ਅਸਮਾਨ ਨੀਲਾ ਕਿਉਂ ਹੈ?
ਅਸੀਂ ਜਾਣਦੇ ਹਾਂ ਕਿ ਸੂਰਜ ਦੋ ਪ੍ਰਕਾਸ਼ ਨੂੰ ਜੇ ਪ੍ਰਿਜਮ ਵਿੱਚੋਂ ਦੀ ਲੰਘਾਇਆ ਜਾਵੇ ਤਾਂ ਇਹ ਸੱਤ ਰੰਗਾਂ ਵਿੱਚ ਟੁੱਟ ਜਾਂਦਾ ਹੈ। ਇਹ ਸੱਤ ਰੰਗ ਹਨ- ਵੈਗਣੀ, ਜਾਮਨੀ, ਨੀਲਾ, ਹਰਾ, ਪੀਲਾ, ਸੰਤਰੀ ਤੇ ਲਾਲ। ਜਦੋਂ ਸੂਰਜ ਦੀਆਂ ਕਿਰਨਾਂ ਸਾਡੇ ਵਾਯੂਮੰਡਲ ਵਿੱਚ ਦਾਖਲ ਹੁੰਦੀਆਂ ਹਨ ਤਾਂ ਇਹ ਵਾਯੂਮੰਡਲ ਵਿੱਚ ਮੌਜੂਦ ਆਕਸੀਜਨ, ਨਾਈਟ੍ਰੋਜਨ, ਕਾਰਬਨਡਾਈਅਕਸਾਈਡ, ਜਲ ਵਾਸ਼ਪ ਤੇ ਧੂੜ ਦੇ ਕਣਾਂ ਤੇ ਪੈ ਕੇ ਖਿੰਡ ਜਾਂਦੀਆਂ ਹਨ। ਇਸ ਲਈ ਸਾਡੀ ਧਰਤੀ ਦੇ ਚਾਰੇ ਪਾਸੇ ਪ੍ਰਕਾਸ਼ ਹੋ ਜਾਂਦਾ ਹੈ। ਸੂਰਜ ਦੀ ਰੌਸ਼ਨੀ ਦੇ ਪਹਿਲੇ ਤਿੰਨੇ ਰੰਗਾਂ ਵੈਗਣੀ, ਜਾਮਨੀ ਤੇ ਨੀਲੇ ਦੀ ਸਮਰੱਥਾ ਦੂਜੇ ਰੰਗਾਂ ਨਾਲੋਂ ਵੱਧ ਹੁੰਦੀ ਹੈ ਇਹ ਕਾਰਨ ਹੀ ਸਾਡੀਆਂ ਅੱਖਾਂ ਤੱਕ ਇਹ ਰੰਗ ਹੀ ਵੱਧ ਪਹੁੰਚਦੇ ਹਨ। ਇਸ ਲਈ ਹੀ ਸਾਨੂੰ ਅਸਮਾਨ ਨੀਲਾ ਦਿਖਾਈ ਦਿੰਦਾ ਹੈ। ਕੁਝ ਲੋਕਾਂ ਦਾ ਵਿਚਾਰ ਹੈ ਕਿ ਧਰਤੀ ਦੇ ਚਾਰੇ ਪਾਸੇ ਸਮੁੰਦਰ ਹੈ ਅਤੇ ਪਾਣੀ ਦਾ ਰੰਗ ਨੀਲਾ ਹੁੰਦਾ ਹੈ। ਇਸ ਕਰਕੇ ਹੀ ਅਸਮਾਨ ਦਾ ਰੰਗ ਨੀਲਾ ਵਿਖਾਈ ਦਿੰਦਾ ਹੈ ਪਰ ਇਹ ਅਸਲੀਅਤ ਨਹੀਂ ਹੈ।
ਪ੍ਰੈਸ਼ਰ ਕੁੱਕਰ ਵਿੱਚ ਖਾਣਾ ਜਲਦੀ ਕਿਉਂ ਬਣ ਜਾਂਦਾ ਹੈ?
