ਆਸਕਰ,(ਰੁਪਿੰਦਰ ਢਿੱਲੋ ਮੋਗਾ)- ਬੀਤੇ ਦਿਨੀ ਪੰਜਾਬੀ ਦੀ ਕਹਾਵਤ ਨੱਚਾ ਮੈਂ ਲੁਧਿਆਣੇ ਤੇ ਧਮਕ ਜਲੰਧਰ ਪੈਂਦੀ ਨੂੰ ਕੁੱਝ ਇਸ ਤਰ੍ਹਾਂ ਨਾਰਵੇ ਦੀਆਂ ਪੰਜਾਬਣਾ ਨੇ ਸੱਚ ਕਰਦਿਆਂ ਇੱਕ ਸ਼ਾਨਦਾਰ ਸਮਰ ਮੇਲਾ ਤੇ ਤੀਆਂ ਨੂੰ ਸਮਰਪਿਤ ਇੱਕਠ ਦਾ ਆਯੋਜਨ ਆਜਾਦ ਸਪੋਰਟਸ ਕਲਚਰਲ ਕੱਲਬ ਵੱਲੋਂ ਆਸਕਰ ਦੇ ਬੋਰਗਨ ਸਕੂਲ ਦੀਆਂ ਗਰਾਂਊਡਾਂ ਵਿੱਚ ਕਰਵਾਇਆ ਗਿਆ।ਜਿਸ ਵਿੱਚ ਆਸਕਰ,ਹੈਗੇਦਾਲ,ਤਰਾਨਬੀ, ਲੀਅਰ,ਦਰਾਮਨ,ਸੰਨਦਵੀਕਾ,ਓਸਲੋ ਇਲਾਕੇ ਤੋਂ ਭਾਰੀ ਸੰਖਿਆ ਵਿੱਚ ਪੰਜਾਬਣ ਮੁਟਿਆਰਾਂ ਨੇ ਹਿੱਸਾ ਲਿਆ ਅਤੇ ਰੱਲ ਮਿੱਲ ਇੱਕਠੇ ਹੋ ਗਿੱਧਾ ਪਾ ਤੀਆਂ ਦੇ ਤਿਉਹਾਰ ਨੂੰ ਮਨਾਇਆ।ਨਾਰਵੇ ਵਿੱਚ ਜੰਮੀਆਂ ਪੱਲੀਆਂ ਜਵਾਨ ਲੜਕੀਆਂ ਵੀ ਕਿਸੇ ਗੱਲੋਂ ਪਿੱਛੇ ਨਹੀਂ ਸਨ , ਆਪਣੀਆਂ ਮਾਂਵਾ ਭੈਣਾਂ, ਚਾਚੀਆਂ, ਮਾਸੀਆਂ ਨੂੰ ਵੇਖ ਉਹ ਵੀ ਗਿੱਧੇ ਪਾਉਣ ਚ ਕਿੱਸੇ ਤੋਂ ਪਿੱਛੇ ਨਹੀਂ ਰਹੀਆਂ।ਪੰਜਾਬੀ ਸੂਟਾਂ ਅਤੇ ਰੰਗ ਬਿਰੰਗੀਆਂ ਪਟਿਆਲਾ ਸ਼ਾਹੀ ਪਰਾਂਦੀਆਂ ਚ ਸੱਜੀਆਂ ਮੁਟਿਆਰਾਂ ਨੂੰ ਵੇਖ ਇਹ ਨਾਰਵੇ ਨਾ ਹੋ ਪੰਜਾਬ ਦਾ ਮਾਹੌਲ ਜਾਪ ਰਿਹਾ ਸੀ।ਇਸ ਪ੍ਰੋਗਰਾਮ ਦਾ ਸਾਰਾ ਪ੍ਰਬੰਧ ਆਜਾਦ ਸਪੋਰਟਸ ਕਲਚਰਲ ਕੱਲਬ ਦੇ ਮਰਦ ਅਤੇ ਔਰਤ ਮੈਂਬਰਾਂ ਵੱਲੋਂ ਕੀਤਾ ਗਿਆ।ਪ੍ਰੋਗਰਾਮ ਵਿੱਚ ਚਾਹ ਪਾਣੀ ਜਲੇਬੀਆਂ ਪਕੋੜਿਆਂ ਤੋਂ ਇਲਾਵਾ ਆਯੋਜਕਾਂ ਵੱਲੋਂ ਸ਼ਾਮ ਦੇ ਖਾਣੇ ਦਾ ਵੀ ਸੋਹਣਾ ਪ੍ਰਬੰਧ ਕੀਤਾ ਗਿਆ।