ਲੁਧਿਆਣਾ : ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਨੇ ਮਹਿਸੂਸ ਕੀਤਾ ਅੱਜ ਦੇਸ਼ ਭਰ ਵਿਚ ਵਿਚਾਰ ਪ੍ਰਗਟਾਉਣ ਦੀ ਆਜ਼ਾਦੀ ’ਤੇ ਕੀਤੇ ਜਾ ਰਹੇ ਹਮਲਿਆਂ, ਅਸਹਿਮਤੀ ਦੀ ਸੁਰ ਨੂੰ ਦਬਾਉਣ, ਦੇਸ਼ ਦੀ ਵਿਭਿੰਨਤਾ-ਵਿਲੱਖਣਤਾ ਤੇ ਧਰਮ ਨਿਰਪੱਖਤਾ ਨੂੰ ਮਿਟਾਉਣ, ਸੰਵਿਧਾਨਕ ਤੇ ਕਾਨੂੰਨੀ ਵਿਵਸਥਾਵਾਂ ਦੀ ਖਿੱਲੀ ਉਡਾਉਣ, ਤਰਕਸ਼ੀਲ ਤੇ ਵਿਗਿਆਨਕ ਸੋਚ ਦਾ ਗਲ ਘੁੱਟਣ ਤੇ ਇਹ ਸਾਰੇ ਕੁਝ ਬਾਰੇ ਸੱਤਾਧਾਰੀ ਧਿਰਾਂ ਦੇ ਨਿਰੰਤਰ ਚੁੱਪ ਰਹਿਣ ਦੀ ਜ਼ੋਰਦਾਰ ਸ਼ਬਦਾਂ ਵਿਚ ’ਚ ਨਿਖੇਧੀ ਕੀਤੀ ਜਾਵੇ। ਇਹ ਇਕੱਠ ਅੰਧ-ਸ਼ਰਧਾ ਵਿਰੁੱਧ ਸਾਰੀ ਉਮਰ ਆਵਾਜ਼ ਬੁ¦ਦ ਕਰਨ ਵਾਲੇ ਤਰਕਸ਼ੀਲ ਆਗੂ ਸ੍ਰੀ ਨਰੇਂਦਰ ਦਾਬੋਲਕਰ, ਪੀੜਤ ਤੇ ਵਚਿੰਤ ਧਿਰ ਦੇ ਬਜ਼ੁਰਗ ਆਗੂ ਤੇ ਲੇਖਕ ਸ੍ਰੀ ਗੋਬਿੰਦ ਪਨਸਾਰੇ ਅਤੇ ਉੱਘੇ ਤਰਕਸ਼ੀਲ ਲੇਖਕ ਅਤੇ ਕਰਨਾਟਕਾ ’ਚ ਉਪ-ਕੁਲਪਤੀ ਰਹਿ ਚੁਕੇ ਪ੍ਰੋ. ਐਮ. ਐਮ. ਕਲਬੁਰਗੀ ਦੇ ਕਤਲਾਂ ਦੀ ਜ਼ੋਰਦਾਰ ਨਿੰਦਾ ਕਰਦਿਆਂ ਦੋਸ਼ੀਆਂ ਨੂੰ ਕਾਨੂੰਨ ਅਨੁਸਾਰ ਵਧ ਤੋਂ ਵਧ ਸਜਾ ਦੀ ਮੰਗ ਕਰਦਾ ਹੈ। ਇਸ ਸਬੰਧ ਵਿਚ ਅਕਾਡਮੀ ਦੇ ਜਨਰਲ ਸਕੱਤਰ ਡਾ. ਅਨੂਪ ਸਿੰਘ ਨੇ ਅੱਜ ਪੰਜ ਪੰਜਾਬੀ ਲੇਖਕਾਂ ਵੱਲੋਂ ਇਨਾਮ ਵਾਪਸ ਕਰਨ ’ਤੇ ਪ੍ਰਤੀਕ੍ਰਿਆ ਕਰਦਿਆਂ ਕਿਹਾ ਕਿ ਅਸੀਂ ਹਮੇਸ਼ਾ ਇਨ੍ਹਾਂ ਮੁੱਦਿਆਂ ’ਤੇ ਗੰਭੀਰ ਰਹੇ ਹਾਂ ਅਤੇ ਅੱਗੋਂ ਤੋਂ ਇਨ੍ਹਾਂ ਮੁੱਦਿਆਂ ’ਤੇ ਗੰਭੀਰਤਾ ਨਾਲ ਚਲਣ ਦੀ ਭਾਵਨਾ ਰੱਖਦੇ ਹਾਂ। ਉਨ੍ਹਾਂ ਦੱਸਿਆ ਪੰਜਾਬੀ ਦੇ ਪੰਜ ਉ¤ਘੇ ਲੇਖਕ ਪ੍ਰੋ. ਅਜਮੇਰ ਔਲਖ, ਡਾ. ਵਰਿਆਮ ਸੰਧੂ, ਡਾ. ਆਤਮਜੀਤ ਅਤੇ ਸ. ਗੁਰਬਚਨ ਸਿੰਘ ਭੁੱਲਰ ਨੇ ਵੀ ਆਪਣੇ ਸਾਹਿਤ ਅਕਾਦੇਮੀ ਪੁਰਸਕਾਰ ਵਾਪਸ ਕਰ ਦਿੱਤੇ ਹਨ। ਸ੍ਰੀ ਮੇਘ ਰਾਜ ਮਿੱਤਰ ਨੇ ਪੰਜਾਬ ਸਰਕਾਰ ਵੱਲੋਂ ਦਿੱਤੇ ਸ਼੍ਰੋਮਣੀ ਸਾਹਿਤਕਾਰ ਐਵਾਰਡ ਰਾਸ਼ੀ ਸਮੇਤ ਵਾਪਸ ਕਰ ਦਿੱਤਾ ਹੈ।
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਡਾ. ਸੁਖਦੇਵ ਸਿੰਘ ਨੇ ਕਿਹਾ ਕਿ ਅਸਹਿਮਤੀ ਦੇ ਸੁਰਾਂ ਨੂੰ ਦਬਾਉਣਾ ਅਜੋਕੇ ਲੋਕਤੰਤਰ ਲਈ ਉਚਿਤ ਨਹੀਂ। ਨਾਮਵਰ ਲੇਖਕ ਨਯਨਤਾਰਾ ਸਹਿਗਲ, ਅਸ਼ੋਕ ਵਾਜਪਾਈ ਅਤੇ ਉਦੈ ਪ੍ਰਕਾਸ਼ ਨੇ ਮੌਜੂਦਾ ਸਰਕਾਰ ਦੀ ਅਸਿਹਮਤੀ ਦੀ ਸੁਰ ਨੂੰ ਦਬਾਉਣ ਦੀ ਸਭਿਆਚਾਰਕ ਰਾਸ਼ਟਰਵਾਦੀ ਨੀਤੀ ਦੇ ਖ਼ਿਲਾਫ਼ ਆਪਣੇ ਸਰਵਉ¤ਚ ਸਨਮਾਨ ਵਾਪਸ ਕੀਤੇ ਹਨ। ਇਸੇ ਸਿਲਸਿਲੇ ਵਿਚ ਕਰਨਾਟਕ ਵਿਚ ਕੰਨੜ ਭਾਸ਼ਾ ਦੇ ਪੰਜ ਨਾਮੀ ਲੇਖਕਾਂ ਨੇ ਸਟੇਟ ਪੱਧਰ ਦੇ ਪੁਰਸਕਾਰ ਵਾਪਸ ਕਰਕੇ ਆਪਣਾ ਰੋਸ ਪ੍ਰਗਟ ਕੀਤਾ ਹੈ। ਇਹ ਵਿਰੋਧ ਸੰਪਰਦਾਇਕ ਤਾਕਤਾਂ ਵੱਲੋਂ ਮਾਨਵ ਹਿਤੈਸ਼ੀ ਲੇਖਕਾਂ, ਨਰੇਂਦਰ ਦਾਬੋਲਕਰ, ਗੋਬਿੰਦ ਪਨਸਾਰੇ ਅਤੇ ਐਮ.ਐਮ. ਕਲਬੁਰਗੀ ਦੇ ਹੋਏ ਕਤਲਾਂ ਦੇ ਰੋਸ ਵਜੋਂ ਦਰਸਾਇਆ ਗਿਆ ਹੈ। ਸਰਕਾਰੀ ਸ਼ਹਿ ’ਤੇ ਸੰਪਰਦਾਇਕ ਤਾਕਤਾਂ ਲਗਾਤਾਰ ਅਸਹਿਮਤੀ ਦੀਆਂ ਸੁਰਾਂ ਨੂੰ ਦਬਾਉਣ ਲਈ ਫ਼ਾਸ਼ੀ ਕਾਰਨਾਮੇ ਕਰ ਰਹੀਆਂ ਹਨ। ਅੱਜ ਪੰਜ ਹੋਰ ਉ¤ਘੇ ਪੰਜਾਬੀ ਲੇਖਕਾਂ ਦੇ ਇਨਾਮ ਵਾਪਸ ਕਰਨ ਨਾਲ ਕਤਾਰ ਹੋਰ ¦ਮੀ ਹੋ ਗਈ ਹੈ। ਡਾ. ਸੁਖਦੇਵ ਸਿੰਘ ਨੇ ਅਪੀਲ ਕੀਤੀ ਕਿ ਸਾਰੇ ਲੇਖਕਾਂ ਨੂੰ ਨਯਨਤਾਰਾ ਸਹਿਗਲ, ਅਸ਼ੋਕ ਵਾਜਪਾਈ ਅਤੇ ਉਦੈ ਪ੍ਰਕਾਸ਼ ਦੇ ਹੱਕ ਵਿਚ ਆਵਾਜ਼ ਬੁ¦ਦ ਕਰਨੀ ਚਾਹੀਦੀ ਹੈ।
