ਪਟਨਾ- ਰਾਜਦ ਮੁੱਖੀ ਲਾਲੂ ਪ੍ਰਸਾਦ ਯਾਦਵ ਨੇ ਬਿਹਾਰ ਵਿੱਚ ਇੱਕ ਚੋਣ ਰੈਲੀ ਵਿੱਚ ਮੋਦੀ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ, ‘ ਗੁਜਰਾਤ ਤੋਂ ਇੱਕ ਬ੍ਰਹਮ ਪਿਸ਼ਾਚ ਆਇਆ ਹੈ ਜੋ ਮੈਨੂੰ ਸ਼ੈਤਾਨ ਕਹਿੰਦਾ ਹੈ। ਇਹ ਦਿੱਲੀ ਰਹੇਗਾ ਤਾਂ ਦੇਸ਼ ਦੇ ਟੁਕੜੇ-ਟੁਕੜੇ ਹੋ ਜਾਣਗੇ। ਲੋਕਸਭਾ ਚੋਣਾਂ ਦੀ ਤਰ੍ਹਾਂ ਇਸ ਵਾਰ ਗਲਤੀ ਨਾਂ ਕਰਨਾ।’
ਲਾਲੂ ਨੇ ਕਿਹਾ ਕਿ ਇਹ ਅੰਤਿਮ ਲੜਾਈ ਹੈ। ਮੇਰੇ ਲੜਕਿਆਂ ਨੂੰ ਕਹਿੰਦਾ ਹੈ ਕਿ ਉਨ੍ਹਾਂ ਨੂੰ ਇੱਕ ਲੱਖ ਤੱਕ ਗਿਣਨਾ ਨਹੀਂ ਆਵੇਗਾ ਪਰ ਉਸ ਦੀ ਮੰਤਰੀ ਸਿਮਰਤੀ ਇਰਾਨੀ ਨੂੰ ਤਾਂ ਪੰਜ ਤੋਂ 20 ਤੱਕ ਵੀ ਲਿਖਣਾ ਨਹੀਂ ਆਵੇਗਾ। ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਗੁਜਰਾਤ ਦੇ ਇਸ ਬ੍ਰਹਮਪਿਸ਼ਾਚ ਨੂੰ ਇੱਕ ਬੋਤਲ ਦਾਰੂ, ਕਬੂਤਰ ਅਤੇ ਹੱਡੀ ਦਾ ਚੂਰਾ ਚੜ੍ਹਾ ਕੇ ਭਜਾ ਦੇਵਾਂਗੇ। ਉਨ੍ਹਾਂ ਨੇ ਕਿਹਾ ਕਿ ਬਿਹਾਰ ਤਾਂ ਉਡਦੀ ਚਿੜੀ ਨੂੰ ਹਲਦੀ ਲਗਾਉਂਦਾ ਹੈ। ਲਾਲੂ ਨੇ ਕਿਹਾ ਕਿ ਪਹਿਲਾਂ ਮੈਂ ਤੇ ਨਤੀਸ਼ ਇੱਕ ਦੂਸਰੇ ਦੇ ਪੈਰ ਖਿਚਦੇ ਸੀ, ਇਸੇ ਕਰਕੇ ਮੋਦੀ ਪ੍ਰਧਾਨਮੰਤਰੀ ਬਣ ਗਿਆ ਪਰ ਹੁਣ ਅਸੀਂ ਇੱਕਠੇ ਹੋ ਗਏ ਹਾਂ ਅਤੇ ੳਸ ਨੂੰ ਦਿੱਲੀ ਤੋਂ ਭਜਾ ਕੇ ਹੀ ਦਮ ਲਵਾਂਗੇ।