ਲੁਧਿਆਣਾ:ਪਿਛਲੇ ਦਿਨੀਂ 29 ਜੁਲਾਈ ਨੂੰ ਉੱਘੇ ਲੇਖਕ ਪ੍ਰੀਤਮ ਸਿੰਘ ਪੰਧੇਰ ਜੀ ਸਾਨੂੰ ਸਦਾ ਲਈ ਵਿਛੋੜਾ ਦੇ ਗਏ ਸਨ। ਉਨ੍ਹਾਂ ਦੀ ਅੰਤਿਮ ਅਰਦਾਸ ਵਿਚ ਵਿਭਿੰਨ ਸਮਾਜਿਕ ਪਰਤਾਂ ਵਿਚੋਂ ਚਿੰਤਕ ਅਤੇ ਸਾਥੀ ਸ਼ਾਮਲ ਹੋਏ। ਇਸ ਮੌਕੇ ਬੋਲਦਿਆਂ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਡਾ. ਸੁਖਦੇਵ ਸਿੰਘ ਸਿਰਸਾ ਨੇ ਆਖਿਆ ਕਿ ਪ੍ਰੀਤਮ ਪੰਧੇਰ ਹੋਰਾਂ ਨੇ ਆਪਣੇ ਜੀਵਨ ਸਫ਼ਰ ਵਿਚ ਆਪਣੇ ਹਿੱਸੇ ਤੋਂ ਕਿਤੇ ਜ਼ਿਆਦਾ ਬਹੁ-ਦਿਸ਼ਾਵੀ ਕੰਮ ਕੀਤਾ। ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਡਾ. ਲਾਭ ਸਿੰਘ ਖੀਵਾ ਨੇ ਉਨ੍ਹਾਂ ਨੂੰ ਇਕ ਲੇਖਕ ਵਜੋਂ ਅਤੇ ਸਾਹਿਤ ਸਭਾਵਾਂ ਵਿਚ ਜਥੇਬੰਧਕ ਕਾਮੇ ਵਜੋਂ ਯਾਦ ਕੀਤਾ। ਉ¤ਘੇ ਲੇਖਕ ਅਤੇ ‘ਨਜ਼ਰੀਆ’ ਮੈਗਜ਼ੀਨ ਦੇ ਸੰਪਾਦਕ ਡਾ. ਸ. ਤਰਸੇਮ ਜੀ ਨੇ ਪ੍ਰੀਤਮ ਪੰਧੇਰ ਹੋਰਾਂ ਦੀ ਸੁਹਿਰਦਤਾ, ਸਾਹਤਿਕਤਾ ਅਤੇ ਆਪਣੀ ਸੁਪਤਨੀ ਨਾਲ ਪ੍ਰੀਤਮ ਪੰਧੇਰ ਜੀ ਦੀ ਸੁਪਤਨੀ ਸ੍ਰੀਮਤੀ ਸੁਖਦੇਵ ਕੌਰ ਦੀ ਸਾਂਝ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹ ਜਿਥੇ ਚੇਤਨਾ ਦੇ ਪੱਧਰ ’ਤੇ ਬੜੇ ਸੂਝਵਾਨ ਸਾਥੀ ਸਨ ਓਨੇ ਹੀ ਆਪਣੀ ਲਿਖਤ ਖਾਸ ਕਰ ਗ਼ਜ਼ਲ ਵਿਚ ਕਲਾਤਮਿਕ ਅਮੀਰੀ ਰੱਖਦੇ ਸਨ। ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਮੰਚ ਸੰਚਾਲਨ ਕਰਦਿਆਂ ਦਸਿਆ ਕਿ ਪ੍ਰੀਤਮ ਪੰਧੇਰ ਜੀ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਜੀਵਨ ਮੈਂਬਰ, ਕੇਂਦਰੀ ਪੰਜਾਬੀ ਲੇਖਕ ਸਭਾ ਪੰਜਾਬ ਦੇ ਕਾਰਜਕਾਰੀ ਮੈਂਬਰ ਅਤੇ ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ ਦੇ ਪ੍ਰਧਾਨ ਹੋਣ ਦੇ ਨਾਲ ਨਾਲ ਪੁਖਤਾ ਗ਼ਜ਼ਲਗੋ ਸਨ।