ਅਕਾਡਮੀ ਦੇ ਸੀਨੀਅਰ ਮੀਤ ਪ੍ਰਧਾਨ ਡਾ. ਸੁਰਜੀਤ ਸਿੰਘ ਨੇ ਕਿਹਾ ਕਿ ਇਨ੍ਹਾਂ ਲੇਖਕਾਂ ਨੇ ਉਨ੍ਹਾਂ ਸਾਰੇ ਭਾਰਤੀਆਂ ਦੀ ਹਿਮਾਇਤ ਵਿਚ ਇਹ ਕਦਮ ਚੁੱਕੇ ਹਨ ਜੋ ਕਿ ਅਸਹਿਮਤੀ ਦੇ ਅਧਿਕਾਰ ਦੀ ਰਾਖੀ ਕਰਨਾ ਲੋਚਦੇ ਹਨ ਅਤੇ ਜਿਨ੍ਹਾਂ ਨੂੰ ਸਰਕਾਰੀ ਸ਼ਹਿ ਕਾਰਨ ਖ਼ੌਫ਼ ਤੇ ਗ਼ੈਰਯਕੀਨੀ ਦੇ ਆਲਮ ਨਾਲ ਜੂਝਣਾ ਪੈ ਰਿਹਾ ਹੈ।
ਅਕਾਡਮੀ ਦੇ ਪ੍ਰੈ¤ਸ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਕਿਹਾ ਕਿ ਹਿੰਦੁਸਤਾਨ ਭਰ ਵਿਚ ਲੋਕਤੰਤਰੀ ਕਦਰਾਂ ਕੀਮਤਾਂ ਦੇ ਹੱਕ ਵਿਚ ਉਠ ਖੜੇ ਹੋਏ ਲੇਖਕਾਂ ਦੀ ਸਾਡੀਆਂ ਸਮੂਹ ਲੇਖਕ ਸਭਾਵਾਂ/ਸੰਸਥਾਵਾਂ ਅਤੇ ਧਿਰਾਂ ਵੱਲੋਂ ਪੁਰਜ਼ੋਰ ਹਮਾਇਤ ਕਰਨੀ ਚਾਹੀਦੀ ਹੈ।
ਇਸ ਮੌਕੇ ਪ੍ਰੋ. ਗੁਰਭਜਨ ਸਿੰਘ ਗਿੱਲ, ਪ੍ਰਿੰ. ਪ੍ਰੇਮ ਸਿੰਘ ਬਜਾਜ, ਤ੍ਰੈਲੋਚਨ ਲੋਚੀ, ਸੁਰਿੰਦਰ ਕੈਲੇ, ਡਾ. ਗੁਰਚਰਨ ਕੌਰ ਕੋਚਰ, ਸੁਰਿੰਦਰ ਰਾਮਪੁਰੀ, ਜਨਮੇਜਾ ਸਿੰਘ ਜੌਹਲ, ਸਹਿਜਪ੍ਰੀਤ ਸਿੰਘ ਮਾਂਗਟ, ਪ੍ਰੀਤਮ ਸਿੰਘ ਭਰੋਵਾਲ ਸਮੇਤ ਸਥਾਨਕ ਲੇਖਕ ਹਾਜ਼ਰ ਸਨ। ਇਹ ਵੀ ਵਰਨਣਯੋਗ ਹੈ ਕਿ ਇਸ ਸਮੇਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਮੀਤ ਪ੍ਰਧਾਨ ਤਰਲੋਚਨ ਝਾਂਡੇ, ਅਹੁਦੇਦਾਰ ਭਗਵਾਨ ਢਿੱਲੋਂ, ਗ਼ਜਲ ਮੰਚ ਦੇ ਸੀਨੀਅਰ ਮੀਤ ਪ੍ਰਧਾਨ ਜਗੀਰ ਸਿੰਘ ਪ੍ਰੀਤ ਹਾਜ਼ਰ ਸਨ।