ਮੁੰਬਈ – ਮੁੰਬਈ ਪੁਲਿਸ ਨੇ 1993 ਦੇ ਬੰਬ ਧਮਾਕਿਆਂ ਦੇ ਮਾਸਟਰ ਮਾਂਈਡ ਟਾਈਗਰ ਮੇਨਨ ਦੀ ਆਵਾਜ਼ ਨੂੰ ਰਿਕਾਰਡ ਕੀਤਾ। ਇੱਕ ਵੈਬਸਾਈਟ ਅਨੁਸਾਰ ਮੋਸਟ ਵਾਂਟਿਡ ਅੱਤਵਾਦੀ ਮੁਸ਼ਤਾਕ ਉਰਫ ਟਾਈਗਰ ਮੇਨਨ ਨੇ ਆਪਣੇ ਛੋਟੇ ਭਰਾ ਯਾਕੂਬ ਮੇਨਨ ਨੂੰ ਫਾਂਸੀ ਦੀ ਸਜ਼ਾ ਦਿੱਤੇ ਜਾਣ ਤੋਂ ਡੇਢ ਘੰਟਾ ਪਹਿਲਾਂ ਮੇਮਨ ਪਰੀਵਾਰ ਦੇ ਲੈਂਡਲਾਈਨ ਨੰਬਰ ਤੇ ਫੋਨ ਕੀਤਾ ਸੀ।
ਪੁਲਿਸ ਅਨੁਸਾਰ, ਟਾਈਗਰ ਮੇਨਨ ਨੇ 30 ਜੁਲਾਈ ਨੂੰ ਤੜਕੇ ਆਪਣੀ ਮਾਂ ਨਾਲ ਗੱਲ ਕੀਤੀ ਸੀ। ਗੱਲਬਾਤ ਦੌਰਾਨ ਟਾਈਗਰ ਨੇ ਆਪਣੇ ਭਰਾ ਦੀ ਮੌਤ ਦਾ ਬਦਲਾ ਲੈਣ ਦੀ ਗੱਲ ਆਪਣੀ ਮਾਂ ਅਤੇ ਪਰੀਵਾਰ ਦੇ ਇੱਕ ਹੋਰ ਮੈਂਬਰ ਨਾਲ ਕੀਤੀ ਸੀ। ਮੁੰਬਈ ਪੁਲਿਸ ਅਤੇ ਖੁਫੀਆ ਏਜੰਸੀਆਂ ਇਸ ਗੱਲ ਤੋਂ ਚਿੰਤਾ ਵਿੱਚ ਹਨ ਕਿ ਉਸਦਾ ਅਗਲਾ ਕਦਮ ਕੀ ਹੋਵੇਗਾ। ਪੁਲਿਸ ਇਸ ਕਾਲ ਦੇ ਐਡਰੈਸ ਨੂੰ ਪਛਾਨਣ ਵਿੱਚ ਨਾਕਾਮਯਾਬ ਰਹੀ ਹੈ।
ਟਾਈਗਰ ਦੀ ਮਾਂ ਸ਼ੁਰੂ ਵਿੱਚ ਗੱਲ ਕਰਨ ਤੋਂ ਝਿਜਕ ਰਹੀ ਸੀ, ਪਰ ਪਰੀਵਾਰਕ ਮੈਂਬਰ ਨੇ ਜੋਰ ਦੇ ਕੇ ਕਿਹਾ ਕਿ ਉਹ ‘ਭਾਈਜਾਨ’ ਨਾਲ ਗੱਲ ਕਰੇ। ਟਾਈਗਰ ਨੇ ਹਨੀਫਾ ਨੂੰ ਵਾਰ-ਵਾਰ ਇਹੋ ਕਿਹਾ ਕਿ ਯਾਕੂਬ ਦੀ ਮੌਤ ਦਾ ਬਦਲਾ ਲਿਆ ਜਾਵੇਗਾ। ਹਨੀਫ਼ਾ ਨੇ ਰੋਂਦੇ ਹੋਏ ਕਿਹਾ, ‘ਬਸ ਹੋ ਗਿਆ,ਪਹਿਲਾਂ ਦੀ ਵਜ੍ਹਾ ਕਰਕੇ ਮੇਰਾ ਯਾਕੂਬ ਗਿਆ। ਹੁਣ ਮੈਂ ਹੋਰ ਨਹੀਂ ਵੇਖ ਸਕਦੀ।’