ਮੁਰਾਦਾਬਾਦ – ਯੂਪੀ ਦੇ ਕੈਬਨਿਟ ਮੰਤਰੀ ਆਜ਼ਮ ਖਾਨ ਨੇ ਕਿਹਾ ਕਿ ਗਾਂ ਦੀ ਸੁਰੱਖਿਆ ਦੀ ਗੱਲ ਕਰਨ ਵਾਲੇ ਭਾਜਪਾ ਵਿਧਾਇਕ ਸੰਗੀਤ ਸੋਮ ਖੁਦ ਗਾਂ ਦਾ ਮਾਸ ਖਾਂਦੇ ਹਨ। ਬੇਸ਼ੱਕ ਉਨ੍ਹਾਂ ਦਾ ਡੀਐਨਏ ਟੈਸਟ ਕਰਵਾ ਲਿਆ ਜਾਵੇ।ਬੇਗੁਨਾਹ ਮੁਸਲਮਾਨਾਂ ਨੂੰ ਐਂਵੇ ਹੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਇੱਕ ਸਮਾਗਮ ਦੌਰਾਨ ਆਜ਼ਮ ਨੇ ਕਿਹਾ ਕਿ ਬੀਜੇਪੀ ਇਹ ਦਸੇ ਕਿ ਮੁਸਲਮਾਨਾਂ ਤੇ ਕਦੋਂ ਤੱਕ ਜੁਲਮ ਹੁੰਦਾ ਰਹੇਗਾ। ਉਨ੍ਹਾਂ ਨੇ ਕਿਹਾ ਕਿ ਬਿਹਾਰ ਚੋਣਾਂ ਵਿੱਚ ਬੀਜੇਪੀ ਦਾ ਹਸ਼ਰ ਦਿੱਲੀ ਵਰਗਾ ਹੀ ਹੋਵੇਗਾ। ਬੀਫ਼ ਸਬੰਧੀ ਮੱਚੇ ਬਵਾਲ ਤੇ ਆਜ਼ਮ ਨੇ ਕਿਹਾ ਕਿ ਅਜਿਹਾ ਹੋ ਸਕਦਾ ਹੈ ਕਿ ਇੱਕ ਹਲਵਾਈ ਆਪਣੀ ਮਠਿਆਈ ਨਾਂ ਖਾਵੇ ਅਤੇ ਇੱਕ ਚਾਹ ਵਾਲਾ ਆਪਣੀ ਬਣਾਈ ਹੋਈ ਚਾਹ ਨਾਂ ਪੀਵੇ। ਇਸੇ ਤਰ੍ਹਾਂ ਹੀ ਕਾਰੋਬਾਰੀ ਰਹੇ ਸੰਗੀਤ ਸੋਮ ਵੀ ਗਾਂ ਦਾ ਮੀਟ ਨਾਂ ਖਾਂਦੇ ਹੋਣ, ਇਹ ਹੋ ਨਹੀਂ ਸਕਦਾ। ਉਹ ਖੁਦ ਗਾਂ ਦਾ ਮੀਟ ਖਾਂਦੇ ਹਨ। ਸੰਗੀਤ ਸੋਮ ਦਾ ਡੀਐਨਏ ਟੈਸਟ ਕਰਵਾਇਆ ਜਾਵੇ ਤਾਂ ਦੁੱਧ ਦਾ ਦੁੱਧ ਅਤੇ ਪਾਣੀ ਸਾਹਮਣੇ ਆ ਜਾਵੇਗਾ।
ਮੋਦੀ ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਨੇ ਕਿਹਾ ਕਿ ਜੋ ਵਿਅਕਤੀ ਆੋਣੀ ਮਾਂ ਅਤੇ ਬੀਵੀ ਨੂੰ ਨਾਲ ਨਹੀਂ ਰੱਖ ਸਕਦਾ ਉਹ ਦੇਸ਼ ਦੀ ਜਨਤਾ ਦਾ ਕੀ ਖਿਆਲ ਰੱਖੇਗਾ। ਆਜ਼ਮ ਅਨੁਸਾਰ ਜੇ ਦੇਸ਼ ਦੇ ਮੁਸਲਮਾਨ ਮੀਟ ਖਾਣਾ ਬੰਦ ਕਰ ਦੇਣਗੇ ਤਾਂ ਦੇਸ਼ ਵਿੱਚ ਅਨਾਜ ਦਾ ਸੰਕਟ ਪੈਦਾ ਹੋ ਜਾਵੇਗਾ।