ਪਟਨਾ – ਬਿਹਾਰ ਦੇ ਮੁੱਖਮੰਤਰੀ ਨਤੀਸ਼ ਕੁਮਾਰ ਨੇ ਕਿਹਾ ਕਿ ਬਿਹਾਰ ਵਿੱਚ ਵਿਧਾਨ ਸਭਾ ਚੋਣਾਂ ਤੋਂ ਬਾਅਦ ਰਾਸ਼ਟਰੀ ਪੱਧਰ ਤੇ ਐਂਟੀ-ਬੀਜੇਪੀ ਫਰੰਟ ਬਣੇਗਾ ਅਤੇ ਇਸ ਵਿੱਚ ਕਾਂਗਰਸ ਸਮੇਤ ਦੂਸਰੇ ਵਿਰੋਧੀ ਦਲ ਵੀ ਇਸ ਵਿੱਚ ਸ਼ਾਮਿਲ ਹੋਣਗੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਬਿਹਾਰ ਵਿੱਚ ਹਾਰ ਤੋਂ ਬਾਅਦ ਸ਼ਾਇਦ ਬੀਜੇਪੀ ਦੇ ਅੰਦਰ ਲੋਕਤੰਤਰ ਦਾ ਵਾਧਾ ਹੋਵੇ।
ਮੁੱਖਮੰਤਰੀ ਨਤੀਸ਼ ਕੁਮਾਰ ਨੇ ਆਪਣੇ ਨਿਵਾਸ ਸਥਾਨ ਤੇ ਇੱਕ ਇੰਟਰਵਿਯੂ ਵਿੱਚ ਕਿਹਾ, ‘ਬਿਹਾਰ ਚੋਣਾਂ ਤੋਂ ਬਾਅਦ ਰਾਸ਼ਟਰੀ ਪੱਧਰ ਤੇ ਐਂਟੀ-ਬੀਜੇਪੀ ਗਠਬੰਧਨ ਬਣਾਉਣ ਵਿੱਚ ਤੇਜ਼ੀ ਆਵੇਗੀ। ਲੋਕ ਇਸ ਬਾਰੇ ਸੋਚਣਗੇ। ਬਿਹਾਰ ਵਿੱਚ ਜੋ ਵੀ ਹੋ ਰਿਹਾ ਹੈ, ਉਸ ਵਿੱਚ ਪੂਰੇ ਦੇਸ਼ ਦੀ ਦਿਲਚਸਪੀ ਹੈ। ਲੋਕ ਮਹਾਂਗਠਬੰਧਨ ਦੀ ਜਿੱਤ ਦਾ ਇੰਤਜਾਰ ਕਰ ਰਹੇ ਹਨ। ਵਿਸ਼ਾਲ ਵਾਤਾਵਰਣ ਬਣੇਗਾ। ਲੋਕ ਸਕਾਰਤਮਕ ਅਤੇ ਮਜ਼ਬੂਤ ਵਿਰੋਧੀ ਧਿਰ ਚਾਹੁੰਦੇ ਹਨ।’
ਉਨ੍ਹਾਂ ਨੇ ਕਿਹਾ ਕਿਹਾ ਕਿ ਬਿਹਾਰ ਵਿੱਚ ਬੀਜੇਪੀ ਵੱਲੋਂ ਵੱਧਾ-ਚੜ੍ਹਾ ਕੇ ਦਾਅਵੇ ਪੇਸ਼ ਕੀਤੇ ਜਾ ਰਹੇ ਹਨ। ਉਨ੍ਹਾਂ ਅਨੁਸਾਰ ਬਿਹਾਰ ਵਿੱਚ ਬੀਜੇਪੀ ਕੋਈ ਤਾਕਤ ਨਹੀਂ ਹੈ। ਅਸਲ ਵਿੱਚ ਮੀਡੀਏ ਦੁਆਰਾ ਹਵਾ ਬਣਾਈ ਜਾ ਰਹੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਬਿਹਾਰ ਵਿੱਚ ਹਾਰ ਤੋਂ ਬਾਅਦ ਐਨਡੀਏ ਸਰਕਾਰ ਦਿੱਲੀ ਵਿੱਚ ਵੀ ਬੇਅਸਰ ਹੋ ਜਾਵੇਗੀ ਅਤੇ ਸ਼ਾਇਦ ਉਸ ਅੰਦਰ ਪਰਜਾਤੰਤਰ ਫਿਰ ਤੋਂ ਜਿੰਦਾ ਹੋਣ ਲਗੇ। ਮੁੱਖਮੰਤਰੀ ਦਾ ਇਸ਼ਾਰਾ ਸ਼ਾਇਦ ਇਸ ਤਰਫ਼ ਹੈ ਕਿ ਬਿਹਾਰ ਵਿੱਚ ਹਾਰ ਤੋਂ ਬਾਅਦ ਪਾਰਟੀ ਵਿੱਚ ਦਰਾੜ ਪੈ ਸਕਦੀ ਹੈ।