ਅਸੀਂ ਜਾਣੇ ਹਾਂ ਕਿ ਆਮ ਸਥਾਨ ਤੇ ਪਾਣੀ ਦਾ ਉਬਾਲ ਦਰਜਾ ਇੱਕ ਸੌ ਦਰਜੇ ਸੈਲਸੀਅਸ ਹੁੰਦਾ ਹੈ। ਪਰ ਜਿਉਂ ਅਸੀਂ ਧਰਤੀ ਦੀ ਸਤ੍ਹਾ ਤੋਂ ਉਪਰ ਵੱਲ ਜਾਈਏ ਤਾਂ ਹਵਾ ਦਾ ਦਬਾਉ ਘਟਦਾ ਜਾਂਦਾ ਹੈ ਜਿਸ ਕਾਰਨ ਪਾਣੀ ਦਾ ਉਬਾਲ ਦਰਜਾ ਘਟਦਾ ਜਾਂਦਾ ਹੈ। ਇਸੇ ਕਾਰਨ ਪਹਾੜਾਂ ਤੇ ਦਾਲ ਸਬਜ਼ੀਆਂ ਬਣਾਉਣ ਨੂੰ ਵੱਧ ਸਮਾਂ ਲੱਗਦਾ ਹੈ ਕਿਉਂਕਿ ਉਥੇ ਪਾਣੀ 95 ਡਿਗਰੀ ਸੈਲਸੀਅਸ ਦੇ ਲਗਭਗ ਹੀ ਉੱਬਲ ਜਾਂਦਾ ਹੈ। ਵਿਗਿਆਨੀਆਂ ਨੇ ਵਿਗਿਆਨ ਦੇ ਇਸ ਸਿਧਾਂਤ ਦੀ ਜਾਣਕਾਰੀ ਕਰਕੇ ਇਸਦੀ ਵਰਤੋਂ ਨੂੰ ਮਨੁੱਖ ਜਾਤੀ ਦੇ ਲਾਭ ਲਈ ਵਰਤਣ ਵਾਸਤੇ ਇੱਕ ਯੰਤਰ ਤਿਆਰ ਕੀਤਾ ਹੈ ਜਿਸਨੂੰ ਪ੍ਰੈਸ਼ਰ ਕੁੱਕਰ ਕਿਹਾ ਜਾਂਦਾ ਹੈ। ਇਹ ਯੰਤਰ ਸਟੇਨਲੈਸ ਸਟੀਲ ਦਾ ਇੱਕ ਬਰਤਨ ਹੁੰਦਾ ਹੈ। ਜਿਸ ਵਿੱਚੋਂ ਭਾਫ਼ ਦੀ ਮੌਜੂਦਗੀ ਨਾਲ ਬਰਤਨ ਦੇ ਅੰਦਰਲੇ ਪਾਣੀ ਦਾ ਉਬਾਲ ਦਰਜਾ ਵੱਧ ਜਾਂਦਾ ਹੈ ਤੇ ਇਹ ਪਾਣੀ ਦੇ ਉਬਾਲ ਦਰਜੇ ਵੱਧ ਜਾਂਦਾ ਹੈ ਤੇ ਇਹ ਪਾਣੀ ਦੇ ਉਬਾਲ ਦਰਜੇ ਨੂੰ 130 ਡਿਗਰੀ ਸੈਲਸੀਅਸ ਤੱਕ ਲੈ ਜਾਂਦਾ ਹੈ। ਇਸ ਲਈ ਇਸ ਵਿੱਚ ਰੱਖੀਆਂ ਦਾਲ ਸਬਜ਼ੀਆਂ ਛੇਤੀ ਤਿਆਰ ਹੋ ਜਾਂਦੀਆਂ ਹਨ। ਇਸ ਤਰ੍ਹਾਂ ਇਹ ਘਰਾਂ ਵਿੱਚ ਬਾਲਣ ਦੀ ਬੱਚਤ ਲਈ ਕਾਫ਼ੀ ਸਹਾਇਕ ਹੈ।
ਕੱਚ ਕਿਵੇਂ ਬਣਾਇਆ ਜਾਂਦਾ ਹੈ?
