ਤਲਵੰਡੀ ਸਾਬੋ -ਬੀਤੇ ਦਿਨੀਂ ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਦੇ ਸਰੀਰਕ ਸਿੱਖਿਆ ਕਾਲਜ ਵੱਲੋਂ ਪ੍ਰੋਜੈਕਟ ਐਥਲੈਟਿਕ ਮੀਟ ਦਾ ਆਯੋਜਨ ਕੀਤਾ ਗਿਆ। ਇਹ ਐਥਲੈਟਿਕ ਮੀਟ ਬੀ.ਪੀ.ਈ ਦੇ ਪੰਜਵੇਂ ਸਮੈਸਟਰ ਅਤੇ ਯੋਗਾ ਥੈਰੇਪੀ ਦੇ ਵਿਦਿਆਰਥੀਆਂ ਵੱਲੋਂ ਕਰਵਾਈ ਗਈ। ਇਸ ਗਤੀਵਿਧੀ ਦੀ ਓਪਨਿੰਗ ਚੀਫ ਸਕਿਉਰਟੀ ਇੰਚਾਰਜ ਹਰਦੀਪ ਸਿੰਘ ਵੱਲੋਂ ਕੀਤੀ ਗਈ। ਉਨ੍ਹਾਂ ਦੇ ਨਾਲ ਸਪੋਰਟਸ ਵਿਭਾਗ ਦੇ ਡਾਇਰੈਕਟਰ ਡਾ. ਕੇਵਲ ਸਿੰਘ, ਅਤੇ ਵਿਭਾਗ ਦੇ ਮੁਖੀ ਡਾ. ਰਵਿੰਦਰ ਸੂਮਲ ਸ਼ਾਮਲ ਸਨ।ਆਰਗੇਨਾਈਜ਼ਰ ਪ੍ਰੋ. ਕੁਲਵਿੰਦਰਪਾਲ ਸਿੰਘ ਮਾਹੀ ਅਤੇ ਪ੍ਰੋ. ਸੱਤਪਾਲ ਸਿੰਘ ਨੇ ਇਸ ਪ੍ਰੋਜੈਕਟ ਮੀਟ ਦੌਰਾਨ 100, 200, 400, 800, 1500, 5000, 1000, ਮੀਟਰ, 4*100, 4*400 ਰਿਲੇਅ, 100, 110 ਹਰਡਲ ਦੌੜ, ਉਚੀ ਛਾਲ, ਲੰਬੀ ਸਾਲ, ਤੀਹਰੀ ਛਾਲ, ਗੋਲਾ, ਜੈਵਲਿਨ, ਹੈਮਰ, ਡਿਸਕਸ ਥਰੋਅ ਆਦਿ ਨੂੰ ਵਧੀਆ ਤਰੀਕੇ ਨਾਲ ਨੇਪਰੇ ਚਾੜ੍ਹਿਆ। ਇਸ ਵਿਚ ਸਰੀਰਕ ਸਿੱਖਿਆ ਕਾਲਜ ਦੇ ਹਰੇਕ ਸਮੈਸਟਰ ਦੇ ਵਿਦਿਆਰਥੀਆਂ ਨੇ ਭਾਗ ਲੈਂਦਿਆਂ ਹਰ ਇਕ ਗਤੀਵਿਧੀ ਵਿਚ ਵੱਖ-ਵੱਖ ਪੁਜੀਸ਼ਨਾਂ ਹਾਸਿਲ ਕੀਤੀਆਂ। ਓਵਰਆਲ ਚੈਂਪੀਅਨਸ਼ਿਪ ਬੀ.ਪੀ.ਈ. ਪੰਜਵਾਂ ਸਮੈਸਟਰ ਅਤੇ ਰਨਰ ਅੱਪ ਯੋਗਾ ਥੈਰੇਪੀ ਦੇ ਐਥਲੀਟਾਂ ਨੇ ਹਾਸਿਲ ਕੀਤੀ। ਪ੍ਰੋਜੈਕਟ ਮੀਟ ਵਿਚ ਲੜਕਿਆਂ ਵਿਚੋਂ ‘ਸਰਵੋਤਮ ਖਿਡਾਰੀ’ ਗੁਰਸ਼ਰਨ ਸਿੰਘ ਅਤੇ ਲੜਕੀਆਂ ਵਿਚੋਂ ਵੀਰਪਾਲ ਕੌਰ (ਦੋਵੇਂ ਬੀ.ਪੀ.ਈ ਦੇ ਪੰਜਵੇਂ ਸਮੈਸਟਰ) ਨੂੰ ਐਲਾਨਿਆ ਗਿਆ।
ਪ੍ਰੋਜੈਕਟ ਮੀਟ ਦੇ ਅੰਤਿਮ ਪੜਾਅ ਵਿਚ ਯੂਨੀਵਰਸਿਟੀ ਦੇ ਪਰੋ-ਵਾਈਸ ਚਾਂਸਲਰ, ਡਾ. ਜਗਪਾਲ ਸਿੰਘ ਨੇ ਬੱਚਿਆਂ ਨੂੰ ਮੈਡਲ ਅਤੇ ਟਰਾਫੀ ਦੇ ਕੇ ਸਨਮਾਨਿਤ ਕੀਤਾ ਅਤੇ ਸਫਲਤਾ ਲਈ ਵਧਾਈ ਦਿੰਦਿਆਂ ਅਜਿਹੀਆਂ ਗਤੀਵਿਧੀਆਂ ਵਿਚ ਹੋਰ ