ਫਤਿਹਗੜ੍ਹ ਸਾਹਿਬ – “ਬੀਤੇ ਡੇਢ ਹਫਤੇ ਤੋਂ ਹਿੰਦ ਦੀ ਪਾਰਲੀਮੈਂਟ ਦੇ ਚੱਲ ਰਹੇ ਸੈਸ਼ਨ ਜਿਸ ਉਤੇ ਇਥੋਂ ਦੇ ਨਿਵਾਸੀਆਂ ਤੋਂ ਟੈਕਸਾਂ ਦੇ ਰੂਪ ਵਿਚ ਇਕੱਤਰ ਕੀਤੇ ਗਏ ਇਸ ਪਾਰਲੀਮੈਂਟ ‘ਤੇ ਰੋਜ਼ਾਨਾ ਹੀ ਕਰੋੜਾਂ ਰੁਪਈਆਂ ਦਾ ਖਰਚ ਹੋ ਰਿਹਾ ਹੈ, ਉਚ ਮੋਦੀ ਦੀ ਮੁਤੱਸਵੀ ਹਕੂਮਤ ਵੱਲੋਂ ਅਪਣਾਏ ਜਾ ਰਹੇ ਤਨਾਸ਼ਾਹੀ ਅਮਲਾਂ ਦੀ ਬਦੌਲਤ ਇਸ ਸੈਸ਼ਨ ਬਿਲਕੁਲ ਫੇਲ੍ਹ ਹੋ ਕੇ ਰਹਿ ਗਿਆ ਹੈ। ਹੁਕਮਰਾਨ ਜਮਾਤ ਵੱਲੋਂ ਵਿਰੋਧੀਆਂ ‘ਤੇ ਸੈਸ਼ਨ ਨਾ ਚੱਲਣ ਦਾ ਦੋਸ਼ ਲਗਾ ਕੇ ਮੋਦੀ ਹਕੂਮਤ ਆਪਣੀਆਂ ਨਾਲਾਇਕੀਆਂ ਅਤੇ ਅਸਫ਼ਲਤਾਵਾਂ ਨੂੰ ਨਹੀਂ ਛੁਪਾ ਸਕਦੀ। ਜੋ ਬੀਤੇ ਦਿਨੀਂ ਵਿਰੋਧੀ ਪਾਰਟੀ ਦੇ 25 ਪਾਰਲੀਮੈਂਟ ਮੈਂਬਰਾਂ ਨੂੰ ਮੁਅੱਤਲ ਕੀਤਾ ਗਿਆ ਹੈ, ਇਹ ਜਮਹੂਰੀਅਤ ਅਤੇ ਵਿਧਾਨਿਕ ਕਦਰਾਂ ਕੀਮਤਾਂ ਦਾ ਕਤਲ ਕਰਨ ਦੇ ਤੁਲ ਅਮਲ ਹਨ। ਜਦੋਂ ਕਿ ਅਜਿਹੇ ਹਾਲਾਤਾਂ ਵਿਚ ਹਿੰਦ ਦੇ ਪ੍ਰੈਜੀਡੈਂਟ ਸ਼੍ਰੀ ਪ੍ਰਣਬ ਮੁਖਰਜੀ ਜਿਹਨਾਂ ਕੋਲ ਵਿਧਾਨਿਕ ਤੌਰ ‘ਤੇ ਹਕੂਮਤੀ ਤਾਨਾਸ਼ਾਹੀ ਹੁਕਮਾਂ ਨੂੰ ਰੱਦ ਕਰਨ ਜਾਂ ਪਾਰਲੀਮੈਂਟ ਭੰਗ ਕਰਨ ਦਾ ਅਧਿਕਾਰ ਹੈ, ਉਹ ਆਪਣੇ ਵਿਧਾਨਿਕ ਅਧਿਕਾਰਾਂ ਦੀ ਵਰਤੋਂ ਕਰਕੇ ਸੈਸ਼ਨ ਦੌਰਾਨ ਹੁਕਮਰਾਨਾ ਵੱਲੋਂ ਕੀਤੇ ਜਾ ਰਹੇ ਗੈਰ ਵਿਧਾਨਕ ਅਮਲਾਂ ਨੂੰ ਜਾਂ ਤਾਂ ਰੱਦ ਕਰਨ ਜਾਂ ਫਿਰ ਜੇਕਰ ਉਹ ਮਹਿਸੂਸ ਕਰਦੇ ਹਨ ਕਿ ਇਹ ਪਾਰਲੀਮੈਂਟ ਅਸਫ਼ਲ ਸਾਬਿਤ ਹੋ ਚੁੱਕੀ ਹੈ, ਫਿਰ ਉਸ ਨੂੰ ਭੰਗ ਕਰਨ ਦੇ ਹੁਕਮ ਵੀ ਕਰ ਸਕਦੇ ਹਨ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਹਿੰਦ ਦੀ ਪਾਰਲੀਮੈਂਟ ਦੇ ਚੲਲ ਰਹੇ ਸੈਸ਼ਨ ਦੌਰਾਨ ਕੋਈ ਵੀ ਇਥੋਂ ਦੇ ਨਿਵਾਸੀਆਂ ਪੱਖੀ, ਇਥੇ ਵੱਧ ਫੁੱਲ ਚੁੱਕੀ ਰਿਸ਼ਵਤ ਖੌਰੀ , ਗੈਰ ਕਾਨੂੰਨੀ ਅਮਲਾਂ ਅਤੇ ਇਥੋਂ ਦੀ ਕਾਨੂੰਨੀ ਵਿਵਸਥਾ ਨੂੰ ਠੀਕ ਕਰਨ ਲਈ ਕੋਈ ਵੀ ਊਸਾਰੂ ਬਹਿਸ ਨਾ ਹੋਣ ਦੇ ਅਮਲਾਂ ਵਿਰੁੱਧ ਅਤੇ ਮੋਦੀ ਹਕੂਮਤ ਦੇ ਅੜੀਅਲ ਰਵੱਈਏ ਵਿਰੁੱਧ ਆਪਣੇ ਖਿਆਲਾਤ ਜਾਹਰ ਕਰਦੇ ਹੋਏ ਪ੍ਰਗਟ ਕੀਤੇ। ਉਹਨਾਂ ਕਿਹਾ ਕਿ ਜੋ ਕੁਝ ਇਸ ਸਮੇਂ ਹਿੰਦ ਦੀ ਪਾਰਲੀਮੈਂਟ ਵਿਚ ਹੋ ਰਿਹਾ ਹੈ ਅਤੇ ਸਰਕਾਰ ਨੂੰ ਵਿਧਾਨਿਕ ਢੰਗਾਂ ਰਾਹੀਂ ਚਲਾਉਣ ਦੀ ਬਜਾਏ ਗੈਰ ਜਮਹੂਰੀਅਤ ਆਰਡੀਨੈਂਸ ਜਾਰੀ ਕਰਕੇ ਹਕੂਮਤ ਕੀਤੀ ਜਾ ਰਹੀ ਹੈ, ਇਹ ਤਾਂ ਪਾਰਲੀਮੈਂਟ ਦੀ ਕਾਰਜਪ੍ਰਣਾਲੀ ਅਤੇ ਜਮਹੂਰੀਅਤ ਕਦਰਾਂ ਕੀਮਤਾਂ ਦਾ ਜਨਾਜ਼ਾ ਕੱਢਣ ਦੇ ਤੁਲ ਅਮਲ ਹਨ। ਅਜਿਹਾ ਹੀ ਬੀਤੇ ਸਮੇਂ ਵਿਚ ਤਾਨਾਸ਼ਾਹ ਹਿਟਲਰ ਅਤੇ ਮਰਹੂਮ ਇੰਦਰਾ ਗਾਂਧੀ ਨੇ ਕੀਤਾ ਸੀ। ਅੱਜ ਵੀ ਜੇਕਰ ਮੁਤੱਸਵੀ ਹਿੰਦੂ ਮੋਦੀ ਹਕੂਮਤ ਹਿੰਦੂਤਵ ਕੱਟੜ ਸੋਚ ਦੀ ਧਾਰਨੀ ਬਣ ਕੇ ਸਮੁੱਚੀਆਂ ਵਿਰੋਧੀ ਪਾਰਟੀਆਂ ਅਤੇ ਇਥੋਂ ਦੀਆਂ ਸਮੁੱਚੀਆਂ ਘੱਟ ਗਿਣਤੀ ਕੌਮਾਂ ਦੇ ਹੱਕ ਹਕੂਕਾਂ ਨੂੰ ਜਬਰੀ ਕੁਚਲ ਰਹੀ ਹੈ। ਅਜਿਹੇ ਸਮੇਂ ਹਿੰਦ ਦੇ ਪ੍ਰੈਜੀਡੈਂਟ ਵੱਲੋਂ ਇਕ ਮੂਕ ਵਿਧਾਨਕ ਦਰਸ਼ਕ ਬਣ ਕੇ ਚੁੱਪੀ ਵੱਟੀ ਰੱਖਣਾ ਹੋਰ ਵੀ ਸ਼ਰਮਨਾਕ ਵਰਤਾਰਾ ਹੈ।
ਹਿੰਦ ਦੀ ਪਾਰਲੀਮੈਂਟ ਨੂੰ ਸਹੀ ਤਰੀਕੇ ਚਲਾਉਣ ਲਈ ਸ਼੍ਰੀ ਮੁਖਰਜੀ ਆਪਣੇ ਵਿਧਾਨਿਕ ਅਧਿਕਾਰਾਂ ਦੀ ਤੁਰੰਰ ਵਰਤੋਂ ਕਰਨ : ਮਾਨ
This entry was posted in ਪੰਜਾਬ.