ਜਿਲਾ ਪਟਿਆਲਾ ਦੀ ਮੀਟਿੰਗ ਅੱਜ ਨਹਿਰੂ ਪਾਰਕ ਪਟਿਆਲਾ ਵਿਖੇ ਹੋਏ ਜਿਸ ਵਿਚ ਯੂਨੀਅਨ ਆਗੂ ਹਰਦੀਪ ਪਟਿਆਲਾ ਗੁਰਜੀਤ ਕਾਦਰਾਬਾਦ, ਜਨਮਪਰੀਤ, ਜੋਰਾ ਸਿੰਘ, ਮਾਨੀ ਪਾਲੀਆ, ਹਰਜਿੰਦਰ,ਕੁਲਵਿੰਦਰ ਭਾਦਸੋ, ਮਨਦੀਪ ਪਟਿਆਲਾ, ਜਸਵੀਰ ਜੱਜ, ਸਾਹਿਲ, ਜਗਮੀਤ, ਸੁਖਜਿੰਦਰ, ਬਲਬੇੜਾ, ਰਮਨ ਨਾਭਾ, ਰੇਨੂ, ਸਨੋਰ, ਰੁਪਿੰਦਰ ਪਟਿਆਲਾ, ਆਦਿ ਮੌਜੂਦ ਸਨ ਜਿਲਾ ਪ੍ਧਾਨ ਹਰਦੀਪ ਤੇ ਕੁਲਵਿੰਦਰ ਭਾਦਸੋ ਪਟਿਆਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਤੋਂ ਪਹਿਲਾ ਯੂਨੀਅਨ ਨੇ ਬਠਿੰਡਾ ਰੈਲੀ ਕੀਤੀ ਸੀ ਜਿਸ ਵਿੱਚ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ 45 ਦਿਨ ਅੰਦਰ ਭਰਤੀ ਦਾ ਇਸ਼ਤਿਹਾਰ ਜਾਰੀ ਕਰਨ ਦੀ ਵਾਅਦਾ ਕੀਤਾ ਸੀ ਪਰ ਕਰੀਬ ਦੋ ਮਹੀਨੇ ਬੀਤ ਜਾਣ ਮਗਰੋਂ ਭਰਤੀ ਅਖਬਾਰੀ ਬਿਆਨਾ ਤੱਕ ਹੀ ਸੀਮਤ ਹੈ ਜਿਸ ਤੋ ਤੰਗ ਆ ਕੇ ਯੂਨੀਅਨ ਮੈਂਬਰਾਂ ਨੇ ਕਿਹਾ ਜੇਕਰ ਪੰਜਾਬ ਸਰਕਾਰ ਨੇ ਜਲਦ ਹੀ 6500 ਈ.ਟੀ.ਟੀ. ਪੋਸਟਾਂ ਦਾ ਇਸ਼ਤਿਹਾਰ ਨਾ ਦਿੱਤਾ ਤਾਂ ਆਉਣ ਵਾਲੀ 13 ਤਾਰੀਕ ਨੂੰ ਹਲਕਾ ਜਲਾਲਾਬਾਦ ਵਿਖੇ ਤਕੜੀ ਰੋਸ ਰੈਲੀ ਕੀਤੀ ਜਾਵੇਗੀ ਅਤੇ ਸ਼ਹਿਰ ਵਿਚ ਪੰਜਾਬ ਸਰਕਾਰ ਦੀਆਂ ਮਾਰੂ ਨੀਤੀਆਂ ਦਾ ਪਰਚਾਰ ਕੀਤਾ ਜਾਵੇਗਾ।ਕੇਡਰ ਦੇ ਹੋਏ ਕਿਸੇ ਵੀ ਤਰਾਂ ਦੇ ਨੁਕਸਾਨ ਦੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ ਇਸ ਮੌਕੇ ਹਰਜਿੰਦਰ ਭਾਦਸੋ, ਗੁਰਜੀਤ, ਜੱਜ, ਮਨੀ , ਤੇ ਰਮਨ ਨਾਂਭਾ , ਆਦਿ ਨੇ ਸੰਬੋਧਨ ਕੀਤਾ ਤੇ 13 ਵਾਲੀ ਸੂਬਾ ਪੱਧਰੀ ਜਲਾਲਾਬਾਦ ਰੈਲੀ ਤੇ ਚਰਚਾ ਕੀਤੀ
ਈ.ਟੀ.ਟੀ.ਟੈਟ ਪਾਸ ਅਧਿਆਪਕ ਯੂਨੀਅਨ ਵਲੋਂ ਸੁਖਬੀਰ ਦੇ ਹਲਕਾ ਜਲਾਲਾਬਾਦ ਵਿਚ 13 ਨੂੰ ਕੀਤੀ ਜਾਵੇਗੀ ਸਟੇਟ ਪੱਧਰੀ ਰੈਲੀ
This entry was posted in ਪੰਜਾਬ.