ਬਚਪਨ ਵਿੱਚ ਹੀ ਬੱਚੇ ਕੱਚ ਦੇ ਬੰਟਿਆਂ ਨਾਲ ਖੇਡਣ ਲੱਗ ਜਾਂਦੇ ਹਨ। ਘਰਾਂ ਵਿੱਚ ਬੱਲਬ, ਟਿਊਬਾਂ ਅਤੇ ਬਰਤਨ ਆਮ ਤੋੌਰ ਤੇ ਕੱਚ ਦੇ ਹੀ ਬਣੇ ਹੁੰਦੇ ਹਨ। ਬੱਚਿਆਂ ਦੇ ਮਨ ਵਿੱਚ ਇਹ ਸਵਾਲ ਜ਼ਰੂਰ ਪੈਦਾ ਹੁੰਦਾ ਹੈ ਕਿ ਕੱਚ ਕਿਵੇਂ ਬਣਾਇਆ ਜਾਂਦਾ ਹੈ। ਬੱਚਿਆਂ ਨੂੰ ਇੱਕ ਗੱਲ ਜ਼ਰੂਰ ਧਿਆਨ ਰੱਖਣੀ ਚਾਹੀਦੀ ਹੈ ਕਿ ਸੰਸਾਰ ਵਿੱਚ ਹਰੇਕ ਵਸਤੂ ਦਾ ਨਿਰਮਾਣ ਕਿਸੇ ਦੂਸਰੀ ਵਸਤੂ ਤੋਂ ਹੁੰਦਾ ਹੈ। ਕਿਸੇ ਵੀ ਵਸਤੂ ਦਾ ਨਸ਼ਟ ਹੋਣ ਦਾ ਮਤਲਬ ਕਿਸੇ ਹੋਰ ਪਦਾਰਥ ਦਾ ਪੈਦਾ ਹੋਣਾ ਹੁੰਦਾ ਹੈ। ਸਮੁੱਚੇ ਬ੍ਰਹਿਮੰਡ ਵਿੱਚ ਅਜਿਹੀ ਇੱਕ ਵੀ ਵਸਤੂ ਨਹੀਂ ਹੈ ਜਿਹੜੀ ਕਿਸੇ ਹੋਰ ਵਸਤੂ ਤੋਂ ਨਾ ਬਣੀ ਹੋਵੇ। ਇਸੇ ਤਰ੍ਹਾਂਕੱਚ ਵੀ ਰੇਤ, ਕੱਪੜੇ ਧੋਣ ਵਾਲੇ ਸੋਡੇ ਅਤੇ ਚੂਨੇ ਦੇ ਪੱਥਰ ਨੂੰ ਪੀਸ ਕੇ 15:3:2 ਦੇ ਅਨੁਪਾਤ ਵਿੱਚ ਮਿਲਾ ਕੇ ਗਰਮ ਕਰਨ ਤੇ ਬਣਦਾ ਹੈ। ਇਸਤੋਂ ਵੱਖ ਵੱਖ ਚੀਜ਼ਾਂ ਬਣਾਉਣ ਲਈ ਪਿਘਲੇ ਹੋਏ ਕੱਚ ਨੂੰ ਵੱਖ ਵੱਖ ਸਾਂਚਿਆਂ ਵਿੱਚ ਭਰ ਲਿਆ ਜਾਂਦਾ ਹੈ। ਇਸਨੂੰ ਰੰਗ ਬਰੰਗੇ ਬਣਾਉਣ ਲਈ ਇਸ ਵਿੱਚ ਲੋਹੇ,ਤਾਂਬੇ ਅਤੇ ਕੋਬਾਲਟ ਆਦਿ ਦੇ ਆਕਸਾਈਡ ਪਾ ਦਿੱਤੇ ਜਾਂਦੇ ਹਨ।
ਉਜ਼ੋਨ ਦੀ ਪਰਤ ਕੀ ਹੈ?
ਧਰਤੀ ਦੀ ਸਤ੍ਹਾ ਤੋਂ 16 ਕਿਲੋਮੀਟਰ ਦੀ ਉਚਾਈ ਤੇ ਸੂਰਜ ਦੀਆਂ ਕਿਰਨਾਂ ਰਾਹੀਂ ਆਕਸੀਜਨ ਗੈਸ ਉਜ਼ੋਨ ਗੈਸ ਵਿੱਚ ਬਦਲ ਦਿੱਤੀ ਜਾਂਦੀ ਹੈ। ਉਜ਼ੋਨ ਆਕਸੀਜਨ ਦਾ ਹੀ ਇੱਕ ਰੂਪ ਹੈ। ਜਿਸ ਵਿੱਚ ਆਕਸੀਜਨ ਦੇ ਤਿੰਨ ਪ੍ਰਮਾਣੂ ਹੁੰਦੇ ਹਨ। 23 ਕਿਲੋਮੀਟਰ ਦੀ ਉਚਾਈ ਤੇ ਜ਼ੋਨ ਦੀ ਇੱਕ ਸੰਘਣੀ ਪਰਤ ਹੈ। ਇਹ ਗੈਸ ਧਰਤੀ ਤੇ ਰਹਿਤ ਵਾਲੇ ਵਸਨੀਕਾਂ ਲਈ ਬਹੁਤ ਹੀ ਲਾਭਦਾਇਕ ਹੈ ਕਿਉਂਕਿ ਇਹ ਸੂਰਜ ਤੋਂ ਆਉਣ ਵਾਲੀਆਂ ਬਹੁਤ ਹੀ ਖਤਰਨਾਕ ਕਿਰਨਾਂ ਨੂੰ ਆਪਣੇ ਵਿੱਚ ਜ਼ਜਬ ਕਰ ਲੈਂਦੀ ਹੇੈ। ਪਰ ਧਰਤੀ ਦੇ ਪ੍ਰਦੂਸ਼ਣ ਦੇ ਕਾਰਨ ਤੇ ਖੇਤਾਂ ਵਿੱਚ ਵਰਤੀਆਂ ਜਾਣ ਵਾਲੀਆਂ ਫਲੋਰੋਕਾਰਬਨ ਅਤੇ ਕਲੋਰੋਫਲੋਰੋਕਾਰਬਨ ਵਰਗੀਆਂ ਕੀੜੇ ਮਾਰ ਦਵਾਈਆਂ ਗੱਲ ਦੀ ਗੰਭੀਰ ਚਿੰਤਾ ਹੈ ਕਿ ਕਿਸੇ ਦਿਨ ਇਹ ਤਹਿ ਹੋਰ ਪਤਲੀ ਹੋ ਜਾਵੇਗੀ ਅਤੇ ਇਸ ਤਰ੍ਹਾਂ ਧਰਤੀ ਤੇ ਰਹਿਣਾ ਅਸੰਭਵ ਹੋ ਜਾਵੇਗਾ। ਇਸ ਲਈ ਉਹ ਉਜ਼ੋਨ ਦੀ ਇਸ ਤਰ੍ਹਾਂ ਧਰਤੀ ਤੇ ਰਹਿਣਾ ਅਸੰਭਵ ਹੋ ਜਾਵੇਗਾ। ਇਸ ਲਈ ਉਹ ਉਜ਼ੋਨ ਦੀ ਇਸ ਤਹਿ ਵਿੱਚ ਪਏ ਸੁਰਾਖਾਂ ਨੂੰ ਭਰਨ ਦੇ ਯਤਨ ਵਿੱਚ ਲੱਗ ਹੋਏ ਹਨ।
ਬਰਫ਼ ਪਾਣੀ ਦੇ ਉੱਤੇ ਕਿਉਂ ਤੈਰਦੀ ਹੈ?
