ਨਵੀਂ ਦਿੱਲੀ – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਲੀ ਪੁਲਿਸ ਦੇ ਸਹਿਯੋਗ ਨਾਲ ਮੈਗਾ ਜਾੱਬ ਫੇਅਰ 2015 ਆਯੋਜਿਤ ਕੀਤਾ ਗਿਆ। ਕਮੇਟੀ ਦੇ ਤਕਨੀਕੀ ਅਦਾਰੇ ਗੁਰ ਤੇਗ ਬਹਾਦਰ ਇੰਸਟੀਚਿਊਟ ਆਫ ਟੈਕਨੋਲਾਜੀ ਵਿੱਖੇ ਲਗਾਏ ਗਏ ਇਸ ਨੌਕਰੀ ਮੇਲੇ ’ਚ 2300 ਨੌਕਰੀ ਦੇ ਚਾਹਵਾਨ ਲੋਕਾਂ ਵੱਲੋਂ ਪਹੁੰਚ ਕੀਤੀ ਗਈ। ਕਮੇਟੀ ਦੇ ਕਾਰਜਕਾਰੀ ਪ੍ਰਧਾਨ ਮਹਿੰਦਰ ਸਿੰਘ ਚੱਢਾ ਅਤੇ ਕਾਰਜਕਾਰੀ ਜਨਰਲ ਸਕੱਤਰ ਅਮਰਜੀਤ ਸਿੰਘ ਪੱਪੂ ਨੇ ਨੌਜੁਆਨਾਂ ਵੱਲੋਂ ਇਸ ਮੇਲੇ ’ਚ ਉਤਸ਼ਾਹ ਨਾਲ ਹਿੱਸਾ ਲੈਣ ਦਾ ਧੰਨਵਾਦ ਵੀ ਕੀਤਾ।ਚੱਢਾ ਵੱਲੋਂ ਨੌਜੁਆਨਾ ਨੂੰ ਆਪਣੇ ਪੈਰਾਂ ਤੇ ਦੁਨਿਆਵੀ ਅਤੇ ਸਕੂਲੀ ਵਿਦਿਆ ਦੇ ਸਹਾਰੇ ਖੜਾ ਕਰਨ ਵਾਸਤੇ ਕਮੇਟੀ ਵੱਲੋਂ ਕੀਤੇ ਜਾ ਰਹੇ ਉਪਰਾਲੇ ਅੱਗੇ ਵੀ ਜਾਰੀ ਰੱਖਣ ਦਾ ਭਰੋਸਾ ਦਿੱਤਾ।
ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਪੱਪੂ ਨੇ ਦਸਿਆ ਕਿ ਮੇਲੇ ’ਚ ਆਈਆਂ ਵੱਡੀਆਂ ਕੰਪਨੀਆਂ ਵੱਲੋਂ ਮੌਕੇ ਤੇ ਹੀ 274 ਨੌਜੁਆਨਾਂ ਨੂੰ ਨੌਕਰੀ ਦੇ ਆੱਫਰ ਲੈਟਰ ਵੀ ਦਿੱਤੇ ਗਏ ਹਨ। ਦਿੱਲੀ ਪੁਲਿਸ ਦੇ ਜੁਆਇੰਟ ਕਮਿਸ਼ਨਰ ਦਪਿੰਦਰ ਪਾਠਕ, ਡੀ. ਸੀ. ਪੀ. ਪੱਛਮੀ ਦਿੱਲੀ ਪੁਸ਼ਪੁਦਿੰਰ ਕੁਮਾਰ, ਐਡੀਸ਼ਨਲ ਡੀ. ਸੀ. ਪੀ. ਪੱਛਮੀ ਦਿੱਲੀ ਮੋਨਿਕਾ ਭਾਰਦੁਆਜ, ਏਸੀਪੀ ਸਮੇਂ ਸਿੰਘ ਮੀਣਾ ਅਤੇ ਹਰੀ ਨਗਰ ਥਾਣੇ ਦੇ ਐਸ.ਐਚ.ਓ. ਭਾਸਕਰ ਸ਼ਰਮਾ ਨੇ ਇਸ ਮੌਕੇ ਤੇ ਹਾਜ਼ਰੀ ਭਰਦੇ ਹੋਏ ਦਿੱਲੀ ਕਮੇਟੀ ਦੇ ਸਹਿਯੋਗ ਲਈ ਧੰਨਵਾਦ ਵੀ ਕੀਤਾ। ਅਦਾਰੇ ਦੇ ਮੈਨੇਜ਼ਰ ਜਸਪ੍ਰੀਤ ਸਿੰਘ ਵਿੱਕੀਮਾਨ ਅਤੇ ਡਾਇਰੈਕਟਰ ਬੀਬੀ ਰੋਮਿੰਦਰ ਕੌਰ ਰੰਧਾਵਾ ਵੱਲੋਂ ਆਏ ਹੋਏ ਸਾਰੇ ਪਤਿਵੰਤਿਆਂ ਨੂੰ ਜੀ ਆਇਆ ਕਿਹਾ ਗਿਆ।