ, ਘੱਟ ਖਾਂਦੇ ਹਨ। ਅੱਜ ਕੱਲ੍ਹ ਇਸ ਨੂੰ ਗਲਤ ਮੰਨਿਆ ਜਾਂਦਾ ਹੈ। ਜਦੋਂ ਘੱਟ ਭੋਜਨ ਖਾਂਦਾ ਜਾਂਦਾ ਹੈ, ਤਦ ਸਰੀਰ ਆਪਣੀਆਂ ਗਤੀਵਿਧੀਆਂ ਜਾਰੀ ਰੱਖਣ ਲਈ ਫਿਕਰਮੰਦ ਹੋ ਜਾਂਣਾ ਹੈ। ਸਰੀਰ ਵਿਚ ਮੈਟਾਬੋਲਿਕ ਰੇਟ ਘੱਟ ਜਾਂਦਾ ਹੈ ਅਤੇ ਸਰੀਰ ਭੋਜਨ ਦੇ ਕੁਝ ਹਿੱਸੇ ਨੂੰ ਔਕੜ ਸਮੇਂ ਲਈ ਚਰਬੀ ਦੇ ਰੂਪ ਵਿੱਚ ਸੰਭਾਲਦਾ ਹੈ। ਮੈਟਾਬੋਲਿਕ ਰੇਟ ਕੁਝ ਦਿਨ ਘੱਟ ਰਹਿੰਦਾ ਹੈ। ਚਾਹੇ ਪੂਰਾ ਭੋਜਨ ਖਾਣਾ ਸ਼ੁਰੂ ਕਰ ਦਿੱਤਾ ਜਾਵੇ। ਵਰਤ ਰੱਖਣ ਨਾਲ ਚਾਹੇ ਪਹਿਲਾਂ ਪਹਿਲ ਕੁਝ ਭਾਰ ਘਟਦਾ ਹੈ।
ਭੈੜੇ ਭੋਜਨ ਦਾ ਸੇਵਨ : ਅਣਜਾਣ ਹੋਣ ਕਾਰਨ ਗੁੰਮਰਾਹ ਇਸ਼ਤਿਹਾਰਬਾਜੀ ਦੇ ਪ੍ਰਭਾਵ ਹੇਠਾਂ ਲੋਕ ਪੋਸ਼ਟਿਕਤਾ ਰਹਿਤ ਭੋਜਨ ਦਾ ਸੇਵਨ ਬਿਨਾ ਸੰਕੋਚ ਕਰ ਰਹੇ ਹਨ। ਮਿੱਠੀਆਂ ਪੀਣੀਆਂ, ਫਰੂਟ, ਜੂਸ, ਮਿਠਾਈਆਂ, ਤਲੇ ਹੋਏ ਭੋਜਨ, ਫਾਸਟ ਫੂਡ, ਪ੍ਰੋਸੈਸਡ ਫੂਡ, ਕੇਕ, ਪੇਸ਼ਟਰੀਆਂ, ਮੈਦੇ ਤੋਂ ਬਣੇ ਭੋਜਨ ਆਦਿ ਸਾਰੇ ਭੈੜੇ ਭੋਜਨ ਹਨ ਜਾਂ ਭਾਰ ਵਧਾਉਂਦੇ ਹਨ।
ਕਸਰਤ : ਕਸਰਤ ਸਰੀਰ ਦੀ ਮੁੱਖ ਲੋੜ ਹੈ। ਕਸਰਤ ਕਰਨ ਨਾਲ ਰੈਸਟਿੰਗ ਮੈਟਾਬੋਲਿਕ ਰੇਟ ਵਧ ਜਾਂਦਾ ਹੈ। ਇਕ ਘੰਟੇ ਦੀ ਕਸਰਤ ਨਾਲ 10/12 ਘੰਟੇ ਮੈਟਾਬੋਲਿਕ ਰੇਟ ਵਧਿਆ ਰਹਿੰਦਾ ਹੈ, ਜਿਸ ਕਾਰਨ ਵਾਧੂ ਚਰਬੀ ਖਰਚ ਹੋਣੀ ਸ਼ੁਰੂ ਹੋ ਜਾਂਦੀ ਹੈ ਅਤੇ ਭਾਰ ਘਟਣਾ ਸ਼ੁਰੂ ਹੋ ਜਾਂਦਾ ਹੈ।
ਜੀਨਸ ਦਾ ਪ੍ਰਭਾਵ : ਮੋਟਾਪੇ ਲਈ ਵਿਰਸੇ ਵਿਚ ਮਿਲੇ ਜੀਨਸ ਅਹਿਮ ਭੂਮਿਕਾ ਨਿਭਾਉਂਦੇ ਹਨ, ਜੇ ਇਕ ਮਾਪਾ ਮੋਟਾ ਹੈ, ਤਦ ਬੱਚੇ ਮੋਟੇ ਹੋ ਸਕਦੇ ਹਨ। ਇਸ ਤਰ੍ਹਾਂ ਜੀਨਸ ਸਰੀਰ ਵਿਚ ਕਿੰਨਾ ਫੈਟ ਅਤੇ ਕਿਥੇ ਜਮਾਂ ਹੋਣ ਉ¤ਤੇ ਵੀ ਪ੍ਰਭਾਵ ਪਾਉਂਦੇ ਹਨ। ਘਰ ਵਿਚ ਖਾਣ-ਪੀਣ ਦੀਆਂ ਆਦਤਾਂ ਵੀ ਅਸਰ ਪਾਉਂਦੀਆਂ ਹਨ। ਵੱਧ ਬਲੱਡ ਪ੍ਰੈਸ਼ਰ ਆਦਿ ਜੇ ਭਾਰ ਨਾਰਮਲ ਭਾਰ ਤੋਂ ਇਕ ਕਿਲੋ ਵਧ ਹੋਵੇ ਤਦ ਗੋਡਿਆਂ ’ਤੇ 6 ਕਿਲੋ ਵਾਧੂ ਬੋਝ ਪੈਂਦਾ ਹੈ, ਜੇ ਕਿਸੇ ਦਾ ਭਾਰ ਨਾਰਮਲ ਭਾਰ ਤੋਂ 10 ਪ੍ਰਤੀਸ਼ਤ ਵਧ ਹੋਵੇ, ਤਦ ਪੁਰਸ਼ਾਂ ਦਾ ਜੀਵਨ ਕਾਲ 11 ਪ੍ਰਤੀਸ਼ਤ ਅਤੇ ਔਰਤਾਂ ਦਾ 7 ਪ੍ਰਤੀਸ਼ਤ ਘਟਦਾ ਹੈ। ਵਿਸ਼ਵ ਵਿੱਚ ਹਰ ਸਾਲ ਲਗਭਗ 28 ਲੱਖ ਮੌਤਾਂ ਮੋਟਾਪੇ ਕਾਨ ਹੁੰਦੀਆਂ ਹਨ।
ਮੋਟਾਪੇ ਦੇ ਕਾਰਨ : ਜੇ ਕੋਈ ਵਿਅਕਤੀ ਲਗਾਤਾਰ ਲੋੜ ਨਾਲੋਂ ਵੱਧ ਕੈਲੋਰੀਸ ਖਾਂਦਾ ਹੈ, ਤਦ ਵਾਧੂ ਕੈਲੋਰੀਸ ਸਰੀਰ ਵਿਚ ਚਰਬੀ ਦਾ ਰੂਪ ਲੈ ਲੈਂਦੀਆਂ ਹਨ ਅਤੇ ਭਾਰ ਵਧ ਜਾਂਦਾ ਹੈ।
ਮੋਟੇਪਨ ਦਾ ਮਾਪਦੰਡ : 2011 ਤਕ ਬੀ.ਐਮ.