ਕਿਸ਼ਨਗੰਜ – ਆਲ ਇੰਡੀਆ ਮਜ਼ਲਿਸ-ਈ-ਇਤੇਹਾਦੁਲ ਮੁਸਲਿਮੀਨ (AIMIM) ਦੇ ਚੀਫ਼ ਅਸਦੁਦੀਨ ਓਵੈਸੀ ਦੇ ਭਰਾ ਅਕਬਰੂਦੀਨ ਓਵੈਸੀ ਨੇ ਪ੍ਰਧਾਨਮੰਤਰੀ ਮੋਦੀ ਤੇ ਤਿੱਖੇ ਸ਼ਬਦੀ ਹਮਲੇ ਕੀਤੇ ਹਨ। ਓਵੈਸੀ ਨੇ ਪ੍ਰਧਾਨਮੰਤਰੀ ਮੋਦੀ ਨੂੰ ਸ਼ੈਤਾਨ ਅਤੇ ਜਾਲਿਮ ਦੱਸਦੇ ਹੋਏ ਇਤਰਾਜ਼ਯੋਗ ਸ਼ਬਦਾਂ ਦਾ ਇਸਤੇਮਾਲ ਕੀਤਾ ਹੈ।
ਬਿਹਾਰ ਦੇ ਕਿਸ਼ਨਗੰਜ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਐਮਆਈਐਮ ਦੇ ਨੇਤਾ ਅਕਬਰੂਦੀਨ ਓਵੈਸੀ ਨੇ ਗੋਧਰਾ ਦੇ ਬਾਅਦ ਹੋਏ ਗੁਜਰਾਤ ਦੰਗਿਆਂ ਦੇ ਲਈ ਨਰੇਂਦਰ ਮੋਦੀ ਨੂੰ ਜਾਲਿਮ ਅਤੇ ਸ਼ੈਤਾਨ ਠਹਿਰਾਇਆ। ਓਵੈਸੀ ਨੇ ਕਿਹਾ ਕਿ ਗੁਜਰਾਤ ਵਿੱਚ ਮੁਸਲਮਾਨਾਂ ਨੂੰ ਘੇਰ-ਘੇਰ ਕੇ ਮਾਰਿਆ ਗਿਆ। ਔਰਤਾਂ ਅਤੇ ਬੱਚਿਆਂ ਨੂੰ ਜੀਊਂਦੇ ਸਾੜਿਆ ਗਿਆ। ਕਾਂਗਰਸ ਤੇ ਵੀ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਨੇ ਕਿਹਾ ਕਿ ਜੇ ਕਾਂਗਰਸ ਸਰਕਾਰ ਸਹੀ ਦਿਸ਼ਾ ਵਿੱਚ ਕੰਮ ਕਰਦੀ ਤਾਂ ਮੋਦੀ ਵਰਗਾ ਸ਼ੈਤਾਨ ਦੇਸ਼ ਦਾ ਪ੍ਰਧਾਨਮੰਤਰੀ ਨਾਂ ਬਣਦਾ।