ਬਰੈਂਪਟਨ-ਅੱਜ ਹਰਿਆਣਾ ਦੇ ਪਿੰਡ ਬਾਹੂਦਿਨ ਜਿ਼ਲਾ ਸਿਰਸਾ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਕੀਤੀ ਘੋਰ ਬੇਅਦਬੀ ਕੀਤੀ ਗਈ ਹੈ ਜੋ ਸਿੱਖ ਲਈ ਅਸਹਿ ਹੈ। ਇਸਦੀ ਸਖ਼ਤ ਨਿਖੇਧੀ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੈਨੇਡਾ ਈਸਟ ਦੇ ਪ੍ਰਧਾਨ ਸੁਖਮਿੰਦਰ ਸਿੰਘ ਹੰਸਰਾ ਅਤੇ ਯੂਥ ਪ੍ਰਧਾਨ ਪਰਮਿੰਦਰ ਸਿੰਘ ਨੇ ਕਿਹਾ ਕਿ ਗੁਰੂ ਸਾਹਿਬ ਦੇ ਸਰੂਪ ਦੀ ਬੇਅਦਬੀ ਕਰਨ ਪਿੱਛੇ ਡੂੰਘੀ ਸ਼ਰਾਰਤ ਲੱਗਦੀ ਹੈ। ਇਹ ਕਿਸੇ ਦੀ ਇੱਲਤ ਨਹੀਂ ਬਲਕਿ ਸਿੱਖ ਕੌਮ ਦੇ ਜ਼ਖ਼ਮ ਕੁਰੇਦੇ ਜਾ ਰਹੇ ਹਨ।
ਭਾਵੇਂ ਕਿ ਪੁਲੀਸ ਨੇ ਤੁਰੰਤ ਕਾਰਵਾਈ ਕਰਦਿਆਂ ਇੱਕ ਸ਼ਖ਼ਸ ਨੂੰ ਗ੍ਰਿਫਤਾਰ ਕਰ ਲਿਆ ਹੈ, ਪਰ ਇਸ ਘਟਨਾ ਦੀ ਪੈਰਵਾਈ ਕਰਕੇ ਇਸੇ ਪਿਛੋਕੜ ਵਾਲੀਆਂ ਸ਼ਕਤੀਆਂ ਨੂੰ ਬੇਨਕਾਬ ਕਰਨ ਦੀ ਲੋੜ ਹੈ। ਦੋਵੇਂ ਆਗੂਆਂ ਨੇ ਕਿਹਾ ਕਿ ਭਾਰਤ ਅੰਦਰ ਆਏ ਦਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ, ਜੋ ਗਲਤ ਦਿਸ਼ਾ ਵੱਲ ਸੰਕੇਤ ਦਿੰਦੀਆਂ ਹਨ। ਭਾਰਤ ਅੰਦਰ ਕੁੱਝ ਫਿਰਕੂ ਤਾਕਤਾਂ ਸਿੱਖਾਂ ਨੂੰ ਭੜਕਾ ਕੇ ਫੇਰ ਮਹੌਲ ਨੂੰ ਲਾਬੂੰ ਲਾਉਣ ਦੀ ਕੋਸਿ਼ਸ਼ ਵਿੱਚ ਹਨ।
ਇਸ ਕਾਰੇ ਪਿੱਛੇ ਹਿੰਦੂ ਅੱਤਵਾਦੀਆਂ ਦਾ ਹੱਥ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਪੰਜਾਬ ਦੀਆਂ ਸਮੂਹ ਪੰਥਕ ਜਥੇਬੰਦੀਆਂ ਨੂੰ ਗੰਭੀਰ ਨੋਟਿਸ ਲੈਂਦਿਆਂ ਇਸਦਾ ਹੱਲ ਲੱਭਣ ਲਈ ਪ੍ਰਸਾਸ਼ਨ ਤੇ ਦਬਾਅ ਪਾਉਣਾ ਚਾਹੀਦਾ ਹੈ। ਅਗਰ ਪ੍ਰਸਾਸ਼ਨ ਨੇ ਇਨ੍ਹਾਂ ਘਟਨਾਵਾਂ ਨੂੰ ਨੱਥ ਨਾ ਪਾਈ ਤਾਂ ਭਵਿੱਖ ਮਾੜਾ ਹੋ ਸਕਦਾ ਹੈ ਅਤੇ ਅਜਿਹੇ ਹਾਲਾਤਾਂ ਦਾ ਜਿੰਮੇਵਾਰ ਖੁਦ ਪ੍ਰਸਾਸ਼ਨ ਹੀ ਹੋਵੇਗਾ।
ਹਰਿਆਣਾ ਦੇ ਪਿੰਡ ਬਾਹੂਦਿਨ ਜਿ਼ਲਾ ਸਿਰਸਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਘੋਰ ਅਪਮਾਨ
This entry was posted in ਅੰਤਰਰਾਸ਼ਟਰੀ.