ਭਿੱਖੀਵਿੰਡ, (ਭੁਪਿੰਦਰ ਸਿੰਘ)-ਭਾਰਤ-ਪਾਕਿਸਤਾਨ ਦੇ ਖੇਮਕਰਨ ਬਾਰਡਰ ਤੇ ਤੈਨਾਤ ਬੀ.ਐਸ.ਐਫ ਦੀ 191 ਬਟਾਲੀਅਨ ਨੇ ਬੀਤੀ ਰਾਤ ਪਾਕਿਸਤਾਨ ਵੱਲੋਂ ਭੇਜੀ 6 ਪੈਕਟ ਹੈਰੋਇਨ, ਇੱਕ ਪਾਕਿਸਤਾਨੀ ਮੋਬਾਈਲ, ਇੱਕ ਪਾਕਿਸਤਾਨੀ ਸਿਮ ਬਰਾਮਦ ਵਿੱਚ ਸਫਲਤਾ ਹਾਸਲ ਕੀਤੀ ਹੈ। ਬਾਰਮਦ ਕੀਤੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਕੀਮਤ 30 ਕਰੋੜ ਰੁਪਏ ਦੱਸੀ ਜਾਂਦੀ ਹੈ, ਜਦੋਂ ਕਿ ਤਸਕਰ ਹਨੇਰੇ ਦਾ ਫਾਇਦਾ ਉਠਾਉਦੇ ਹੋਏ ਫਰਾਰ ਹੋ ਗਏ। ਇਹ ਜਾਣਕਾਰੀ ਦਿੰਦਿਆਂ ਬੀ.ਐਸ.ਐਫ ਖੇਮਕਰਨ 191 ਬਟਾਲੀਅਨ ਦੇ ਕੰਪਨੀ ਹੈਡ ਕੁਆਟਰ ਯਾਦਵਿੰਦਰਾ ਸਿੰਘ ਨੇ ਦੱਸਿਆ ਕਿ ਬੀਤੀ ਰਾਤ 3.30 ਦੇ ਕਰੀਬ ਸਾਡੀ ਪੋਸਟ ਐਮ.ਪੀ ਬੇਸ ਦੇ ਇਲਾਕੇ ਵਿੱਚ ਕੁਝ ਹਰਕਤ ਦਿਖਾਈ ਦਿੱਤੀ ਗਈ ਤਾਂ ਡਿਊਟੀ ਤੇ ਤੈਨਾਤ ਬੀ.ਐਸ.ਐਫ ਦੇ ਜਵਾਨਾਂ ਨੇ ਤਰੁੰਤ ਕਾਰਵਾਈ ਸ਼ੁਰੂ ਕੀਤੀ ਤਾਂ ਪਾਕਿਸਤਾਨ ਵੱਲੋਂ ਤਿੰਨ ਤਸਕਰ ਦਿਖਾਈ ਦਿੱਤੇ ਤਾਂ ਜਿਥੇ ਸਾਡੇ ਜੁਵਾਨਾਂ ਨੇ ਉਹਨਾਂ ਨੂੰ ਲਲਕਾਰਿਆ, ਉਥੇ 7 ਰਾਊਂਡ ਗੋਲੀਆਂ ਵੀ ਚਲਾਈਆਂ ਗਈਆਂ, ਪਰ ਤਸਕਰ ਹਨੇਰੇ ਦਾ ਫਾਇਦਾ ਉਠਾਉਂਦੇ ਹੋਏ ਫਰਾਰ ਹੋ ਗਏ। ਕੰਪਨੀ ਕਮਾਂਡੈਂਟ ਯਾਦਵਿੰਦਰਾ ਸਿੰਘ ਨੇ ਦੱਸਿਆ ਕਿ ਜਦੋਂ ਸਵੇਰ ਸਮੇਂ ਇਲਾਕੇ ਦੀ ਸਰਚ ਕੀਤੀ ਤਾਂ ਉਥੋ 6 ਪੈਕੇਟ ਹੈਰੋਇਨ ਬਰਾਮਿਦ ਹੋਈ ਜੋ ਕਿ ਇੱਕ ਪਾਈਪ ਰਾਹੀ ਭਾਰਤੀ ਖੇਤਰ ਵਿਚ ਸੁਟੀ ਗਈ ਸੀ ਅਤੇ ਨਾਲ ਹੀ ਇੱਕ ਪਾਕਿਸਤਾਨੀ ਮੋਬਾਈਲ ਤੇ ਇੱਕ ਪਾਕਿਸਤਾਨੀ ਸਿਮ ਵੀ ਬਰਾਮਦ ਕੀਤੀ ਗਈ।
ਬੀ.ਐਸ.ਐਫ ਦੇ 191 ਬਟਾਲੀਅਨ ਦੇ ਸੀ.ੳ ਯਾਦਵਿੰਦਰਾ ਸਿੰਘ ਜਾਣਕਾਰੀ ਦਿੰਦੇ ਹੋਏ।