ਸ਼ੰਘਈ – ਪੂਰਬੀ ਚੀਨ ਦੇ ਤਿਆਨਜਿਨ ਸ਼ਹਿਰ ਦੇ ਉਦਯੋਗਿਕ ਖੇਤਰ ਵਿੱਚ ਦੋ ਭਾਰੀ ਵਿਸਫੋਟ ਹੋਣ ਨਾਲ 50 ਲੋਕਾਂ ਦੀ ਮੌਤ ਹੋ ਗਈ ਅਤੇ 700 ਦੇ ਕਰੀਬ ਜਖਮੀ ਹੋ ਗਏ। ਧਮਾਕਾ ਏਨਾ ਜਬਰਦਸਤ ਸੀ ਕਿ ਇਸ ਦੇ ਝਟਕੇ ਕਈ ਕਿਲੋਮੀਟਰ ਦੂਰ ਤੱਕ ਮਹਿਸੂਸ ਕੀਤੇ ਗਏ।
ਸਥਾਨਕ ਲੋਕਾਂ ਅਨੁਸਾਰ ਪਹਿਲਾ ਵਿਸਫੋਟ ਸਥਾਨਕ ਸਮੇਂ ਅਨੁਸਾਰ ਬੁੱਧਵਾਰ ਰਾਤ ਦੇ 11.30 ਤੇ ਵਿਸਫੌਟਕਾਂ ਦੇ ਜਖੀਰੇ ਵਿੱਚ ਹੋਇਆ। ਇਸ ਤੋਂ ਥੋੜੀ ਦੇਰ ਬਾਅਦ ਦੂਸਰਾ ਵਿਸਫੋਟ ਫੈਕਟਰੀ ਵਿੱਚ ਰੱਖੇ ਖਤਰਨਾਕ ਸਾਮਾਨ ਵਿੱਚ ਹੋਇਆ। ਪਹਿਲਾ ਵਿਸਫੋਟ ਤਿੰਨ ਟਨ ਟੀਐਨਟੀ ਅਤੇ ਦੂਸਰਾ ਵਿਸਫੋਟ 21 ਟਨ ਟੀਐਨਟੀ ਦੇ ਬਰਾਬਰ ਸੀ। ਵਿਸਫੋਟ ਹੋਣ ਤੇ ਲੋਕ ਆਪਣੇ ਘਰਾਂ ਵਿੱਚੋਂ ਬਾਹਰ ਦੌੜ ਰਹੇ ਸਨ।ਉਨ੍ਹਾਂ ਨੂੰ ਲਗ ਰਿਹਾ ਸੀ ਕਿ ਭੂਚਾਲ ਆ ਗਿਆ ਹੈ। ਵਿਸਫੌਟ ਕਾਰਣ ਅਸਮਾਨ ਲਾਲ ਰੰਘ ਦਾ ਵਿਖਾਈ ਦੇ ਰਿਹਾ ਸੀ। ਸਾਰੇ ਪਾਸੇ ਧੂੰਆਂ ਹੋਇਆ ਪਿਆ ਸੀ। ਇਸ ਬਲਾਸਟ ਨਾਲ ਇਮਾਰਤਾਂ ਨੂੰ ਵੀ ਕਾਫ਼ੀ ਨੁਕਸਾਨ ਪਹੁੰਚਿਆ ਹੈ।
ਹਾਦਸੇ ਵਾਲੀ ਜਗ੍ਹਾ ਤੇ ਫਾਇਰ ਬਰਗੇਡ ਦੇ ਦਸਤੇ ਤੁਰੰਤ ਪੁੰਚ ਗਏ ਸਨ। ਸੁਰੱਖਿਆ ਫੋਰਸਾਂ ਅਤੇ ਰਾਹਤ ਕਰਮਚਾਰੀ ਵੀ ਆਪਣੀਆਂ ਸੇਵਾਵਾਂ ਪੂਰੀ ਤਨਦੇਹੀ ਨਾਲ ਨਿਭਾ ਰਹੇ ਹਨ। ਘੱਟ ਤੋਂ ਘੱਟ ਫਾਇਰ ਬਰਗੇਡ ਦੀਆਂ 100 ਗੱਡੀਆਂ ਘਟਨਾਸਥੱਲ ਤੇ ਪਹੁੰਚ ਗਈਆਂ ਹਨ।