ਲੁਧਿਆਣਾ : ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਹਿਯੋਗ ਨਾਲ ਨੈਸ਼ਨਲ ਬੁੱਕ ਟਰੱਸਟ ਨਵੀਂ ਦਿੱਲੀ ਵੱਲੋਂ ਪੰਜਾਬੀ ਭਵਨ ਲੁਧਿਆਣਾ ਵਿਖੇ 6 ਤੋਂ 12 ਅਗਸਤ ਤੱਕ ਲਗਾਈ ਗਈ ਪੁਸਤਕ ਪ੍ਰਦਰਸ਼ਨੀ ਦਾ ਉਦਘਾਟਨ ਕੇਂਦਰੀ ਯੂਨੀਵਰਸਿਟੀ ਦੇ ਚਾਂਸਲਰ ਡਾ. ਸਰਦਾਰਾ ਸਿੰਘ ਜੌਹਲ ਅਤੇ ਸ੍ਰੀ ਜੀ. ਕੇ. ਸਿੰਘ, ਆਈ.ਏ.ਐਸ., ਕਮਿਸ਼ਨਰ, ਨਗਰ ਨਿਗਮ ਲੁਧਿਆਣਾ ਨੇ ਕੀਤਾ। ਉਦਘਾਟਨ ਸਮੇਂ ਬੋਲਦਿਆਂ ਡਾ. ਸਰਦਾਰਾ ਸਿੰਘ ਜੌਹਲ ਜੀ ਨੇ ਆਖਿਆ ਕਿ ਪੁਸਤਕਾਂ ਦਾ ਆਉਣਾ ਸਾਡੇ ਲਈ ਬੜੀ ਮਾਣ ਵਾਲੀ ਗੱਲ ਹੈ। ਇਹ ਪੁਸਤਕਾਂ ਹੀ ਨੇ ਜਿਹੜੀਆਂ ਸਾਨੂੰ ਹਰ ਸਮੇਂ ਰਾਹ ਦਿਖਾਉਂਦੀਆਂ ਹਨ। ਸ੍ਰੀ ਜੀ. ਕੇ. ਸਿੰਘ ਜੀ ਨੇ ਸੰਬੋਧਨ ਕਰਦਿਆਂ ਪੁਸਤਕਾਂ ਦੀ ਸਾਡੇ ਜੀਵਨ ਵਿਚ ਮਹੱਤਤਾ ਅਤੇ ਖਾਸ ਕਰ ਬੱਚਿਆਂ ਦੀ ਸਿੱਖਿਆ ਵਿਚ ਯੋਗਦਾਨ ਨੂੰ ਵਿਸਥਾਰ ਵਿਚ ਦਸਿਆ।
ਇਸ ਮੌਕੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਡਾ. ਸੁਖਦੇਵ ਸਿੰਘ ਸਿਰਸਾ ਜੀ ਨੇ ਨੈਸ਼ਨਲ ਬੁੱਕ ਟਰੱਸਟ ਦਾ ਸੁਆਗਤ ਦਸਿਆ ਕਿ ਨੈਸ਼ਨਲ ਬੁੱਕ ਟਰੱਸਟ ਦੇ ਇਸ ਤਰ੍ਹਾਂ ਪ੍ਰਦਰਸ਼ਨੀਆਂ ਲਗਾਉਣ ਅਤੇ ਪਿੰਡਾਂ ਦੇ ਪਾਠਕਾਂ ਦੀ ਬਰੂਹਾਂ ’ਤੇ ਚਲਦੀ ਫਿਰਦੀ ਪੁਸਤਕ ਪ੍ਰਦਰਸ਼ਨੀ ਰਾਹੀਂ ਪੁਸਤਕਾਂ ਪਹੁੰਚਾਉਣ ਦਾ ਉਪਰਾਲਾ ਸ਼ਲਾਘਾਯੋਗ ਹੈ। ਡਾ. ਸ. ਨ. ਸੇਵਕ ਨੇ ਪ੍ਰਧਾਨਗੀ ਮੰਡਲ ਵਿਚੋਂ ਸੰਬੋਧਨ ਕਰਦਿਆਂ ਐਨ.ਬੀ.ਟੀ. ਦਾ ਵਿਸ਼ੇਸ਼ ਕਰਕੇ ਬੱਚਿਆਂ ਅਤੇ ਦੇਸ਼ ਭਗਤਾਂ ਸਬੰਧੀ ਪ੍ਰਕਾਸ਼ਨਾਵਾਂ ਦਾ ਵਿਸ਼ੇਸ਼ ਜ਼ਿਕਰ ਕੀਤਾ। ਇਸ ਸਮੇਂ ਨਾਰੰਗਵਾਲ ਪਿੰਡ ਤੋਂ ਲਾਇਬ੍ਰੇਰੀ ਪ੍ਰਬੰਧਕਾਂ ਦੇ ਜਥੇ ਵਿਚ ਸ. ਪੂਰਨ ਸਿੰਘ ਨਾਰੰਗਵਾਲ ਨੇ ਵੀ ਆਪਣੇ ਪੁਸਤਕਾਂ ਸਬੰਧੀ ਤਜਰਬੇ ਸਾਂਝੇ ਕੀਤੇ।
ਨੈਸ਼ਨਲ ਬੁੱਕ ਟਰੱਸਟ ਦੇ ਅਸਿਸਟੈਂਟ ਡਾੲਰੈਕਟਰ ਸ੍ਰੀ ਅਮਿਤ ਕੁਮਾਰ ਨੇ ਦਸਿਆ ਕਿ ਕਿਵੇਂ ਨੈਸ਼ਨਲ ਬੁੱਕ ਟਰੱਸਟ ਪੁਸਤਕਾਂ ਨੂੰ ਪਾਠਕਾਂ ਤੱਕ ਪਹੁੰਚਾਉਣ ਲਈ 15 ਕੌਮੀ ਮੇਲੇ ਲਗਾ ਕੇ, 300 ਪੁਸਤਕ ਪ੍ਰਦਰਸ਼ਨੀਆਂ ਲਗਾ ਕੇ ਸਾਰੇ ਹਿੰਦੁਸਤਾਨ ਵਿਚ ਯਤਨਸ਼ੀਲ ਹੈ। ਟਰੱਸਟ ਦੇ ਭਾਸ਼ਾ ਸੰਪਾਦਕ ਪੰਜਾਬੀ ਸ੍ਰੀ ਮਿਸਰਦੀਪ ਭਾਟੀਆ ਨੇ ਇਸ ਵਿਸ਼ੇਸ਼ ਪ੍ਰਦਰਸ਼ਨੀ ਬਾਰੇ ਬੋਲਦਿਆਂ ਦਸਿਆ ਕਿ ਇਹ ਪ੍ਰਦਰਸ਼ਨੀ 6 ਅਗਸਤ ਤੋਂ 12 ਅਗਸਤ ਤੱਕ ਪੰਜਾਬੀ ਭਵਨ ਵਿਚ ਲੱਗ ਰਹੀ ਪ੍ਰਦਰਸ਼ਨੀ ਉਸ ਲੜੀ ਵਿਚ ਹੈ ਜਿਹੜੀ ਪੰਜਾਬ ਦੇ ਜ¦ਧਰ, ਅੰਮ੍ਰਿਤਸਰ, ਲੁਧਿਆਣਾ ਅਤੇ ਹੁਸ਼ਿਆਰਪੁਰ ਵਿਚ ਲੱਗ ਰਹੀਆਂ ਹਨ। ਇਸ ਤੋਂ ਬਾਅਦ ਇਕ ਹੋਰ ਲੜੀ ਵਿਚ ਚੰਡੀਗੜ੍ਹ, ਪਟਿਆਲਾ, ਬਰਨਾਲਾ ਅਤੇ ਫਰੀਦਕੋਟ ਵਿਖੇ ਲਗਾਈਆਂ ਜਾਣਗੀਆਂ। ਇਸ ਪ੍ਰਦਰਸ਼ਨੀ ਸਮੇਂ 1200 ਜਿਲਦਾਂ (ਟਾਈਟਲ) ਪ੍ਰਦਰਸ਼ਨੀ ਦੀ ਸ਼ਾਨ ਵਧਾ ਰਹੀਆਂ ਹਨ। ਰੈਫ਼ਰੈਂਸ ਲਾਇਬ੍ਰੇਰੀ ਦੇ ਡਾਇਰੈਕਟਰ ਪ੍ਰਿੰ. ਪ੍ਰੇਮ ਸਿੰਘ ਬਜਾਜ ਨੇ ਜਿਥੇ ਮੁੱਖ ਮਹਿਮਾਨਾਂ, ਅਕਾਡਮੀ ਦੇ ਅਹੁਦੇਦਾਰਾਂ, ਨੈਸ਼ਨਲ ਬੁੱਕ ਟਰੱਸਟ ਅਤੇ ਸਾਹਿਤ ਪ੍ਰੇਮੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੁਸਤਕਾਂ ਦਾ ਸਾਡੇ ਜੀਵਨ ਵਿਚ ਚਾਨਣ ਮੁਨਾਰੇ ਦਾ ਕੰਮ ਕਰਦੀਆਂ ਹਨ ਅਤੇ ਸਮੱਸਿਆਵਾਂ ਗ੍ਰਸਤ ਸਾਡੇ ਸਮਾਜ ਵਿਚ ਇਹ ਅਹਿਮੀਅਤ ਹੋਰ ਵੀ ਵੱਧ ਜਾਂਦੀ ਹੈ। ਅਕਾਡਮੀ ਦੇ ਪ੍ਰੈ¤ਸ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਮੰਚ ਸੰਚਾਲਨ ਕਰਦਿਆਂ ਕਿਹਾ ਕਿ ਪੰਜਾਬੀ ਭਵਨ ਦੇ ਵਿਹੜੇ ’ਚ ਪੁਸਤਕਾਂ ਦਾ ਆਉਣਾ ਗਿਆਨ ਦੂਤਾਂ ਦੇ ਆਉਣ ਵਰਗਾ ਹੈ।
ਇਸ ਮੌਕੇ ਅਕਾਡਮੀ ਦੇ ਮੀਤ ਪ੍ਰਧਾਨ ਸ੍ਰੀ ਸੁਰਿੰਦਰ ਕੈਲੇ, ਤ੍ਰੈਲੋਚਨ ਲੋਚੀ, ਜਨਮੇਜਾ ਸਿੰਘ ਜੌਹਲ, ਡਾ. ਸ.ਨ.ਸੇਵਕ, ਸ੍ਰੀਮਤੀ ਗੁਰਚਰਨ ਕੌਰ ਕੋਚਰ, ਸੁਰਿੰਦਰ ਕੌਰ, ਡਾ. ਫਕੀਰ ਚੰਦ ਸ਼ੁਕਲਾ, ਇੰਜ. ਸੁਰਜਨ ਸਿੰਘ, ਡਾ. ਸੁਖਚੈਨ ਸਿੰਘ, ਭੁਪਿੰਦਰ ਸਿੰਘ ਧਾਲੀਵਾਲ, ਹਰੀਸ਼ ਮੋਦਗਿਲ, ਕਮਿੱਕਰ ਸਿੰਘ, ਪ੍ਰਵੀਨ ਛਾਬੜਾ, ਅਜਮੇਰ ਸਿੰਘ, ਬੁੱਧ ਸਿੰਘ, ਨਾਰੰਗਵਾਲ ਦ੍ਰਿਸ਼ਟੀ ਪਬਲਿਕ ਸਕੂਲ ਦੇ ਬੱਚੇ ਅਤੇ ਸਟਾਫ ਮੈਂਬਰ ਹਾਜ਼ਰ ਸਨ।
ਨੈਸ਼ਨਲ ਬੁੱਕ ਟਰੱਸਟ ਵੱਲੋਂ ਪੰਜਾਬੀ ਭਵਨ ਵਿਖੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਹਿਯੋਗ ਨਾਲ ਪੁਸਤਕਾਂ ਦੀ ਨੁਮਾਇਸ਼
This entry was posted in ਪੰਜਾਬ.