ਤਲਵੰਡੀ ਸਾਬੋ – ਬੀਤੇ ਦਿਨੀਂ ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਦੇ ਇੰਜੀਨੀਅਰਿੰਗ ਕਾਲਜ ਦੇ ਵਿਦਿਆਰਥੀਆਂ ਵਿਚ ਕੰਮਕਾਜੀ ਹੁਨਰ ਨੂੰ ਨਿਖਾਰਨ ਲਈ ਇਕ ਉਦਯੋਗਿਕ ਦੌਰਾ ਆਯੋਜਿਤ ਕੀਤਾ ਗਿਆ। ਸੇਤੀਆ ਪੇਪਰ ਮਿੱਲਜ਼, ਸ੍ਰੀ ਮੁਕਤਸਰ ਸਾਹਿਬ ਵਿਖੇ ਪ੍ਰੋਡੱਕਸ਼ਨ ਯੂਨਿਟ ਦੇ ਸਾਰੇ ਪੜਾਵਾਂ ਨੂੰ ਬਾਰੀਕੀ ਨਾਲ ਤਕਨੀਕੀ ਅਧਿਐਨ ਕਰਵਾਇਆ ਗਿਆ ਜਿਸ ਦੌਰਾਨ ਲਗਪਗ 40 ਵਿਦਿਆਰਥੀਆਂ ਨੇ ਬਹੁੱਮੁੱਲੀ ਜਾਣਕਾਰੀ ਹਾਸਲ ਕੀਤੀ । ਇਨ੍ਹਾਂ ਵਿਦਿਆਰਥੀਆਂ ਦੀ ਅਗਵਾਈ ਪ੍ਰੋ. ਰਾਕੇਸ਼ ਸਿੰਘ, ਪ੍ਰੋ. ਅਤੁੱਲ ਗੋਇਲ ਅਤੇ ਮੈਡਮ ਬਬਲੀ ਸਿੱਧੂ ਨੇ ਕੀਤੀ।
ਗੁਰੂ ਕਾਸ਼ੀ ਯੂਨੀਵਰਸਿਟੀ ਦੇ ਕਾਰਪੋਰੇਟ ਮਾਮਲਿਆਂ ਦੇ ਡਾਇਰੈਕਟਰ ਡਾ. ਮਹਿਬੂਬ ਸਿੰਘ ਗਿੱਲ ਨੇ ਦੱਸਿਆ ਕਿ ਇਸ ਦੌਰੇ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿਚ ਕਾਰਪੋਰੇਟ ਰਵੱਈਆ ਉਤਪੰਨ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਉਦਯੋਗਿਕਕ ਵਾਤਾਵਰਨ ਨਾਲ ਰੂ-ਬ-ਰੂ ਕਰਵਾਉਣਾ ਵੀ ਸੀ। ਸੇਤੀਆ ਪੇਪਰ ਮਿੱਲ ਵੱਲੋਂ ਸ਼੍ਰੀ ਦੀਪਕ ਪੰਤ, ਵਾਈਸ ਪ੍ਰੈਜ਼ੀਡੈਂਟ ਐੱਚ. ਆਰ. ਅਤੇ ਸ਼੍ਰੀ ਅਵਤਾਰ ਬਰਾੜ ਮੈਨੇਜਰ ਐੱਚ. ਆਰ., ਸ਼੍ਰੀ ਰਾਜੀਵ ਲੋਚਨ ਸੀਨੀਅਰ ਮੈਨਜਰ ਕੁਆਲਿਟੀ ਕੰਟਰੋਲ, ਸ਼੍ਰੀ ਸੁਮਿਤ ਸਿਧਾਣਾ ਕਾਰਜਕਾਰੀ ਮੈਨੇਜਰ ਨੇ ਇਨ੍ਹਾˆ ਵਿਦਿਆਰਥੀਆਂ ਨੂੰ ਉਤਪਾਦਨ ਦੇ ਹਰ ਇਕ ਪੜਾਅ ਬਾਰੇ ਬਾਰੀਕੀ ਨਾਲ ਦੱਸਿਆ । ਬਹੁਤ ਹੀ ਉਤਸ਼ਾਹ ਸਹਿਤ ਵਿਦਿਆਰਥੀਆਂ ਨੇ ਇਹ ਜਾਣਕਾਰੀ ਹਾਸਲ ਕਰਨ ਦੇ ਨਾਲ-ਨਾਲ ਉੱਚ ਪੱਧਰੀ ਗੁਣਵੱਤਾ ਬਣਾਏ ਰੱਖਣ ਦੀ ਜਾਣਕਾਰੀ ਵੀ ਪ੍ਰਾਪਤ ਕੀਤੀ ।
ਮੈਨੇਜਿੰਗ ਡਾਇਰੈਕਟਰ ਸ੍ਰ. ਸੁਖਰਾਜ ਸਿੰਘ ਸਿੱਧੂ ਨੇ ਇੰਜਨੀਅਰਿੰਗ ਕਾਲਜ ਦੇ ਡੀਨ ਡਾ. ਹਰਦਵਿੰਦਰ ਸਿੰਘ ਰੰਧਾਵਾ ਅਤੇ ਸਟਾਫ ਦੀ ਸ਼ਲਾਘਾ ਕਰਦਿਆਂ ਅਜਿਹੀਆਂ ਗਤੀਵਿਧੀਆਂ ਨੂੰ ਨਿਰੰਤਰ ਚਲਦੇ ਰੱਖਣ ਲਈ ਪ੍ਰੇਰਿਆ ।
ਗੁਰੂ ਕਾਸ਼ੀ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਨਛੱਤਰ ਸਿੰਘ ਮੱਲ੍ਹੀ ਨੇ ਇਸ ਸਬੰਧੀ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਅਜਿਹੇ ਟੂਰ ਵਿਦਿਆਰਥੀਆਂ ਵਿਚ ਕਾਰਪੋਰੇਟ ਰਵੱਈਏ ਦੀ ਬਿਰਤੀ ਨੂੰ ਪ੍ਰਬਲ ਕਰਦੇ ਹਨ ਅਤੇ ਅਸਲ ਕੰਮਕਾਜੀ ਪ੍ਰਬੰਧਨ ਦੇਖ ਕੇ ਵਿਦਿਆਰਥੀਆਂ ਨੂੰ ਉਤਸ਼ਾਹ ਮਿਲਦਾ ਹੈ ।