ਜਿੱਥੇ ਅੌਰਤਾਂ ਵੱਲੋਂ ਰੱਲ ਮਿਲ ਗਿੱਧਾ ਪਾ ਖੁਸ਼ੀ ਦਾ ਇਜ਼ਹਾਰ ਕੀਤਾ, ਉਥੇ ਹੀ ਗਭਰੂ ਟੋਲੀਆਂ ਬਣਾ ਗੱਲਾਂ ਬਾਤਾਂ ਚ ਮਸ਼ਰੂਫ ਰਹੇ।4-5 ਘੰਟੇ ਚੱਲੇ ਇਸ ਪ੍ਰੋਗਰਾਮ ਦੇ ਆਖਿਰ ਚ ਲਾਟਰੀ ਸਿਸਟਮ ਦੇ ਜ਼ਰੀਏ ਇਨਾਮ ਕੱਢੇ ਗਏ। ਇਸ ਪ੍ਰੋਗਰਾਮ ਨੂੰ ਕਰਵਾਉਣ ਦਾ ਸਿਹਰਾ ਕੱਲਬ ਦੇ ਪ੍ਰਧਾਨ ਸ੍ਰ. ਜੋਗਿੰਦਰ ਸਿੰਘ ਬੈਂਸ(ਤੱਲਣ), ਸੈਕਟਰੀ ਸੁਖਦੇਵ ਸਿੰਘ ਸਲੇਮਸਤਾਦ, ਕੈਸ਼ੀਅਰ ਜਤਿੰਦਰਪਾਲ ਸਿੰਘ ਬੈਸ, ਕੈਸ਼ੀਅਰ ਕੁਲਦੀਪ ਸਿੰਘ ਵਿਰਕ, ਗੁਰਦੀਪ ਸਿੰਘ ਸਿੱਧੂ, ਗੁਰਦਿਆਲ ਸਿੰਘ, ਸ੍ਰ. ਜਸਵੰਤ ਸਿੰਘ ਬੈਸ, ਕੱਲਬ ਦੇ ਸਾਰੇ ਐਕਟਿਵ ਮੈਂਬਰ ਕੁਲਵਿੰਦਰ ਸਿੰਘ ਰਾਣਾ, ਡਿੰਪੀ ਗਿੱਲ, ਜਸਪ੍ਰੀਤ ਸੋਨੂੰ, ਸ੍ਰ. ਹਰਦੀਪ ਸਿੰਘ ਲੀਅਰ, ਪ੍ਰੀਤਪਾਲ ਸਿੰਘ, ਰਾਣਾ ਤਰਾਨਬੀ, ਮਨਵਿੰਦਰ, ਸ਼ਰਮਾ ਜੀ ਆਸਕਰ, ਰਾਜੇਸ, ਬਿੱਲੂ, ਸਾਬਾ, ਬੋਬੀ, ਹੈਪੀ, ਪ੍ਰੀਤ, ਸੰਨੀ, ਰਵਿੰਦਰ ਗਰੇਵਾਲ, ਰੁਪਿੰਦਰ ਢਿੱਲੋਂ ਆਦਿ ਨੂੰ ਜਾਂਦਾ ਹੈ। ਪ੍ਰੋਗਰਾਮ ਸਮਾਪਤੀ ਵੇਲੇ ਮੇਲੇ ਦੀ ਪ੍ਰਬੰਧਕੀ ਟੀਮ ਵੱਲੋਂ ਹਰ ਇੱਕ ਦਾ ਤਹਿ ਦਿੱਲੋ ਧੰਨਵਾਦ ਕੀਤਾ ਗਿਆ।
ਆਸਕਰ(ਨਾਰਵੇ) ਚ ਆਜਾਦ ਸਪੋਰਟਸ ਕੱਲਬ ਵੱਲੋਂ ਸ਼ਾਨਦਾਰ ਸਮਰ ਮੇਲਾ ਕਰਵਾਇਆ ਗਿਆ
This entry was posted in ਅੰਤਰਰਾਸ਼ਟਰੀ.