ਗਲੇਸ਼ੀਅਰ ਬਰਫ ਦੇ ਬਹੁਤ ਵੱਡੇ ਵੱਡੇ ਟੁਕੜੇ ਹੁੰਦੇ ਹਨ ਜਿਹਨਾਂ ਦਾ ਦਸਵਾਂ ਹਿੱਸਾ ਪਾਣੀ ਤੋਂ ਬਾਹਰ ਹੁੰਦਾ ਹੈ ਅਤੇ 9 ਹਿੱਸੇ ਪਾਣੀ ਵਿੱਚ ਹੁੰਦੇ ਹਨ। ਇਹ ਬਰਫ਼ ਦੇ ਟੁਕੜੇ ਕਈ ਕਈ ਕਿਲੋਮੀਟਰ ਲੰਬੇ ਅਤੇ ਚੌੜੇ ਹੁੰਦੇ ਹਨ। ਵੱਡੇ ਵੱਡੇ ਸਮੁੰਦਰੀ ਜਹਾਜ਼ਾਂ ਨੂੰ ਡੁਬੋ ਦਿੰਦੇ ਹਨ। ਇਹ ਟੁਕੜੇ ਪਾਣੀ ਵਿੱਚ ਕਿਉਂ ਤੈਰਦੇ ਤੈਰਦੇ ਹਨ? ਕਿਉਂਕਿ ਵਿਗਿਆਨਕ ਨਿਯਮ ਸਦੀਵੀ ਸੱਚ ਹੁੰਦੇ ਹਨ ਇਹ ਸਮੇਂ, ਸਥਾਨ ਅਤੇ ਅਕਾਰ ਨਾਲ ਨਹੀਂ ਬਦਲਦੇ ਹਨ। ਤੁਹਾਡੇ ਘਰ ਪਾਣੀ ਦੇ ਗਿਲਾਸ ਵਿੱਚ ਤੈਰ ਰਿਹਾ ਬਰਫ਼ ਦਾ ਟੁਕੜਾ ਅਤੇ ਸਮੁੰਦਰ ਵਿੱਚ ਤੈਰ ਰਿਹਾ ਸੈਂਕੜੇ ਵਰਗ ਕਿਲੋਮੀਟਰ ਵਿੱਚ ਫੈਲਿਆ ਗਲੇਸ਼ੀਅਰ ਇੱਕੋ ਹੀ ਗੁਣ ਨੂੰ ਪ੍ਰਦਰਸਿ਼ਤ ਕਰਦੇ ਹਨ। ਤੈਰਨ ਲਈ ਜ਼ਰੂਰੀ ਹੈ ਕਿ ਕਿਸੇ ਵੀ ਵਸਤੂ ਦੁਆਰਾ ਹਟਾਏ ਗਏ ਪਦਾਰਥ ਦਾ ਭਾਰ ਇਸ ਵਸਤੂ ਦੇ ਭਾਰ ਨਾਲੋਂ ਘੱਟ ਹੋਵੇ ਤਾਂ ਇਹ ਵਸਤੂ ਪਾਣੀ ਵਿੱਚ ਤੈਰਦੀ ਰਹੇਗੀ। ਬਰਫ਼ ਪਾਣੀ ਵਿੱਚ ਤੈਰਦੀ ਹੈ। ਆਮ ਤੌਰ ਤੇ ਇਹ ਵੇਖਿਆ ਗਿਆ ਹੇੈ ਕਿ ਬਹੁਤ ਠੋਸ,ਦ੍ਰਵ ਤੋਂ ਠੋਸ ਵਿੱਚ ਬਦਲਣ ਸਮੇਂ ਸੁੰਗੜਦੇ ਹਨ ਪਰ ਬਰਫ਼ ਦਾ ਵਰਤਾਰਾ ਇਸਤੋਂ ਉਲਟ ਹੁੰਦਾ ਹੈ। ਇਹ ਪਾਣੀ ਤੋਂ ਬਰਫ਼ ਵਿੱਚ ਬਦਲਣ ਸਮੇਂ ਫੈਲਦੀ ਹੈ। ਇਸ ਲਈ ਬਰਫ਼ ਪਾਣੀ ਦੇ ਉੱਪਰ ਤੈਰਦੀ ਰਹਿੰਦੀ ਹੈ। ਸਮੁੰਦਰਾਂ ਲਈ ਇਹ ਗੱਲ ਬਹੁਤ ਲਾਭਦਾਇਕ ਹੈ। ਸਮੁੰਦਰਾਂ ਦੇ ਜੰਮਣ ਤੇ ਬਰਫ ਤਲ ਦੇ ਉਪੱਰ ਹੀ ਤੈਰਦੀ ਰਹਿੰਦੀ ਹੈ। ਇਸ ਤਰ੍ਹਾਂ ਸਮੁੰਦਰਾਂ ਦੇ ਜੰਮਣ ਤੇ ਬਰਫ ਤਲ ਦੇ ਉੱਪਰ ਹੀ ਤੈਰਦੀ ਰਹਿੰਦੀ ਹੈ। ਇਸ ਤਰ੍ਹਾਂ ਸਮੁੰਦਰੀ ਜੀਵ ਪਾਣੀ ਵਿੱਚ ਜੀਉਂਦੇ ਰਹਿ ਜਾਂਦੇ ਹਨ । ਜੇ ਅਜਿਹਾ ਨਾ ਹੁੰਦਾ ਤਾਂ ਸਮੁੰਦਰੀ ਬਰਫ਼ ਨੇ ਜੀਵਾਂ ਨੂੰ ਆਪਣੇ ਥੱਲੇ ਦੱਬ ਕੇ ਸਦਾ ਲਈ ਅਲੋਪ ਕਰ ਦੇਣਾ ਸੀ।
ਸਤਰੰਗੀ ਪੀਂਘ ਕਿਵੇਂ ਵਿਖਾਈ ਦਿੰਦੀ ਹੈ?
ਜੇ ਅਸੀਂ ਕੱਖ ਦਾ ਇੱਕ ਤਿਕੋਣਾ ਟੁਕੜਾ ਲੈ ਕੈ ਉਸ ਵਿੱਚੋਂ ਸੂਰਜ ਦੀ ਰੌਸ਼ਨੀ ਦੇਖੀਏ ਤਾਂ ਸਾਨੂੰ ਸੂਰਜੀ ਪ੍ਰਕਾਸ਼ ਦੇ ਸੱਤ ਰੰਗ ਅੱਲਗ ਅਲੱਗ ਦਿਖਾਈ ਦੇਣਗੇ। ਪ੍ਰਿਜ਼ਮ ਦਾ ਇਹ ਗੁਣ ਹੁੰਦਾ ਹੈ ਕਿ ਇਹ ਸੂਰਜ ਦੀ ਰੌਸ਼ਨੀ ਨੂੰ ਉੋਸਦੇ ਸੱਤ ਰੰਗਾਂ ਵਿੱਚ ਨਿਖੇੜ ਦਿੰਦੀ ਹੈ। ਅਸੀਂ ਜਾਣਦੇ ਹਾ ਕਿ ਬਰਸਾਤ ਤੋਂ ਬਾਅਦ ਪਾਣੀ ਦੀਆਂ ਨਿੱਕੀਆਂ ਨਿੱਕੀਆਂ ਬੂੰਦਾਂ ਹਵਾ ਵਿੱਚ ਲਟਕਦੀਆਂ ਨਜ਼ਰ ਆਉਂਦੀਆਂ ਹਨ। ਜਦੋਂ ਸੂਰਜ ਦੀ ਰੌਸ਼ਨੀ ਇਹਨਾਂ ਤੁਪਕਿਆਂ ਵਿੱਚੋਂ ਲੰਘਦੀ ਹੈ ਤਾਂ ਇਹ ਪਾਣੀ ਦੇ ਤੁਪਕੇ ਪ੍ਰਿਜਮਾਂ ਦਾ ਕੰਮ ਕਰਦੇ ਹਨ ਅਤੇ ਸੂਰਜ ਦੀ ਰੌਸ਼ਨੀ ਨੂੰ ਸੱਤ ਰੰਗਾਂ ਵਿੱਚ ਤੋੜ ਕੇ ਪਰਿਵਰਤਿਤ ਕਰ ਦਿੰਦੇ ਹਨ। ਇਸ ਲਈ ਹੀ ਸਤਰੰਗੀ ਪੀਂਘ ਸਾਨੂੰ ਸੂਰਜ ਦੀ ਦਿਸ਼ਾ ਦੇ ਉਲਟ ਪਾਸੇ ਦਿਖਾਈ ਦਿੰਦੀ ਹੈ। ਜਿਉਂ ਜਿਉਂ ਹੀ ਸੂਰਜ ਦੀ ਧੁੱਪ ਪਾਣੀ ਦੇ ਤੁਪਕਿਆਂ ਨੂੰ ਖੁਸ਼ਕ ਕਰ ਦਿੰਦੀ ਹੈ ਤਾਂ ਇਹ ਸਤਰੰਗੀ ਪੀੇਂਘ ਅਲੋਪ ਹੋ ਜਾਂਦੀ ਹੈ।
ਗਰਮ ਪਾਣੀ ਦੇ ਚਸ਼ਮੇ ਕੀ ਹੁੰਦੇ ਹਨ?
