ਨਵੀਂ ਦਿੱਲੀ – ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਨੇ ਵਿਦੇਸ਼ੀਆਂ ਸਮੇਤ ਤਿੰਨ ਤਸਕਰਾਂ ਨੂੰ ਪਕੜਿਆ ਹੈ। ਪੁਲਿਸ ਨੇ ਅਰੋਪੀਆਂ ਕੋਲੋਂ 2725 ਕਿਲੋ ਚੰਦਨ ਦੀ ਲਕੜੀ ਬਰਾਮਦ ਕੀਤੀ ਹੈ। ਅੰਤਰਰਾਸ਼ਟਰੀ ਬਾਜ਼ਾਰ ਵਿੱਚ ਇਸ ਦੀ ਕੀਮਤ ਕਰੋੜਾਂ ਰੁਪੈ ਵਿੱਚ ਦੱਸੀ ਜਾ ਰਹੀ ਹੈ।
ਅਪਰਾਧ ਸ਼ਾਖਾ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਆਈਟੀਓ ਦੇ ਕੋਲ ਕੁਝ ਲੋਕ ਭਾਰੀ ਮਾਤਰਾ ਵਿੱਚ ਲਾਲ ਚੰਦਨ ਲੈ ਕੇ ਆ ਰਹੇ ਹਨ। ਇਸ ਸੂਚਨਾ ਦੇ ਆਧਾਰ ਤੇ ਪੁਲਿਸ ਨੇ ਟਰੱਕ ਵਿੱਚ ਲਦੀ 2725 ਕਿਲੋ ਚੰਦਨ ਦੀ ਲਕੜੀ ਦੇ ਨਾਲ ਦੌ ਚੀਨੀ ਨਾਗਰਿਕ ਅਤੇ ਇੱਕ ਟਰੱਕ ਡਰਾਈਵਰ ਮਾਨਵੀਰ ਸਿੰਘ ਨੂੰ ਗ੍ਰਿਫਤ ਵਿੱਚ ਲਿਆ। ਪੁਲਿਸ ਇਹ ਜਾਂਚ ਕਰ ਰਹੀ ਹੈ ਕਿ ਇਹ ਲਕੜੀ ਕਿਸ ਸਥਾਨ ਤੋਂ ਲਿਆਂਦੀ ਗਈ ਹੈ ਅਤੇ ਕਿੱਥੇ ਭੇਜੀ ਜਾਣੀ ਸੀ।
ਪੁਲਿਸ ਦੇ ਉਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਲਕੜੀ ਆਮ ਤੌਰ ਤੇ ਆਂਧਰਾਪ੍ਰਦੇਸ਼ ਅਤੇ ਉਤਰੀ ਤਾਮਿਲਨਾਡੂ ਵਿੱਚ ਪਾਈ ਜਾਂਦੀ ਹੈ। ਇਸ ਦੀ ਚੀਨ, ਜਾਪਾਨ ਅਤੇ ਪੂਰਬੀ ਏਸਿ਼ਆਈ ਦੇਸ਼ਾਂ ਵਿੱਚ ਬਹੁਤ ਮੰਗ ਹੈ।