ਫਰਾਂਸ,(ਸੁਖਵੀਰ ਸਿੰਘ ਸੰਧੂ) – ਸਕਾਟਲੈਂਡ ਦੇ ਏਡਨਬਰਗ ਸ਼ਹਿਰ ਵਿੱਚ ” ਦੀ ਸਕਾਚ ਵਿਸਕੀ ਏਕਸਪੀਰੀਅੰਸ” ਨਾਂ ਦੀ ਤਿੰਨ ਮੰਜ਼ਲੀ ਇਮਾਰਤ ਹੈ।ਜਿਸ ਨੂੰ ਸਕਾਚ ਵਿਸਕੀ ਦੇ ਮਿਊਜ਼ਮ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ।ਮਿਸਟਰ ਮਾਰਸ਼ਲ ਰੋਬ ਦੀ ਲਿਖਤ ਮੁਤਾਬਕ ਸਕਾਚ ਵਿਸਕੀ ਦਾ ਇਤਿਹਾਸ 1494 ਤੋਂ ਪੁਰਾਣਾ ਹੈ।ਇਸ ਮਿਊਜ਼ਮ ਵਿੱਚ ਪੂਰੀ ਦੁਨੀਆਂ
ਵਿੱਚੋਂ ਸਕਾਚ ਵਿਸਕੀ ਦੀਆਂ ਅਲੱਗ ਅਲੱਗ ਕਿਸਮਾਂ ਦੀਆਂ 3500 ਬੋਤਲਾਂ ਸ਼ੀਸ਼ਿਆਂ ਦੀ ਅਲਮਾਰੀ ਵਿੱਚ ਸਜਾ ਕੇ ਰੱਖੀਆਂ ਹੋਈਆਂ ਹਨ।ਜਿਹਨਾਂ ਨੂੰ ਵੇਖਣ ਲਈ 14 ਪੌਂਡ ਦੀ ਟਿਕਟ ਲੈਣੀ ਪੈਂਦੀ ਹੈ।ਇਸ ਦੇ ਹਰ ਕੋਨੇ ਵਿੱਚੋਂ ਵੱਖੋ ਵੱਖਰੀ ਕਿਸਮ ਦੀ ਵਿਸਕੀ ਦੀ ਮਹਿਕ ਆਉਂਦੀ ਹੈ।ਪਿਆਕੜਾਂ ਨੂੰ ਵਿਸਕੀ ਦਾ ਪੈਗ 5 ਮਨ ਪਸੰਦ ਬੋਤਲਾਂ ਵਿੱਚੋਂ ਮੁਫਤ ਪਲਾਇਆ ਜਾਂਦਾ ਹੈ।ਇਥੇ ਇਹ ਵੀ ਯਿਕਰ ਯੋਗ ਹੈ ਕਿ ਇਹ ਮਿਊਜ਼ਮ 19 ਸਕਾਚ ਵਿਸਕੀ ਬਣਾਉਣ ਵਾਲੀਆਂ ਫਰਮਾਂ ਵਲੋਂ ਮਿਲ ਕੇ ਜੁਲਾਈ 1987 ਵਿੱਚ ਇੱਕ ਪੁਰਾਣੇ ਸਕੂਲ ਦੀ ਇਮਾਰਤ ਵਿੱਚ ਸ਼ੁਰੂ ਕੀਤਾ ਸੀ ਤੇ ਜਿਸ ਦਾ ਮਹੂਰਤ ਮਈ 1988 ਵਿੱਚ ਹੋਇਆ ਹੈ।
ਸਕਾਚ ਵਿਸਕੀ ਦੀਆਂ ਵੱਖ ਵੱਖ ਬਰੈਂਡ ਵਾਲੀਆਂ 3500 ਬੋਤਲਾਂ ਵਾਲਾ ਮਿਊਜ਼ਮ!
This entry was posted in ਅੰਤਰਰਾਸ਼ਟਰੀ.