ਭਾਰਤ ਵਿੱਚ ਬਹੁਤ ਸਾਰੀਆਂ ਅਜਿਹੀਆਂ ਥਾਵਾਂ ਹਨ ਜਿੱਥੇ। ਧਰਤੀ ਵਿੱਚੋਂ ਗਰਮ ਪਾਣੀ ਬਾਹਰ ਨਿਕਲਦਾ ਹੈ। ਇਸ ਪਾਣੀ ਵਿੱਚ ਕਈ ਪ੍ਰਕਾਰ ਦੇ ਲੂਣ ਵੀ ਘੁਲੇ ਹੁੰਦੇ ਹਨ ਜਿਹੜੇ ਆਮ ਤੌਰ ਤੇ ਚਮੜੀ ਦੇ ਰੋਗਾਂ ਨੂੰ ਠੀਕ ਕਰਨ ਦੇ ਸਮਰੱਥ ਹੁੰਦੇ ਹਨ। ਇਹਨਾਂ ਚਸ਼ਮਿਆਂ ਕਾਰਨ ਹੀ ਇਹਨਾਂ ਸਥਾਨਾਂ ਦੀ ਮੰਨਤਾ ਸ਼ੁਰੂ ਹੋ ਜਾਂਦੀ ਹੈ। ਲੋਕ ਅਜਿਹੇ ਚਸ਼ਮਿਆਂ ਨੂੰ ਚਮਤਕਾਰ ਹੀ ਸਮਝਦੇ ਹਨ। ਜਦੋਂ ਕਿ ਅਜਿਹਾ ਨਹੀਂ ਹੁੰਦਾ। ਆਮ ਤੌਰ ਤੇ ਜਵਾਲਾਮੁਖੀ ਪਹਾੜੀਆਂ ਦੀ ਧਰਤੀ ਅੰਦਰਲਾ ਪਾਣੀ ਬਹੁਤ ਹੀ ਗਰਮ ਭਾਫ਼ ਦੇ ਸਪੰਰਕ ਵਿੱਚ ਆ ਜਾਂਦਾ ਹੈ ਅਤੇ ਕਿਸੇ ਸੁਰਾਖ ਰਾਹੀ ਧਰਤੀ ਵਿੱਚੋਂ ਬਾਹਰ ਨਿਕਲਣ ਸ਼ੁਰੂ ਕਰ ਦਿੰਦਾ ਹੈ। ਕਈ ਦੇਸ਼ਾਂ ਵਿੱਚ ਚਸ਼ਮੇ ਅਜਿਹੇ ਵੀ ਹਨ ਜਿਹੜੇ ਹਮੇਸ਼ਾਂ ਹੀ ਨਿਕਲਦੇ ਰਹਿੰਦੇ ਹਨ। ਅਮਰੀਕਾ ਵਿੱਚੋ ਹੀ ਇੱਕ ਅਜਿਹਾ ਚਸ਼ਮਾ ਵੀ ਹੈ ਜਿਸਦੀ ਟੀਸੀ ਦੀ ਧਰਤੀ ਤੋਂ ਉਚਾਈ ਲਗਭਗ 200 ਫੁੱਟ ਹੈ। ਅਮਰੀਕਾ ਵਿੱਚ ਹੀ ਇੱਕ ਅਜਿਹਾ ਚਸ਼ਮਾ ਹੈ ਜਿਹੜਾ ਹਰ 65 ਮਿੰਟ ਬਾਦ ਧਰਤੀ ਵਿੱਚੋਂ ਨਿਕਲਦਾ ਹੇ। ਮਨੀਕਰਨ, ਜਵਾਲਾਮੁਖੀ, ਗੰਗੋਤਰੀ ਅਤੇ ਜਮਨੋਤਰੀ ਵਿਖੇ ਅਜਿਹੇ ਹੀ ਗਰਮ ਪਾਣੀ ਦੇ ਚਸ਼ਮੇ ਹਨ।
ਦੁੱਧ ਤੋਂ ਦਹੀਂ ਕਿਵੇਂ ਬਣਦਾ ਹੈ?
