ਓਸਲੋ,(ਰੁਪਿੰਦਰ ਢਿੱਲੋ ਮੋਗਾ) )- ਅੱਜ ਦੇ ਦੌਰ ‘ਚ ਭਾਰਤੀ ਫਿਲਮਾਂ ਦੀ ਦੀਵਾਨਗੀ ਹਰ ਮੁੱਲਕ ਦੀ ਹੱਦ ਟੱਪ ਚੁੱਕੀ ਹੈ। ਯੂਰਪ ਦੇ ਖੂਬਸੁਰਤ ਦੇਸ਼ ਨਾਰਵੇ ਚ ਹਰ ਸਾਲ ਬਾਲੀਵੁੱਡ ਫੈਸਟੀਵਲ ਨਸਰੂਲਾ ਕੂਰੇਸ਼ੀ ਜੀ ਦੇ ਸਹਿਯੋਗ ਨਾਲ ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ।ਜਿਸ ਵਿੱਚ ਹਰ ਸਾਲ ਬਾਲੀਵੁੱਡ ਸਕਰੀਨ ਦੇ ਮਹਾਨ ਸਿਤਾਰੇ ਇਸ ਫੈਸਟੀਵਲ ਵਿੱਚ ਆ ਕੇ ਇਸ ਦੀ ਰੌਣਕ ਵਧਾਉਂਦੇ ਹਨ।ਬੀਤੇ ਦਿਨੀ ਇਹ ਫੈਸਟੀਵਲ ਬੜੇ ਧੁਮ ਧੜਾਕੇ ਨਾਲ ਹੋ ਨਿਬੜਿਆ ਅਤੇ ਨਾਰਵੇ ਦੀ ਪ੍ਰਧਾਨ ਮੰਤਰੀ ਏਰਨਾ ਸੂਲਬਰਗ ਨੇ ਇਸ ਦੀ ਰਿਬਨ ਕੱਟ ਸ਼ੁਰੂਆਤ ਕੀਤੀ। ਇਸ ਦੌਰਾਨ ਬਾਲੀਵੁੱਡ ਐਕਟਰ ਗੁਲਸ਼ਨ ਗਰੋਵਰ, ਗ੍ਰੈਸੀ ਸਿੰਘ ਆਦਿ ਤੇ ਕਈ ਜਾਣੀਆਂ ਮਾਣੀਆਂ ਭਾਰਤ ਤੋਂ ਆਈਆਂ ਹਸਤੀਆਂ ਅਤੇ ਨਾਰਵੇ ਤੋਂ ਪਤਵੰਤੇ ਸੱਜਣ ਹਾਜਿ਼ਰ ਸਨ।ਇਸ ਮੌਕੇ ਦੇਸੀ ਅਤੇ ਵਿਦੇਸ਼ੀ ਮੂਲ ਦੇ ਕਲਾਕਾਰਾਂ ਨੇ ਬਾਲੀਵੁੱਡ ਸੰਗੀਤ ਤੇ ਨ੍ਰਿਤ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ।ਪੋਲੈਡ ਦੇ ਡਾਂਸ ਕਲਾਕਾਰਾਂ ਨੇ ਤਾਂ ਕਮਾਲ ਦਾ ਭਾਰਤੀ ਸੰਗੀਤ ਦੇ ਸੋਹਣੇ ਨ੍ਰਿਤ ਦਾ ਪ੍ਰਦਰਸ਼ਨ ਕੀਤਾ,ਪੰਜਾਬੀ ਗਭਰੂਆਂ ਨੇ ਵੀ ਭੰਗੜਾ ਪਾ ਖੁਬ ਰੰਗ ਬੰਨ੍ਹੇ।ਸਾਰਾ ਹਫਤਾ ਚੱਲਣ ਵਾਲੇ ਇਸ ਫਿਲਮੀ ਫੈਸਟੀਵਲ ਚ ਬਾਲੀਵੁੱਡ ਦੀਆਂ ਫਿਲਮਾਂ ਤੋਂ ਇਲਾਵਾ ਬਾਲੀਵੁੱਡ ਨਗਰੀ ਦੇ ਪ੍ਰਸਿੱਧ ਕਲਾਕਾਰ ਦਰਸ਼ਕਾਂ ਦੇ ਰੂ ਬਰੂ ਹੋਣਗੇ।ਇਸ ਪ੍ਰੋਗਰਾਮ ਅਧੀਨ ਹੀ ਪ੍ਰਸਿੱਧ ਬਾਲੀਵੁੱਡ ਗਾਇਕ ਜਸਬੀਰ ਜੱਸੀ(ਦਿਲ ਲੈ ਗਈ ਕੁੜੀ ਗੁਜਰਾਤ ਦੀ ਫੇਮ) ਸਟਰੀਊ ਨੇਸ਼ਨ(ਯੂ ਕੇ) ਆਦਿ ਨੇ ਦਰਸ਼ਕਾਂ ਦਾ ਆਪਣੇ ਸੁਰੀਲੇ ਗਾਣਿਆਂ ਨਾਲ ਖੂਬ ਮਨੋਰੰਜਨ ਕੀਤਾ। ਫਿਲਮ ਫੈਸਟੀਵਲ ਦੇ ਪ੍ਰਬੰਧਕਾਂ ਵੱਲੋਂ ਸਮਾਪਤੀ ਵਾਲੇ ਦਿਨ ਇਸ ਬਾਲੀਵੁੱਡ ਫੈਸਟੀਵਲ ਨੂੰ ਸਫਲ ਬਣਾਉਣ ਲਈ ਹਰ ਇੱਕ ਦਾ ਧੰਨਵਾਦ ਕੀਤਾ ਗਿਆ।