ਭਾਰਤੀ ਕਮਿਊਨਿਸਟ ਪਾਰਟੀ ਦੇ ਸੂਬਾ ਸਕੱਤਰ ਕਾਮਰੇਡ ਹਰਦੇਵ ਅਰਸ਼ੀ ਜੀ ਨੇ ਆਖਿਆ ਕਿ ਪ੍ਰੀਤਮ ਪੰਧੇਰ ਇਕ ਮਿਸਾਲੀ ਕਮਿਊਨਿਸਟ ਆਗੂ ਸੀ ਜਿਸ ਨੇ ਬਹੁਤ ਸਾਰੇ ਸਾਹਿਤਕ, ਸਮਾਜਿਕ ਅਤੇ ਚਿੰਤਨ ਦੇ ਪੱਧਰ ’ਤੇ ਕੰਮ ਕੀਤਾ। ਸਾਨੂੰ ਸਾਰਿਆਂ ਨੂੰ ਉਨ੍ਹਾਂ ’ਤੇ ਮਾਣ ਕਰਨਾ ਚਾਹੀਦਾ ਹੈ। ਪੰਜਾਬ ਦੇ ਮੁਲਾਜ਼ਮਾਂ ਦੀ ਸਾਂਝੀ ਐਕਸ਼ਨ ਕਮੇਟੀ ਦੇ ਕਨਵੀਨਰ ਸਾਥੀ ਰਣਬੀਰ ਢਿੱਲੋਂ ਹੋਰਾਂ ਨੇ ਆਖਿਆ ਕਿ ਪ੍ਰੀਤਮ ਪੰਧੇਰ ਹੋਰਾਂ ਨੂੰ ਸੱਚੀ ਸ਼ਰਧਾਂਜਲੀ ਉਨ੍ਹਾਂ ਦੁਆਰਾ ਛੋਹੇ ਹੋਏ ਕਾਰਜ ਨੂੰ ਹੋਰ ਅੱਗੇ ਵਧਾਉਣਾ ਹੈ। ਚੰਡੀਗੜ੍ਹ ਵਿਖੇ ਮੁਲਾਜ਼ਮਾਂ ਦੀ ਯੂਨੀਅਨ ਦੇ ਦਫ਼ਤਰ ਵਿਚ ਇਕ ਕੋਨਾ ਉਨ੍ਹਾਂ ਦੀ ਯਾਦ ਵਿਚ ਪੁਸਤਕਾਂ ਸਜਾ ਕੇ ਰਾਖਵਾਂ ਰੱਖਿਆ ਜਾਵੇਗਾ। ਸਾਥੀ ਅਵਤਾਰ ਗਿੱਲ ਪਰਿਵਾਰਕ ਤੌਰ ’ਤੇ ਅਤੇ ਜਥੇਬੰਧਕ ਤੌਰ ’ਤੇ ਸਮੁੱਚੇ ਪਰਿਵਾਰ ਦੇ ਸਭ ਤੋਂ ਨੇੜੇ ਰਹੇ। ਉਨ੍ਹਾਂ ਨੇ ਪੰਧੇਰ ਜੀ ਦੁਆਰਾ ਮੁਲਾਜ਼ਮ ਲਹਿਰ ਵਿਚ ਪਾਏ ਯੋਗਦਾਨ ਨੂੰ ਬੜਾ ਨੇੜਿਉਂ ਯਾਦ ਕੀਤਾ। ਗੌਰਮਿੰਟ ਟੀਚਰ ਯੂਨੀਅਨ ਪੰਜਾਬ ਦੇ ਸਾਬਕਾ ਜਨਰਲ ਸਕੱਤਰ ਸ੍ਰੀ ਦਰਬਾਰਾ ਸਿੰਘ ਚਾਹਲ ਹੋਰਾਂ ਨੇ ਪੰਧੇਰ ਸਾਹਿਬ ਦੇ ਖਾੜਕੂ ਅਤੇ ਸੰਘਰਸ਼ਸ਼ੀਲ ਪਿਛੋਕੜ ’ਤੇ ਮਾਣ ਕਰਦਿਆਂ ਉਨ੍ਹਾਂ ਨੂੰ ਯਾਦ ਕੀਤਾ। ਉ¤ਘੇ ਅਧਿਆਪਕ ਅਤੇ ਮੁਲਾਜ਼ਮ ਆਗੂ ਚਰਨ ਸਿੰਘ ਸਰਾਭਾ ਜੀ ਨੇ ਮੁਲਾਜ਼ਮ ਲਹਿਰ ਦੇ ਸਬਕਾਂ ਨੂੰ ਅਜੋਕੀਆਂ ਪ੍ਰਸਥਿਤੀਆਂ ਵਿਚ ਰੱਖ ਕੇ ਸਾਡੇ ਸਨਮੁੱਖ ਚੁਣੌਤੀਆਂ ਦਾ ਜ਼ਿਕਰ ਕੀਤਾ ਹੈ।
