ਜਕਾਰਤਾ – ਭਾਰਤ ਦੀ ਬੈਡਮਿੰਟਨ ਦੀ ਸਟਾਰ ਪਲੇਅਰ ਸਾਈਨਾ ਨੇਹਵਾਲ ਸ਼ਨਿਚਰਵਾਰ ਨੂੰ ਇੰਡੋਨੇਸ਼ੀਆ ਦੀ ਲਿੰਡਾਵੇਨੀ ਫਾਨਤੇਰੀ ਨੂੰ ਹਰਾ ਕੇ ਵਿਸ਼ਵ ਚੈਂਪੀਅਨ ਦੇ ਫਾਈਨਲ ਵਿੱਚ ਪਹੁੰਚ ਗਈ ਹੈ।
ਜਕਾਰਤਾ ਵਿੱਚ ਚਲ ਰਹੇ ਸੈਮੀਫਾਈਨਲ ਮੁਕਾਬਲੇ ਵਿੱਚ ਲੋਕਲ ਸੁਪਰ ਸਟਾਰ ਫਾਨਤੇਰੀ ਨੂੰ 21-17 ਅਤੇ 21-17 ਦੇ ਸਿੱਧੇ ਸੈਟਾਂ ਨਾਲ ਹਰਾਇਆ। ਫਾਈਨਲ ਵਿੱਚ ਪਹੁੰਚਦਿਆਂ ਹੀ ਸਾਈਨਾ ਨੇ ਇਤਿਹਾਸ ਰਚ ਦਿੱਤਾ। ਅਜਿਹਾ ਕਰਕੇ ਉਹ ਪਹਿਲੀ ਭਾਰਤੀ ਸ਼ਟਲਰ ਬਣ ਗਈ ਹੈ। ਸਾਈਨਾ ਅਤੇ ਫਾਨਤੇਰੀ ਵਿੱਚਕਾਰ ਹੁਣ ਤੱਕ ਚਾਰ ਮੁਕਾਬਲੇ ਹੋਏ ਸਨ, ਜਿਨ੍ਹਾਂ ਵਿੱਚੋਂ ਸਾਈਨਾ ਨੇ ਤਿੰਨ ਵਿੱਚ ਜਿੱਤ ਪ੍ਰਾਪਤ ਕੀਤੀ। ਐਤਵਾਰ ਨੂੰ ਸਾਈਨਾ ਦਾ ਮੁਕਾਬਲਾ ਵਰਲਡ ਦੀ ਨੰਬਰ ਵੰਨ ਪਲੇਅਰ ਸਪੇਨ ਦੀ ਕਾਰੋਲਿਨਾ ਮਾਰਿਨ ਨਾਲ ਹੋਵੇਗਾ। ਮਾਰਿਨ ਇਸ ਸਾਲ ਆਲ ਇੰਗਲੈਂਡ ਓਪਨ ਦੇ ਫਾਈਨਲ ਵਿੱਚ ਸਾਈਨਾ ਨੇਹਵਾਲ ਨੂੰ ਹਰਾ ਚੁੱਕੀ ਹੈ।
ਇਸ ਤੋਂ ਪਹਿਲਾਂ ਸ਼ੁਕਰਵਾਰ ਨੂੰ ਕਵਾਟਰ ਫਾਈਨਲ ਵਿੱਚ ਸਾਈਨਾ ਨੇ ਚੀਨ ਦੀ ਯਿਹਾਨ ਵਾਂਗ ਨੂੰ 21-15, 19-21 ਅਤੇ 21-19 ਨਾਲ ਹਰਾਇਆ ਸੀ। ਹੁਣ ਗੋਲਡ ਮੈਡਲ ਵੇਖੋ ਕਿਸ ਦੀ ਝੋਲੀ ‘ਚ ਪੈਂਦਾ ਹੈ।