ਨਵੀਂ ਦਿੱਲੀ – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਮਰੀਕਾ ਦੀ ਸਰਕਾਰ ਨੂੰ ਅਮਰੀਕਾ ਵਿੱਖੇ ਅਵੈਧ ਵਸੂਲੀ ਅਤੇ ਇਮੀਗ੍ਰੇਸ਼ਨ ਗਿਰੋਹ ਵੱਲੋਂ ਸਿੱਖ ਹਿੱਤਾਂ ਦੀ ਦੁਹਾਈ ਦੇ ਕੇ ਕੀਤੇ ਜਾ ਰਹੇ ਕਾਰਜਾਂ ਤੇ ਠੱਲ ਪਾਉਣ ਦੀ ਅਪੀਲ ਕੀਤੀ ਗਈ ਹੈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਅਮਰੀਕਾ ਦੇ ਕੁਝ ਸਿੱਖਾਂ ਵੱਲੋਂ ਬਾਹਰਲੇ ਦੇਸ਼ਾ ਤੋਂ ਅਮਰੀਕਾ ਵਿਖੇ ਨਾਗਰਿਕਤਾ ਦੀ ਭਾਲ ਵਾਸਤੇ ਆਉਣ ਵਾਲੇ ਲੋਕਾਂ ਨਾਲ ਕੀਤੇ ਜਾ ਰਹੇ ਵਤੀਰੇ ਨੂੰ ਕੌਮ ਅਤੇ ਮਨੁੱਖਤਾ ਵਾਸਤੇ ਸ਼ਰਮਨਾਕ ਵੀ ਕਰਾਰ ਦਿੱਤਾ ਹੈ। ਬਿਨਾਂ ਕਿਸੇ ਦਾ ਨਾਂਅ ਲਏ ਜੀ.ਕੇ. ਨੇ ਉਕਤ ਰੈਕਟ ਦੀ ਕਾਰਜਪ੍ਰਣਾਲੀ ਦਾ ਖੁਲਾਸਾ ਕਰਦੇ ਹੋਏ ਭਾਰਤ ਵਿੱਖੇ ਅਮਰੀਕਨ ਦੂਤਘਰ ਵੱਲੋਂ ਵੀਜ਼ਾ ਦੇਣ ਤੋਂ ਇਨਕਾਰ ਕਰਨ ਉਪਰੰਤ ਅਮਰੀਕਾ ਕਾਨੂੰਨਾਂ ਦੀ ਦੁਰਵਰਤੋਂ ਕਰਕੇ ਉਕਤ ਲੋਕਾਂ ਨੂੰ ਅਮਰੀਕਾ ਵਿੱਖੇ ਸਿਆਸ਼ੀ ਪਨਾਹ ਉਕਤ ਗਿਰੋਹ ਵੱਲੋਂ ਦਿਵਾਉਣ ਦਾ ਵੀ ਦਾਅਵਾ ਕੀਤਾ ਹੈ। ਉਕਤ ਰੈਕਟ ਵਿੱਚ ਸ਼ਾਮਿਲ ਲੋਕਾਂ ਦੇ ਨਾਂਅ ਦਾ ਛੇਤੀ ਹੀ ਖੁਲਾਸਾ ਵੀ ਕਰਨ ਦਾ ਜੀ।ਕੇ। ਨੇ ਇਸ਼ਾਰਾ ਕੀਤਾ।
ਅਮਰੀਕਾ ਦੀ ਕਾਨੂੰਨਾਂ ਦੀ ਦੁਰਵਰਤੋਂ ਕਰਕੇ ਲੋਕਾਂ ਨੂੰ ਧਮਕਾਉਣ ਉਪਰੰਤ ਕਰੋੜਾਂ ਰੁਪਏ ਬਦਲੇ ਵਿੱਚ ਰੰਗਦਾਰੀ ਦੇ ਤੌਰ ਤੇ ਮੰਗਣ ਦੀ ਜਾਣਕਾਰੀ ਦਿੰਦੇ ਹੋਏ ਜੀ।ਕੇ। ਨੇ ਇਸ ਤਰ੍ਹਾਂ ਦੇ ਨਵੇਂ ਉਸਰੇ ਪੀੜਤਵਾਦ ਦਾ ਖੁਦ ਭੋਗੀ ਹੋਣ ਦਾ ਵੀ ਦਾਅਵਾ ਕੀਤਾ ਹੈ। ਇਸ ਬਾਰੇ ਦੇਸ਼ ਪਰਤਣ ਤੇ ਪਾਰਟੀ ਆਗੂਆਂ ਨਾਲ ਗੱਲ ਕਰਨ ਉਪਰੰਤ ਪੂਰੇ ਤਥਾਂ ਨੂੰ ਸਾਹਮਣੇ ਲਿਆਉਣ ਦੀ ਵੀ ਉਨ੍ਹਾਂ ਨੇ ਗੱਲ ਕਹੀ।ਇਹਨਾਂ ਸਮਾਜ ਵਿਰੋਧੀ ਅਨਸਰਾਂ ਤੇ ਲਗਾਮ ਲਗਾਉਣ ਵਾਸਤੇ ਅਮਰੀਕਾ ਦੇ ਡਿਪਟੀ ਮੈਨੀਸਟਰ ਆੱਫ ਸਟੇਟ ਟੋਨੀ ਬਿਲੰਕਨ ਨੂੰ ਸ਼ਿਕਾਇਤੀ ਪੱਤਰ ਸੌਂਪਣ ਦੀ ਜਾਣਕਾਰੀ ਦਿੰਦੇ ਹੋਏ ਜੀ।ਕੇ। ਨੇ ਯੂ।ਐਸ। ਸੈਕਟ੍ਰੀ ਆੱਫ਼ਸਟੇਟ ਜੌਨ ਕੈਰੀ ਨਾਲ ਛੇਤੀ ਹੀ ਵਫ਼ਦ ਦੇ ਨਾਲ ਮਿਲਣ ਦੀ ਵੀ ਆਸ਼ ਜਤਾਈ।
ਇਸ ਸਬੰਧ ਵਿੱਚ ਦਿੱਲੀ ਕਮੇਟੀ ਵੱਲੋਂ ਕੀਤੀ ਗਈ ਸ਼ੁਰੂਆਤੀ ਜਾਂਚ ’ਚ ਸਾਹਮਣੇ ਆਏ ਤੱਥਾਂ ਦੀ ਗੱਲ ਕਰਦੇ ਹੋਏ ਜੀ।ਕੇ। ਨੇ ਦਸਿਆ ਕਿ ਉਕਤ ਗਿਰੋਹ ’ਚ ਸ਼ਾਮਿਲ ਲੋਕਾਂ ਨੂੰ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ।ਐਸ।ਆਈ। ਵੱਲੋਂ ਭਾਰਤ ਦੇ ਖਿਲਾਫ ਮੁਹਿੰਮ ਚਲਾਉਣ ਵਾਸਤੇ ਪੈਸਾ ਉਪਲਬਧ ਕਰਵਾਇਆ ਜਾ ਰਿਹਾ ਹੈ ਤੇ ਪਾਕਿਸਤਾਨ ਸਰਕਾਰ ਵੱਲੋਂ ਸਿੱਖਾਂ ਦੇ ਧਾਰਮਿਕ ਮਸਲਿਆਂ ’ਚ ਕੀਤੀ ਜਾ ਰਹੀ ਦਖਲਅੰਦਾਜੀ ਦੇ ਖਿਲਾਫ ਆਵਾਜ਼ ਚੁੱਕਣ ਕਰਕੇ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਵਿਦੇਸ਼ੀ ਸਿੱਖਾਂ ਵੱਲੋ ਭਾਰਤ ’ਚ ਬੰਦ ਸਿੱਖ ਕੈਦੀਆਂ ਦੀ ਰਿਹਾਈ ਦੀ ਕੀਤੀ ਜਾ ਰਹੀ ਮੰਗ ਤੇ ਆਪਣਾ ਪ੍ਰਤਿਕਰਮ ਦਿੰਦੇ ਹੋਏ ਜੀ। ਕੇ। ਨੇ ਸੁਆਲ ਕੀਤਾ ਕਿ ਅਮਰੀਕਾ, ਕਨੇਡਾ, ਇਟਲੀ, ਦੁਬਈ ਅਤੇ ਹੋਰ ਦੇਸ਼ਾ ਵਿੱਚ ਬੰਦ ਸਿੱਖ ਕੈਦੀਆਂ ਦੀ ਰਿਹਾਈ ਵਾਸਤੇ ਕੋਸ਼ਿਸ਼ਾਂ ਕਿਉਂ ਨਹੀਂ ਕੀਤੀ ਜਾਂਦੀਆਂ ”।
ਬੀਤੇ ਦਿਨੀਂ ਅਮਰੀਕਾ ਦੀ ਫੈਡਰਲ ਕੋਰਟ ਵੱਲੋਂ ਜੀ.ਕੇ. ਵੱਲੋਂ ਦੋ ਲੋਕਾਂ ਉੱਤੇ ਜ਼ੁਲਮ ਕਰਨ ਦਾ ਦੋਸ਼ ਲਗਾਉਣ ਉਪਰੰਤ ਜ਼ਾਰੀ ਹੋਏ ਸੰਮਨ ਬਾਰੇ ਗਲ ਕਰਦੇ ਹੋਏ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਉਨ੍ਹਾਂ ਤਕ ਕੁਝ ਲੋਕਾਂ ਵੱਲੋਂ ਇਸ ਮਸਲੇ ’ਤੇ ਪਹੁੰਚ ਕਰਕੇ ਆਹਮਣੇ-ਸਾਹਮਣੇ ਟੇਬਲ ਤੇ ਬੈਠ ਕੇ ਜੀ.ਕੇ. ਦੇ ਖਿਲਾਫ ਮਸਲੇ ਨੂੰ ਹੱਲ ਕਰਨ ਵਾਸਤੇ ਵੱਡੀ ਰਕਮ ਮੰਗਣ ਦਾ ਵੀ ਦਾਅਵਾ ਕੀਤਾ। ਸਿਰਸਾ ਨੇ ਅਮਰੀਕਾ ਵਿੱਚ ਸਿੱਖ ਭਾਵਨਾਵਾਂ ਦੀ ਆੜ ਵਿੱਚ ਕੁਝ ਲੋਕਾਂ ਵੱਲੋਂ ਸਿੱਖਾਂ ਦੇ ਧਾਰਮਿਕ ਮਸਲੇ ਅਤੇ 1984 ਸਿੱਖ ਕੱਤਲੇਆਮ ਦੇ ਨਾਂ ਤੇ ਗੈਰ ਕਾਨੂੰਨੀ ਕਾਰਜ ਕਰਨ ਦੀ ਵੀ ਗੱਲ ਕਹੀ। ਸਿਰਸਾ ਦੇ ਖਿਲਾਫ ਨਿਊਯਾਰਕ ਵਿੱਖੇ ਦਰਜ ਹੋਈ ਪੁਲੀਸ ਸ਼ਿਕਾਇਤ ’ਚ ਲਗਾਏ ਗਏ ਦੋਸ਼ਾਂ ਨੂੰ ਸਿਰਸਾ ਨੇ ਖਾਰਿਜ ਕਰਦੇ ਹੋਏ ਪਾਰਟੀ ਅਤੇ ਉਨ੍ਹਾਂ ਦੀ ਛਵੀ ਨੂੰ ਖਰਾਬ ਕਰਨ ਵਾਸਤੇ ਇਹ ਝੂਠੀ ਸ਼ਿਕਾਇਤ ਸ਼ਰਾਰਤੀ ਅਨਸਰਾਂ ਵੱਲੋਂ ਦਰਜ ਕਰਵਾਉਣ ਦੀ ਵੀ ਗੱਲ ਕਹੀ। ਹਾਲਾਂਕਿ ਰਿੱਚਮੰਡ ਹਿੱਲ ਪੁਲੀਸ ਵੱਲੋਂ ਸ਼ਿਕਾਇਤ ਨੂੰ ਖਾਰਿਜ ਕਰਨ ਦਾ ਵੀ ਸਿਰਸਾ ਨੇ ਦਾਅਵਾ ਕੀਤਾ ਹੈ।