ਨਵੀਂ ਦਿੱਲੀ – ਸੀਬੀਆਈ ਨੇ ਰੇਲ ਨੀਰ ਘੋਟਾਲੇ ਵਿੱਚ ਰੇਲਵੇ ਦੇ ਦੋ ਸਾਬਕਾ ਅਧਿਕਾਰੀਆਂ ਅਤੇ ਇੱਕ ਕੰਪਨੀ ਦੇ ਮਾਲਿਕ ਨੂੰ ਗ੍ਰਿਫਤਾਰ ਕੀਤਾ। ਕੇਂਦਰੀ ਜਾਂਚ ਬਿਊਰੋ ਨੇ ਇਨ੍ਹਾਂ ਤਿੰਨਾਂ ਨੂੰ ਪਟਿਆਲਾ ਹਾਊਸ ਕੋਰਟ ਵਿੱਚ ਡਿਊਟੀ ਮਜਿਸਟਰੇਟ ਦੇ ਸਾਹਮਣੇ ਪੇਸ਼ ਕੀਤਾ ਗਿਆ। ਜਿੱਥੇ ਉਨ੍ਹਾਂ ਨੂੰ ਇੱਕ ਦਿਨ ਦੀ ਪੁਲਿਸ ਹਿਰਾਸਤ ਵਿੱਚ ਭੇਜ ਦਿੱਤਾ ਗਿਆ।
ਕੇਂਦਰੀ ਜਾਂਚ ਏਜੰਸੀ ਨੇ ਰੇਲਵੇ ਦੇ ਤਤਕਲੀਨ ਮੁੱਖ ਵਣਿਜ ਪ੍ਰਬੰਧਕ ਐਮ ਐਸ ਚਾਲਿਆ, ਸੰਦੀਪ ਸਿਲਾਕ ਅਤੇ ਮੇਸਰਜ਼ ਆਰ ਕੇ ਐਸੋਸੀਏਟਸ ਅਤੇ ਹੋਟੇਲੀਅਰ ਪਰਾਈਵੇਟ ਲਿਮਟਿਡ ਦੇ ਮਾਲਿਕ ਸ਼ਰਣ ਬਿਹਾਰੀ ਅਗਰਵਾਲ ਨੂੰ ਗ੍ਰਿਫ਼ਤਾਰ ਕਰ ਲਿਆ। ਸੀਬੀਆਈ ਇਨ੍ਹਾਂ ਨੂੰ ਫਿਰ ਸੋਮਵਾਰ ਨੂੰ ਅਦਾਲਤ ਵਿੱਚ ਪੇਸ਼ ਕਰੇਗੀ। ਘੋਟਾਲੇ ਦਾ ਇਹ ਮਾਮਲਾ ਰਾਜਧਾਨੀ, ਸ਼ਤਾਬਦੀ ਅਤੇ ਹਪਰ ਪ੍ਰਮੁੱਖ ਰੇਲਗੱਡੀਆਂ ਦੇ ਰੇਲ ਨੀਰ ਦੀ ਬਜਾਏ ਸਧਾਰਨ ਬੋਤਲ ਬੰਦ ਪਾਣੀ ਦੀ ਅਪੂਰਤੀ ਨਾਲ ਜੁੜਿਆ ਹੋਇਆ ਹੈ।
ਸੀਬੀਆਈ ਨੇ ਸ਼ੁਕਰਵਾਰ ਨੂੰ ਨੋਇਡਾ ਅਤੇ ਦਿੱਲੀ ਦੇ ਕਈ ਸਥਾਨਾਂ ਤੇ ਛਾਪੇ ਮਾਰੇ ਸਨ। ਜਿਸ ਦੌਰਾਨ ਕੁਝ ਇਤਰਾਜ਼ਯੋਗ ਦਸਤਾਂਵੇਜ਼ਾਂ ਤੋਂ ਇਲਾਵਾ 20 ਕਰੋੜ ਰੁਪੈ ਦੀ ਨਕਦ ਰਾਸ਼ੀ ਵੀ ਬਰਾਮਦ ਕੀਤੀ ਗਈ ਸੀ। ਸਾਬਕਾ ਰੇਲ ਅਧਿਕਾਰੀਆਂ ਤੇ ਇਹ ਆਰੋਪ ਲਗਾਏ ਗਏ ਹਨ ਕਿ ਉਨ੍ਹਾਂ ਨੇ ਆਪਣੇ ਅਹੁਦੇ ਦਾ ਦੁਰਉਪਯੋਗ ਕਰਕੇ ਇਸ ਘੱਪਲੇ ਵਿੱਚ ਨਿਜੀ ਕੰਪਨੀ ਦਾ ਸਾਥ ਦਿੱਤਾ।