ਲੁਧਿਆਣਾ : ਮਹਾਂਨਗਰ ਵਿਚ ਸੜਕ ਸੁਰੱਖਿਆ ਤਹਿਤ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਐਗੋਨ ਰੈਲੀਗੇਅਰ ਨੇ ਟ੍ਰੈਫਿਕ ਵਿਭਾਗ ਦੇ ਸਹਿਯੋਗ ਨਾਲ ਜਾਗਰੂਕ ਕੀਤਾ। ਇਸ ਮੌਕੇ ਲੁਧਿਆਣਾ ਟ੍ਰੈਫਿਕ ਪੁਲਿਸ ਦੀ ਏ.ਸੀ.ਪੀ ਡਾ. ਰਿਚਾ ਅਗਨੀਹੋਤਰੀ ਤੇ ਐਗੋਨ ਰੈਲੀਗੇਅਰ ਸੀਨੀਅਰ ਏਰੀਆ ਪ੍ਰਮੁੱਖ ਜਸਮੀਨ ਸਿੰਘ ਦੀ ਅਗਵਾਈ ਵਿਚ ਭਾਰਤ ਨਗਰ ਚੌਂਕ, ਰੇਲਵੇ ਕਰਾਸਿੰਗ ਪੱਖੋਵਾਲ ਰੋਡ ਇਸ਼ਮੀਤ ਚੌਂਕ, ਤੇ ਕਿੱਪਸ ਮਾਰਕੀਟ ਵਿਚ ਟ੍ਰੈਫਿਕ ਪੁਲਿਸ ਤੇ ਐਗੋਨ ਰੈਲੀਗੇਅਰ ਦੀ ਟੀਮ ਤੇ ਸਮੂਹ ਸਟਾਫ਼ ਨੇ ਰਾਹਗੀਰਾਂ ਨੂੰ ਟ੍ਰੈਫਿਕ ਨਿਯਮਾਂ ਤੋਂ ਜਾਣੂ ਕਰਵਾਇਆ ਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਅਪੀਲ ਕੀਤੀ।
ਇਸ ਮੌਕੇ ਏ.ਸੀ.ਪੀ ਟ੍ਰੈਫਿਕ ਪੁਲਿਸ ਡਾ. ਰੀਚਾ ਅਗਨੀਹੋਤਰੀ ਨੇ ਕਿਹਾ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨਾ ਹਰ ਆਮ ਦਾ ਮੁੱਢਲਾ ਫਰਜ਼ ਹੈ। ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਹੋਣ ਸਮੇਂ ਦੀ ਲੋੜ ਹੈ, ਇਸ ਦੀ ਪਾਲਣਾ ਕਰਕੇ ਅਸੀ ਆਪਣੇ ਆਪ ਸੁਰੱਖਿਅਤ ਰਹਿ ਸਕਦੇ ਹਾਂ। ਇਸ ਮੌਕੇ ਐਗੋਨ ਰੈਲੀਗੇਅਰ ਦੇ ਸੀਨੀਅਰ ਏਰੀਆ ਪ੍ਰਮੁੱਖ ਜਸਮੀਨ ਸਿੰਘ ਤੇ ਹਿਮਾਂਸ਼ੂ ਜੈਸਵਾਲ ਨੇ ਕਿਹਾ ਕਿ ਲੁਧਿਆਣਾ ਸ਼ਹਿਰ ਵਿਚ ਵੱਧ ਰਹੀ ਟ੍ਰੈਫਿਕ ਨੂੰ ਦੇਖਦੇ ਹੋਏ ਸੜਕ ਤੇ ਚੱਲਣ ਵਾਲੇ ਹਰ ਵਿਅਕਤੀ ਨੂੰ ਟ੍ਰੈਫਿਕ ਨਿਯਮਾਂ ਤੋਂ ਜਾਣੂ ਹੋਣਾ ਲਾਜਮੀ ਹੈ। ਇਸ ਮੌਕੇ ਟ੍ਰੈਫਿਕ ਨਿਯਮਾਂ ਤੋਂ ਜਾਗਰੂਕ ਕਰਨ ਲਈ ਰਾਹਗੀਰਾਂ ਨੂੰ ਹੈਲਮੇਟ ਪਾਉਣ, ਸੀਟ ਬਲੈਟ ਲਗਾਉਣ ਤੋਂ ਇਲਾਵਾ ਡਰਾਵਿੰਗ ਕਰਦੇ ਸਮੇਂ ਮੋਬਾਇਲ ਤੇ ਗੱਲ ਨਾ ਕਰਨ ਦੀ ਹਦਾਇਤਾਂ ਵੀ ਦਿੱਤੀਆਂ। ਇਸ ਮੌਕੇ ਪੈਪਲੇਟ ਵੀ ਵੰਡੇ ਗਏ। ਇਸ ਮੌਕੇ ਟ੍ਰੈਫਿਕ ਪੁਲਿਸ ਤੋਂ ਇਲਾਵਾ ਐਗੋਨ ਰੈਲੀਗੇਅਰ ਤੋਂ ਹਰੀਸ਼ ਵਰਮਾ, ਕੁਲਵੰਤ ਸਿੰਘ, ਸਰਬਜੀਤ ਸਿੰਘ, ਮਹੇਸ਼ ਇੰਦਰ ਮਾਂਗਟ, ਅਮਰਜੀਤ ਸਿੰਘ ਮੰਗਲੀ, ਜਗਪ੍ਰੀਤ ਸਿੰਘ ਗਰੇਵਾਲ, ਮਨੀ ਵਰਮਾ, ਦਰਸ਼ਨ ਲਾਡਲਾ, ਅੰਜਨਾ ਦੇਵੀ, ਦਲਜੀਤ ਕੌਰ, ਗਵਰਧਨ ਕੁਮਾਰ ਤੋਂ ਇਲਾਵਾ ਐਗੋਨ ਰੈਲੀਗੇਅਰ ਦੇ ਸਮੂਹ ਟੀਮ ਮੈਂਬਰ ਹਾਜ਼ਰ ਸਨ।