ਸ਼ਰਧਾਂਜਲੀ ਅਰਪਿਤ ਕਰਨ ਵਾਲਿਆਂ ਵਿਚ ਉ¤ਘੇ ਨਾਵਲਕਾਰ ਅਤੇ ਸਾਹਿਤ ਅਕਾਦੇਮੀ ਇਨਾਮ ਵਿਜੇਤਾ ਸ੍ਰੀ ਮਿੱਤਰ ਸੈਨ ਮੀਤ, ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਜਨਰਲ ਸਕੱਤਰ ਡਾ. ਅਨੂਪ ਸਿੰਘ, ਉ¤ਘੇ ਕਾਮੇਡੀਅਨ ਡਾ. ਜਸਵਿੰਦਰ ਭੱਲਾ, ਪੰਜਾਬੀ ਸਾਹਿਤ ਅਕਾਡਮੀ ਦੇ ਮੀਤ ਪ੍ਰਧਾਨ ਸੁਰਿੰਦਰ ਕੈਲੇ, ਡਾ. ਨਿਰਮਲ ਜੌੜਾ, ਡਾ. ਰੁਪਿੰਦਰ ਕੌਰ ਤੂਰ, ਸੀ.ਪੀ.ਆਈ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਕਰਤਾਰ ਸਿੰਘ ਬੁਆਣੀ, ਕਾਮਰੇਡ ਗੁਰਨਾਮ ਕੰਵਰ (ਸਾਡਾ ਯੁੱਗ), ਸਾਥੀ ਖੁਸ਼ਹਾਲ ਸਿੰਘ ਨਾਗਾ, ਗਿਆਨੀ ਗੁਰਦੇਵ ਸਿੰਘ ਨਿਹਾਲਸਿੰਘਵਾਲਾ, ਜ਼ਿਲਾ ਰਾਮ ਬਾਂਸਲ, ਪ੍ਰਧਾਨ ਪੀ.ਏ.ਯੂ. ਰਿਟਾਇਰੀਜ਼ ਵੈਲਫੇਅਰ ਐਸੋਸੀਏਸ਼ਨ, ਪੀ.ਏ.ਯੂ. ਯੂਨੀਅਨ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਗਿੱਲ, ਸ੍ਰੀ ਕਰਮ ਚੰਦ, ਡਾ. ਰਜਿੰਦਰਪਾਲ ਸਿੰਘ ਔਲਖ, ਸਾਥੀ ਗੁਰਨਾਮ ਗਿੱਲ, ਗੁਰਮੇਲ ਮੈਡਲੇ, ਗੁਰਨਾਮ ਸਿੱਧੂ, ਹਰਭਜਨ ਸਿੰਘ ਤੋਂ ਇਲਾਵਾ ਲੇਖਕ ਸ੍ਰੀਮਤੀ ਗੁਰਚਰਨ ਕੌਰ ਕੋਚਰ, ਸ੍ਰੀਮਤੀ ਇੰਦਰਜੀਤਪਾਲ ਕੌਰ, ਗੁਰਦਿਆਲ ਦਲਾਲ, ਤਰਲੋਚਨ ਝਾਂਡੇ, ਭਗਵਾਨ ਢਿੱਲੋਂ, ਅਜੀਤ ਪਿਆਸਾ, ਰਾਜਦੀਪ ਤੂਰ, ਇੰਜ. ਸੁਰਜਨ ਸਿੰਘ ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ ਤੋਂ ਦਲਵੀਰ ਲੁਧਿਆਣਵੀ ਸ਼ਾਮਲ ਹੋਏ। ਇਨ੍ਹਾਂ ਤੋਂ ਇਲਾਵਾ ਅੰਤਰਰਾਸ਼ਟਰੀ ਤੌਰ ’ਤੇ ਈਮੇਲ ਰਾਹੀਂ ਸ਼ੋਕ ਮਤੇ ਭੇਜਣ ਵਾਲਿਆਂ ਵਿਚ ਸਾਥੀ ਰੂਪ ਸਿੰਘ ਰੂਪਾ (ਅਮਰੀਕਾ), ਅਮਰਜੀਤ ਸੂਫ਼ੀ (ਕੈਨੇਡਾ), ਮਹਿੰਦਰਦੀਪ ਗਰੇਵਾਲ (ਕੈਨੇਡਾ) ਤੋਂ ਇਲਾਵਾ ਸਾ. ਅੰਬੈਸਡਰ ਬਾਲਾਨੰਦ ਦਿੱਲੀ, ਬਲਬੀਰ ਪਰਵਾਨਾ (ਨਵਾਂ ਜ਼ਮਾਨਾ), ਜਸਵੀਰ ਝੱਜ, ਸੁਰਿੰਦਰਪ੍ਰੀਤ ਘਣੀਆ, ਉਨ੍ਹਾਂ ਦੇ ਜੱਦੀ ਪਿੰਡ ਸਿਆੜ ਤੋਂ ਪੇਂਡੂ ਵਿਕਾਸ ਤੇ ਮੁਲਾਜ਼ਮ ਭਲਾਈ ਸੰਸਥਾ ਵੱਲੋਂ ਭਰਵੀਂ ਹਾਜ਼ਰੀ ਲਵਾਈ ਗਈ ਅਤੇ ਸ਼ੋਕ ਮਤਾ ਲੈ ਕੇ ਕਮਿਕਰ ਸਿੰਘ ਅਤੇ ਇੰਜ. ਅਮਰ ਸਿੰਘ ਆਏ।