ਆਈ ਨੂੰ ਮੋਟੇਪਨ ਦਾ ਮਾਪਦੰਡ ਮੰਨਿਆ ਜਾਂਦਾ ਸੀ, ਪ੍ਰੰਤੂ ਅੱਜ ਕੱਲ੍ਹ ਲੱਕ ਦੇ ਘੇਰੇ ਅਤੇ ਕੱਦ ਦੇ ਅਨੁਪਾਤ ਨੂੰ ਆਧਾਰ ਮੰਨਿਆ ਜਾਂਦਾ ਹੈ। ਉਨ੍ਹਾਂ ਵਿਅਕਤੀਆਂ ਨੂੰ ਮੋਟੋ ਮੰਨਿਆ ਜਾਂਦਾ ਹੈ, ਜਿੰਨੇ ਦੇ ਲੱਕ ਦਾ ਘੇਰਾ ਕੱਦ ਤੋਂ ਅੱਧ ਤੋਂ ਵੱਧ ਹੋਵੇ, ਜਿੰਨਾ ਜ਼ਿਆਦਾ ਲੱਕ ਦਾ ਘੇਰਾ ਹੋਵੇ, ਉਨਾ ਜ਼ਿਆਦਾ ਮੋਟਾਪਨ ਮੰਨਿਆ ਜਾਂਦਾ ਹੈ।
ਮੋਟਾਪੇ ਦਾ ਨੁਕਸਾਨ : ਮੋਟਾਪਾ 43 ਬਿਮਾਰੀਆਂ ਲਈ ਜ਼ਿੰਮੇਵਾਰ ਮੰਨਿਆ ਜਾਂਦਾ ਹੈ। ਦਿਲ ਦੇ ਰੋਗ, ਸ਼ੂਗਰ ਰੋਗ, ਗਾਲ ਬਲੈਡਰ ਵਿਚ ਵਿਗਾੜ, ਸਾਹ ਦੀ ਤਕਲੀਫ਼, ਕੁਝ ਕਿਸਮਾਂ ਦਾ ਕੈਂਸਰ ਆਦਿ।
ਜੀਵਨ-ਸ਼ੈਲੀ ਵਿਚ ਅਪਨਾਉਣ ਲਈ ਸੁਝਾਅ:
1. ਰਾਤ ਦੇ ਭੋਜਨ ਤੋਂ ਬਾਅਦ ਪਰਿਵਾਰ ਨਾਲ ਆਸ-ਪਾਸ ਘੁੰਮੋ।
2. ਘੱਟ ਤੋਂ ਘੱਟ ਟੀ.ਵੀ ਵੇਖੋ ਅਤੇ ਰੀਮੋਟ ਦਾ ਪ੍ਰਯੋਗ ਕਰੋ।
3. ਖਰੀਦਦਾਰੀ ਲਈ ਪੈਦਲ ਜਾਵੋ।
4. ਬਗੀਚੇ/ਲਾਨ ਦੀ ਦੇਖ-ਭਾਲ ਆਪ ਕਰੋ।
5. ਬੱਚਿਆਂ ਨੂੰ ਖੇਡਦੇ ਵੇਖੋ ਹੀ ਨਹੀਂ, ਸਗੋਂ ਆਪ ਨਾਲ ਖੇਡੋ।
6. ਆਪਣਾ ਵਾਹਨ ਆਪ ਧੋਵੋ।
7. ਪਾਣੀ ਫਰਿਜ਼ ਵਿਚੋਂ ਕੱਢ ਕੇ ਆਪ ਪੀਵੋ, ਕਿਸੇ ਤੋਂ ਨਾ ਮੰਗੋ।
8. ਲਿਫਟ ਦੀ ਥਾਂ ਪੌੜੀਆਂ ਵਰਤੋ।
9. ਛੁੱਟੀ ਵਾਲੇ ਦਿਨ ਘਰ ਦੇ ਕੰਮ ਕਰੋ।
10. ਰੋਟੀਆਂ ਨਾ ਚੋਪੜੋ/ਦਾਲ/ਸਬਜੀ ’ਤੇ ਵਾਧੂ ਘੀ ਨਾ ਪਾਵੋ।
11. ਚੋਕਰ ਵਾਲਾ ਆਟਾ ਵਰਤੋ।
ਮਹਿੰਦਰ ਸਿੰਘ ਵਾਲੀਆ
ਜ਼ਿਲ੍ਹਾ ਸਿੱਖਿਆ ਅਫਸਰ (ਸੇਵਾ ਮੁਕਤ)