ਵਿਸ਼ਵ ਵਿਚ ਮੋਟਾਪਾ ਇਕ ਮਹਾਂਮਾਰੀ ਦਾ ਰੂਪ ਲੈ ਰਿਹਾ ਹੈ, ਜਿਥੇ ਮੁਲਕਾਂ ਦੇ ਬਜਟ ਦਾ ਵੱਡਾ ਹਿੱਸਾ ਮੋਟਾਪੇ ਕਾਰਨ ਪੈਦਾ ਹੋਣ ਵਾਲੀਆਂ ਬਿਮਾਰੀਆਂ ਉੱਤੇ ਖਰਚ ਹੁੰਦਾ ਹੈ। ਉਸ ਦੇ ਨਾਲ-ਨਾਲ ਮੁਲਕ ਵਾਸੀਆਂ ਦੀ ਕਾਰਜਸ਼ੀਲਤਾ ਉਤੇ ਖੋਰਾ ਲਗਦਾ ਹੈ। ਇਕ ਅੰਦਾਜ਼ੇ ਅਨੁਸਾਰ ਮੋਟਾਪਾ 43 ਰੋਗਾਂ ਲਈ ਜ਼ਿੰਮੇਵਾਰ ਹੈ। ਵਿਸ਼ਵ ਵਿਚ 30 ਪ੍ਰਤੀਸ਼ਤ ਲੋਕਾਂ ਦਾ ਭਾਰ ਵੱਧ ਹੈ। ਭਾਰਤ ਵਿਚ ਲਗਭਗ 20 ਪ੍ਰਤੀਸ਼ਤ ਦਾ ਭਾਰ ਵੱਧ ਹੈ। ਭਾਰਤ ਵਿਚ ਪੰਜਾਬੀਆਂ ਦੀਆਂ ਗੋਗੜਾਂ ਪਹਿਲੇ ਸਥਾਨ ਉੱਤੇ ਹਨ। ਜਿਥੇ 30 ਪ੍ਰਤੀਸ਼ਤ ਪੁਰਸ਼ ਅਤੇ 37 ਪ੍ਰਤੀਸ਼ਤ ਔਰਤਾਂ ਦਾ ਭਾਰ ਵਧ ਹੈ।
ਅੱਗੇ ਵਧਣ ਤੋਂ ਪਹਿਲਾਂ ਮੋਟਾਪੇ ਦੀ ਆਧੁਨਿਕ ਮਾਪਦੰਦ ਦਾ ਗਿਆਨ ਹੋਣਾ ਜ਼ਰੂਰੀ ਹੈ। ਕਈ ਦਹਾਕਿਆਂ ਤੋਂ ਮੋਟਾਪੇ ਦਾ ਮਾਪਦੰਡ ਬੀ.ਐਮ.ਆਈ ਮੰਨਿਆ ਜਾਂਦਾ ਰਿਹਾ। ਇਹ ਅੰਕ ਵਿਅਕਤੀ ਦੀ ਲੰਬਾਈ ਅਤੇ ਭਾਰ ਉਤੇ ਅਧਾਰਿਤ ਸੀ, ਪ੍ਰੰਤੂ ਹੁਣ ਮੋਟਾਪੇ ਦਾ ਮਾਪਦੰਡ ਲੱਕ ਦੇ ਘੇਰੇ ਅਤੇ ਲੰਬਾਈ ਉੱਤੇ ਅਧਾਰਿਤ ਹੈ। ਇਹ ਵਿਅਕਤੀ ਦੇ ਲੱਕ ਦੇ ਘੇਰੇ ਨੂੰ ਲੰਬਾਈ ਨਾਲ ਵੰਡ ਕੇ ਪ੍ਰਾਪਤ ਹੁੰਦਾ ਹੈ। ਇਸ ਤਰ੍ਹਾਂ ਪ੍ਰਾਪਤ ਕੀਤਾ ਅੰਕ ਦਸ਼ਮਲਵ 5 ਜਾਂ ਇਸ ਤੋਂ ਘੱਟ ਹੋਵੇ, ਤਦ ਵਿਅਕਤੀ ਦੇ ਭਾਰ ਨੂੰ ਠੀਕ ਮੰਨਿਆ ਹੈ। ਦਸ਼ਮਲਵ 5 ਤੋਂ ਵੱਧ ਵਾਲੇ ਦਾ ਭਾਰ ਵੱਧ ਹੈ, ਜਿੰਨਾ ਇਹ ਅੰਕ ਵੱਧ ਹੋਵੇ, ਤਦ ਉਨਾ ਹੀ ਭਾਰਤ ਵੱਧ ਹੋਵੇਗਾ। ਉਦਾਹਰਣ ਵਜੋਂ ਜੇ ਵਿਅਕਤੀ ਦੇ ਲੱਕ ਦਾ ਘੇਰਾ 34 ਇੰਚ ਹੈ ਅਤੇ ਲੰਬਾਈ 68 ਇੰਚ ਹੈ, ਤਦ 34/68= ਦਸ਼ਮਲਵ 5 ਅੰਕ ਹੋਵੇਗਾ।
ਵਿਅਕਤੀ ਦਾ ਭਾਰ ਦੇ ਕਈ ਕਾਰਨ ਹਨ, ਜਿਵੇਂ ਸ਼ੁੱਧਤ ਜੀਵਨ, ਲੋੜ ਤੋਂ ਵਧ ਖਰਚਾ, ਘੱਟ ਨੀਂਦ ਤਐ ਤਨਾਵ ਆਦਿ ਹੁੰਦੇ ਹਨ।
