ਗੁਲਜ਼ਾਰ ਗਰੁੱਪ ਆਫ਼ ਇੰਸੀਟਿਊਟਸ ਖੰਨਾ ਲੁਧਿਆਣਾ ਦੇ ਵਿਹੜੇ ਵਿੱਚ ਨਵੀ ਆ ਰਹੀ ਫ਼ਿਲਮ ਸ਼ਰੀਕ ਦੇ ਕਲਾਕਾਰਾਂ ਨੇ ਸ਼ਿਰਕਤ ਕਰਦੇ ਹੋਏ ਆਪਣੇ ਫਨ ਦਾ ਮੁਜ਼ਾਹਿਰਾ ਕੀਤਾ। ਫ਼ਿਲਮ ਦੀ ਸਟਾਰ ਕਾਸਟ ਮਾਹੀ ਗਿੱਲ, ਮੁੱਕਲ ਦੇਵ, ਗੁੱਗੂ ਗਿੱਲ, ਸਿਮ ਗਿੱਲ, ਕੁਲਜਿੰਦਰ ਸਿੱਧੂ ਸਮੇਤ ਹੋਰ ਕਈ ਕਲਾਕਾਰਾਂ ਨੇ ਵਿਦਿਆਰਥੀਆਂ ਦੇ ਰੂ ਬਰੂ ਹੁੰਦੇ ਹੋਏ ਫ਼ਿਲਮ ਨਾ ਜੁੜੀਆਂ ਯਾਦਾਂ ਤਾਜਾਂ ਕੀਤੀਆਂ ਅਤੇ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ।ਇਸ ਮੌਕੇ ਤੇ ਮੁਕਲ ਦੇਵ ਨੇ ਆਪਣੀ ਕਲਾ ਦਾ ਫਨ ਵਿਖਾਉਂਦੇ ਹੋਏ ਸੱਭ ਦਾ ਮਨ ਮੋਹ ਲਿਆ । ਗੁਲਜ਼ਾਰ ਗਰੁੱਪ ਦੇ ਐਗਜ਼ੈਕਟਿਵ ਡਾਇਰੈਕਟਰ ਗੁਰਕੀਰਤ ਸਿੰਘ ਨੇ ਸਮੁੱਚੀ ਟੀਮ ਨੂੰ ਜੀ ਆਇਆ ਕਿਹਾ।
ਇਸ ਨਵੀਂ ਆ ਰਹੀ ਫ਼ਿਲਮ ਸ਼ਰੀਕ ਸਬੰਧੀ ਜਾਣਕਾਰੀ ਜਾਣਕਾਰੀ ਦਿੰਦੇ ਹੋਏ ਦੱਸਿਆਂ ਕਿ ਪੰਜਾਬ ਦੇ ਪੇਂਡੂ ਜੀਵਨ ਨਾਲ ਜੁੜੀ ਇਸ ਫ਼ਿਲਮ ਵਿਚ ਪਿੰਡਾਂ ਵਿਚ ਚਲਦੀ ਸ਼ਰੀਕੇਬਾਜ਼ੀ ਨੂੰ ਪ੍ਰਤੱਖ ਰੂਪ ਵਿਚ ਪੇਸ਼ ਕੀਤਾ ਗਿਆ। ਮੁਕਲ ਦੇਵ ਨੇ ਦੱਸਿਆਂ ਕਿ ਇਸ ਫ਼ਿਲਮ ਵਿਚ ਜ਼ਮੀਨ ਪਿੱਛੇ ਭਰਾਵਾਂ ਦੀ ਲੜਾਈ ਜੋ ਕਿ ਪੰਜਾਬ ਦੇ ਪਿੰਡਾਂ ਵਿਚ ਅਕਸਰ ਵੇਖਣ ਨੂੰ ਮਿਲਦੀ ਹੈ ਨਾਲ ਪੈਦਾ ਹੋਏ ਦਰਪੇਸ਼ ਖ਼ੂਨੀ ਹਾਲਤਾਂ ਨੂੰ ਫ਼ਿਲਮਾਇਆ ਗਿਆ ਹੈ।
ਮਾਹੀ ਗਿੱਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆਂ ਕਿ ਉਹ ਪੰਜਾਬੀ ਫ਼ਿਲਮ ਵਿਚ ਤਿੰਨ ਸਾਲ ਬਾਅਦ ਕੰਮ ਕਰ ਰਹੇ ਹਨ। ਬੇਸ਼ੱਕ ਇਸ ਦੌਰਾਨ ਉਨ੍ਹਾਂ ਨੂੰ ਕਈ ਆਫ਼ਰ ਵੀ ਆਏ ਪਰ ਚੰਗੀ ਕਹਾਣੀ ਦੀ ਕਮੀ ਦੇ ਚੱਲਦਿਆਂ ਨਾ ਕਰ ਦਿਤੀ।ਉਨ੍ਹਾਂ ਦੱਸਿਆਂ ਕਿ ਉਹ ਇਸ ਫ਼ਿਲਮ ਵਿਚ ਉਹ ਜਿਮੀ ਸ਼ੇਰਗਿੱਲ ਨਾਲ ਲੀਡ ਰੋਲ ਕਰ ਰਹੇ ਹਨ। ਇਸ ਦੇ ਇਲਾਵਾ ਉਹ ਵੈਡਿੰਗ ਇਨਵਰਸਿਰੀ ਵਿਚ ਨਾਨਾ ਪਾਟੇਕਰ ਨਾਲ ਅਤੇ ਦੋ ਹੋਰ ਫ਼ਿਲਮਾਂ ਵਿਚ ਕੰਮ ਕਰ ਰਹੇ ਹਨ।ਇਸ ਮੌਕੇ ਤੇ ਗੁਲਜ਼ਾਰ ਗਰੁੱਪ ਦੀ ਮੈਨੇਜਮੈਂਟ ਵੱਲੋਂ ਸਮੁੱਚੀ ਫ਼ਿਲਮ ਦੀ ਟੀਮ ਨੂੰ ਯਾਦਗਾਰੀ ਚਿੰਨ੍ਹ ਵੀ ਭੇਟ ਕੀਤੇ ਗਏ।