ਵੈਸ਼ਾਲੀ – ਰਾਜਦ ਮੁੱਖੀ ਲਾਲੂ ਪ੍ਰਸਾਦ ਯਾਦਵ ਨੇ ਆਰਐਸਐਸ ਅਤੇ ਮੋਦੀ ਨੂੰ ਆੜੈ ਹੱਥੀਂ ਲੈਂਦਿਆਂ ਹੋਇਆਂ ਸੰਘ ਨੂੰ ਜਾਲ੍ਹੀ ਅਤੇ ਬ੍ਰਾਮਣਾਂ ਦੀ ਸੰਸਥਾ ਦੱਸਿਆ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸੰਘ ਦੇ ਲੋਕ ਝੂਠਾ ਪਰਚਾਰ ਕਰਕੇ ਬਿਹਾਰ ਵਿੱਚ ਦੰਗੇ ਕਰਵਾ ਸਕਦੇ ਹਨ।
ਲਾਲੂ ਯਾਦਵ ਨੇ ਸੰਘ ਨੂੰ ਲਲਕਾਰਦੇ ਹੋਏ ਕਿਹਾ ਕਿ ਭਰਮ ਵਿੱਚ ਨਾਂ ਰਹਿਣਾ, ਇਸ ਵਾਰ ਪੂਰਾ ਬਿਹਾਰ ਇੱਕ ਹੈ। ਉਨ੍ਹਾਂ ਨੇ ਆਪਣੇ ਬੇਟੇ ਤੇਜਸਵੀ ਦੇ ਹਲਕੇ ਰਾਧੋਪੁਰ ਵਿੱਚ ਆਯੋਜਿਤ ਇੱਕ ਰੈਲੀ ਦੌਰਾਨ ਲੋਕਾਂ ਨੂੰ ਸਾਵਧਾਨ ਕਰਦੇ ਹੋਏ ਕਿਹਾ ਕਿ ਦੁਸਹਿਰਾ ਆਉਣ ਵਾਲਾ ਹੈ, ਸੰਘ ਦੇ ਲੋਕ ਝੂਠਾ ਪਰਚਾਰ ਕਰਕੇ ਬਿਹਾਰ ਵਿੱਚ ਦੰਗੇ ਫੈਲਾ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਲੋਕ ਪੂਰੇ ਦੇਸ਼ ਵਿੱਚ ਤਿਰੰਗਾ ਨਹੀਂ, ਭਾਗਵਤ ਝੰਡਾ ਲਹਿਰਾਉਣਾ ਚਾਹੁੰਦੇ ਹਨ। ਪਰ ਇਸ ਵਾਰ ਕਮੰਡਲ ਤੇ ਮੰਡਲ ਹਾਵੀ ਰਹੇਗਾ, ਕਮੰਡਲ ਕਿਤੇ ਵੀ ਵਿਖਾਈ ਨਹੀਂ ਦੇਵੇਗਾ। ਲਾਲੂ ਨੇ ਸੰਘ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਕਿ ਇਸ ਵਾਰ ਕੋਈ ਵੀ ਮਾਈ ਦਾ ਲਾਲ ਨਹੀਂ ਜੋ ਮਹਾਂਗਠਬੰਧਨ ਦੀ ਸਰਕਾਰ ਬਣਨ ਤੋਂ ਰੋਕ ਸਕੇ।