ਮੋਟਾਪੇ ਕਾਰਨ ਮੁਲਕਾਂ ਦੀਆਂ ਤਕਦੀਰਾਂ ਬਦਲ ਜਾਂਦੀਆਂ ਹਨ। ਨੀਰੂ ਮੁਲਕ ਦੀ ਉਦਾਹਰਣ ਸੱਭ ਦੇ ਸਾਹਮਣੇ ਹੈ। ਨੀਰੂ ਮੁਲਕ ਸ਼ਾਂਤ ਮਹਾਂ ਸਾਗਰ ਵਿਚ ਇਕ ਟਾਪੂ ਹੈ। ਇਸ ਮੁਲਕ ਵਿਚ ਫਾਸਫੇਟ ਦੀਆਂ ਖਾਨਾ ਹਨ, ਜੋ ਕਿ ਮੁਲਕ ਦੀ ਅਮੀਰੀ ਦਾ ਕਾਰਨ ਹਨ। ਖਾਨਾ ਤੋਂ ਬਹੁਤ ਆਮਦਨ ਹੈ। ਦੇਸ਼ ਦੀ ਸਰਗਾਰ ਆਪਣੇ ਨਾਗਰਿਕਾਂ ਨੂੰ ਖੁੱਲਾ ਪੈਸਾ ਦਿੰਦੀ ਸੀ। ਲੋਕਾਂ ਨੂੰ ਬਿਨਾਂ ਕੋਈ ਕੰਮ ਕੀਤੇ ਚੋਖਾ ਪੈਸਾ ਮਿਲਦਾ ਸੀ। ਲੋਕ ਖੁੱਲਾ ਭੋਜਨ ਖਾਂਦੇ ਸਨ ਅਤੇ ਸਾਰਾ ਦਿਨ ਮੌਜ ਮਸਤੀ ਦਾ ਜੀਵਨ ਬਤੀਤ ਕਰਦੇ ਸਨ। ਖੁੱਲਾ ਭੋਜਨ ਅਤੇ ਸੁਸਤ ਜੀਵਨ ਸ਼ੈਲੀ ਕਾਰਨ ਲੋਕ ਮੋਟੇ ਹੋਣ ਲੱਗੇ। ਮੁਲਕ ਦੇ 94.5 ਲੋਕਾਂ ਦਾ ਭਾਰ ਵਧ ਹੈ। ਆਮ ਵਿਅਕਤੀ ਦਾ ਭਾਰ ਲਗਭਗ 100 ਕਿਲੋ ਹੈ। ਔਸਤ ਉਮਰ ਲਗਭਗ 50 ਹੈ। ਖਾਨਾ ਖਾਲੀ ਹੋਣ ਲੱਗੀਆਂ ਆਮਦਨ ਘਟਣ ਲੱਗੀ ਅਤੇ ਹੁਣ ਇਹ ਮੁਲਕ ਨਰਕ ਸਮਾਨ ਹੈ।
ਵਿਸ਼ਵ ਦੀਆਂ ਕਈ ਸਰਕਾਰਾਂ ਨੇ ਇਸ ਤੋਂ ਸੱਬਕ ਸਿੱਖਿਆ। ਉਨ੍ਹਾਂ ਵਿਚ ਜਾਪਾਨ ਦੀ ਉਦਾਹਰਣ ਵਿਸ਼ੇਸ਼ ਹੈ। ਜਪਾਨ ਦੀ ਸਰਕਾਰ ਨੇ 2008 ਵਿਚ ਮੋਟਾਬੂ ਨਾਂ ਦਾ ਕਾਨੂੰਨ ਬਣਾਇਆ ਹੈ, ਜਿਸ ਅਨੁਸਾਰ ਦੇਸ਼ ਵਾਸੀ ਪੁਰਸ਼ ਲੱਕ ਦੇ ਘੇਰੇ ਨੂੰ 33.5 ਇੰਚ ਅਤੇ ਔਰਤਾਂ 35.4 ਇੰਚ ਤੋਂ ਵਧ ਹੋਣਾ ਗੈਰਕਾਨੂੰਨੀ ਹੈ। ਇਸ ਨੂੰ ਲਾਗੂ ਕਰਨ ਦੀ ਜ਼ਿੰਮੇਵਾਰੀ ਐਮਪਲਾਇਰ ਦੀ ਹੈ। ਜੇ ਕਿਸੇ ਅਦਾਰੇ ਵਿਚ ਇਸ ਕਾਨੂੰਨ ਦੀ ਪਾਲਣਾ ਨਹੀਂ ਹੁੰਦੀ, ਤਦ ਅਦਾਰੇ ਨੂੰ ਜੁਰਮਾਨਾ ਦੇਣਾ ਪੈਂਦਾ ਹੈ। ਜਾਪਾਨ ਵਿਚ ਨਾਗਰਿਕਾਂ ਦੀ ਔਸਤ ਉਮਰ ਵਿਸ਼ਵ ਵਿਚ ਸੱਭ ਤੋਂ ਵਧ ਹੈ। ਲੋਕ ਖੁਸ਼ਹਾਲ ਹਨ ਅਤੇ ਅੱਧੀ ਸਿਹਤ ਵਾਲੇ ਹਨ।