ਨਵੀਂ ਦਿੱਲੀ : ਉੱਘੇ ਵਿਦਿਵਾਨ ਡਾ. ਜਸਵੰਤ ਸਿੰਘ ਨੇਕੀ ਦੀ ਅੰਤਿਮ ਅਰਦਾਸ ਮੌਕੇ ਸਿੱਖ ਜਗਤ ਦੀਆਂ ਵੱਡੀਆਂ ਹਸਤੀਆਂ ਨੇ ਹਾਜ਼ਰੀ ਭਰ ਕੇ ਆਪਣੀ ਸ਼ਰਧਾ ਦੇ ਫੁੱਲ ਭੇਂਟ ਕੀਤੇ । ਗੁਰਦੁਆਰਾ ਰਕਾਬਗੰਜ ਸਾਹਿਬ ਦੇ ਭਾਈ ਲੱਖੀ ਸ਼ਾਹ ਵਣਜਾਰਾ ਹਾੱਲ ਵਿੱਖੇ ਹੋਏ ਅਰਦਾਸ ਸਮਾਗਮ ’ਚ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਇੰਸ ਚਾਂਸਲਰ ਡਾ. ਜਸਪਾਲ ਸਿੰਘ ਇਨ੍ਹਾਂ ਪ੍ਰਮੁੱਖ ਸ਼ਖਸੀਅਤਾਂ ’ਚ ਸ਼ਾਮਿਲ ਸਨ।
ਡਾ. ਜਸਪਾਲ ਸਿੰਘ ਨੇ ਡਾ। ਨੇਕੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿਖਿਆਵਾਂ ਨੂੰ ਆਪਣੀ ਰਚਨਾਵਾਂ ਰਾਹੀਂ ਲੋਕਾਂ ਤਕ ਪਹੁੰਚਾਉਣ ਵਾਸਤੇ ਕੀਤੀ ਗਈਆਂ ਕੋਸ਼ਿਸ਼ਾਂ ਨੂੰ ਬੇਮਿਸਾਲ ਦੱਸਦੇ ਹੋਏ ਕੌਮ ਕੋਲ ਡਾ. ਨੇਕੀ ਵਰਗੇ ਬੁੱਧੀਜੀਵਿਆਂ ਦੀ ਕਮੀ ਹੋਣ ਦੀ ਵੀ ਗਲ ਕਹੀ।ਉਹਨਾਂ ਨੇ ਚਿੰਤਾ ਜਤਾਉਂਦੇ ਹੋਏ ਸਵਾਲ ਕੀਤਾ ਕਿ ਜੇਕਰ ਲਿਖਾਰੀ ਨਹੀਂ ਹੋਣਗੇ ਤਾਂ ਲੋਕਾਂ ਤਕ ਇਤਿਹਾਸਿਕ ਗੱਲਾਂ ਕਿਵੇਂ ਪਹੁੰਚਣਗਿਆਂ ? ਜਥੇਦਾਰ ਅਵਤਾਰ ਸਿੰਘ ਨੇ ਸ਼੍ਰੋਮਣੀ ਕਮੇਟੀ ਵੱਲੋਂ ਪੰਥਕ ਮਸਲਿਆਂ ਤੇ ਡਾ. ਨੇਕੀ ਦੀ ਸਮਝ ਦਾ ਫਾਇਦਾ ਵਿਦੇਸ਼ ’ਚ ਵਸਦੇ ਸਿੱਖ ਸੰਗਤ ਤਕ ਪਹੁੰਚਾਉਣ ਵਾਸਤੇ ਕੀਤੀਆਂ ਗਈਆਂ ਕੋਸ਼ਿਸ਼ਾਂ ਨੂੰ ਵੀ ਇਸ ਮੋਕੇ ਯਾਦ ਕੀਤਾ।
ਦਿੱਲੀ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ।ਕੇ। ਨੇ ਡਾ। ਨੇਕੀ ਵਰਗੇ ਵਿਦਿਵਾਨ ਰੋਜ਼ਾਨਾਂ ਕੌਮ ’ਚ ਨਾ ਜੰਮਣ ਦਾ ਦਾਅਵਾ ਕਰਦੇ ਹੋਏ ਸਿੱਖ ਇਤਿਹਾਸ, ਸਭਿਆਚਾਰ ਅਤੇ ਸਾਹਿਤ ਨੂੰ ਲੋਕਾਂ ਤਕ ਸਰਲ ਭਾਸ਼ਾ ’ਚ ਪਹੁੰਚਾਉਣ ਵਾਸਤੇ ਕੀਤੀਆਂ ਗਈਆਂ ਕੋਸ਼ਿਸ਼ਾਂ ਦਾ ਵੀ ਹਵਾਲਾ ਦਿੱਤਾ। ਜੀ. ਕੇ. ਨੇ ਡਾ. ਨੇਕੀ ਵੱਲੋਂ ਦਿੱਲੀ ਕਮੇਟੀ ਦੇ ਨਿਵੇਕਲੇ ਉਪਰਾਲੇ ਇੰਟਰਨੈਸ਼ਨਲ ਸੈਂਟਰ ਫਾੱਰ ਸਿੱਖ ਸਟੱਡੀਜ਼ ਦੇ ਮੁੱਢਲੇ ਢਾਂਚੇ ਦੀ ਬੌਧਿਕ ਉਸਾਰੀ ’ਚ ਚੇਅਰਮੈਨ ਵੱਜੋਂ ਪਾਏ ਗਏ ਹਿੱਸੇ ਨੂੰ ਵੀ ਯਾਦ ਕੀਤਾ। ਸਾਬਕਾ ਪ੍ਰਧਾਨ ਮੰਤਰੀ ਅਤੇ ਭਾਈ ਵੀਰ ਸਿੰਘ ਸਹਿਤ ਸਦਨ ਦੇ ਪ੍ਰਧਾਨ ਡਾ. ਮਨਮੋਹਨ ਸਿਘ ਅਤੇ ਮੀਤ ਪ੍ਰਧਾਨ ਮੇਜਰ ਜਨਰਲ ਜੋਗਿੰਦਰ ਸਿੰਘ ਤੇ ਜਥੇਦਾਰ ਅਵਤਾਰ ਸਿੰਘ ਵੱਲੋਂ ਡਾ। ਨੇਕੀ ਦੇ ਸਪੁੱਤਰ ਨੂੰ ਦਸਤਾਰ ਅਤੇ ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਵੱਲੋਂ ਡਾ। ਨੇਕੀ ਦੀ ਧਰਮਪਤਨੀ ਬੀਬੀ ਕਵਰਜੀਤ ਕੌਰ ਨੂੰ ਸਿਰੋਪਾਉ ਦੇ ਕੇ ਨਿਵਾਜਿਆ ਗਿਆ।ਵੱਖ-ਵੱਖ ਜਥੇਬੰਦੀਆਂ ਦੇ ਡਾ. ਨੇਕੀ ਵੱਲੋਂ ਕੀਤੇ ਗਏ ਕੰਮਾਂ ਨੂੰ ਯਾਦ ਕਰਦੇ ਹੋਏ ਸ਼ੋਕ ਮੱਤੇ ਵੀ ਭੇਜੇ ਗਏ।
ਗਿਆਨੀ ਗੁਰਬਚਨ ਸਿੰਘ ਵੱਲੋਂ ਅਰਦਾਸ ਗੁਰੂ ਚਰਨਾਂ ’ਚ ਵਿਛੁੱੜੀ ਆਤਮਾ ਨੂੰ ਸਥਾਨ ਦਿਵਾਉਣ ਲਈ ਸੰਗਤੀ ਤੌਰ ਤੇ ਕੀਤੀ ਗਈ। ਇਸ ਮੌਕੇ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਹਿੱਤ, ਪਰਮਜੀਤ ਸਿੰਘ ਸਰਨਾ,ਦਿੱਲੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਮਹਿੰਦਰ ਪਾਲ ਸਿੰਘ ਚੱਢਾ, ਸ਼੍ਰੋਮਣੀ ਕਮੇਟੀ ਮੈਂਬਰ ਕਰਨੈਲ ਸਿੰਘ ਪੰਜੌਲੀ, ਬੀਬੀ ਕਿਰਨਜੋਤ ਕੌਰ, ਸਾਬਕਾ ਵਿਧਾਇਕ ਜਤਿੰਦਰ ਸਿੰਘ ਸ਼ੰਟੀ,ਅਕਾਲੀ ਆਗੂ ਕੁਲਦੀਪ ਸਿੰਘ ਭੋਗਲ, ਦਿੱਲੀ ਕਮੇਟੀ ਮੈਂਬਰ ਪਰਮਜੀਤ ਸਿੰਘ ਰਾਣਾ, ਕੁਲਮੋਹਨ ਸਿੰਘ, ਰਵਿੰਦਰ ਸਿੰਘ ਖੁਰਾਨਾਂ, ਕੁਲਵੰਤ ਸਿੰਘ ਬਾਠ, ਗੁਰਬਚਨ ਸਿੰਘ ਚੀਮਾ, ਬੀਬੀ ਧੀਰਜ ਕੌਰ, ਗੁਰਮੀਤ ਸਿੰਘ ਮੀਤਾ ਅਤੇ ਪਰਮਜੀਤ ਸਿੰਘ ਚੰਢੋਕ ਮੌਜੂਦ ਸਨ।