ਪੰਜਾਬੀਆਂ ਦੀ ਖੁਰਾਕ ਦਾ ਮੁੱਖ ਅੰਗ ਹੀ ਹੈ। ਦੁੱਧ ਤੋਂ ਖੋਆ, ਪਨੀਰ ਅਦਿ ਅਨੇਕ ਵਸਤੂਆਂ ਬਣਾਈਆਂ ਜਾਂਦੀਆਂ ਹਨ। ਦੁੱਧ ਵਿੱਚ ਸਰੀਰ ਲਈ ਲੋੜੀਂਦੇ ਕਾਫ਼ੀ ਤੱਤ ਮੌਜੂਦ ਹੁੰਦੇ ਹਨ। ਲਗਭਗ ਹਰੇਕ ਘਰ ਵਿੱਚ ਦੁੱਧ ਤੇ ਦਹੀ ਬਣਾਇਆਂ ਜਾਂਦਾ ਹੈ। ਦੁੱਧ ਦਾ ਰੰਗ ਵਿੱਚ ਕੇਸੀਨ ਨਾਂ ਦਾ ਇੱਕ ਪ੍ਰੋਟੀਨ ਹੁੰਦਾ ਹੈ। ਇਸ ਪ੍ਰੋਟੀਨ ਦੇ ਕਾਰਨ ਹੀ ਦੁੱਧ ਦਾ ਰੰਗ ਸਫੈਦ ਹੁੰਦਾ ਹੈ। ਜਦੋਂ ਦੁੱਧ ਵਿੱਚ ਥੋੜ੍ਹਾ ਜਿਹਾ ਦਹੀਂ ਮਿਲਾਇਆ ਜਾਂਦਾ ਹੈ ਤਾਂ ਉਸ ਦਹੀਂ ਵਿੱਚ ਲੈਕਟਿਕ ਐਸਿਡ ਨਾਂ ਦਾ ਬੈਕਟੀਰੀਆ ਹੁੰਦਾ ਹੈ। ਠੀਕ ਹਾਲਤਾਂ ਮਿਲਣ ਤੇ ਇੱਕ ਬੈਕਟਰੀਆਂ ਦੋ ਤੋਂ ਚਾਰ ਅਤੇ ਚਾਰ ਤੋਂ ਅੱਠ ਹੁੰਦਾ ਹੋਇਆ ਵਧਦਾ ਰਹਿੰਦਾ ਹੈ ਅਤੇ ਕੁਝ ਹੀ ਘੰਟਿਆਂ ਵਿੱਚ ਕੇਸੀਨ ਨਾਂ ਦੇ ਪ੍ਰੋਟੀਨ ਨੂੰ ਜਮਾਂ ਦਿੰਦਾ ਹੈ। ਦਹੀਂ ਪੇਟ ਲਈ ਬਹੁਤ ਹੀ ਲਾਭਦਾਇਕ ਖੁਰਾਕ ਹੈ। ਨਿਯਮਿਤ ਰੂਪ ਵਿੱਚ ਖਾਣ ਨਾਲ ਪੇਟ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਾ ਹੋ ਜਾਂਦਾ ਹੈ।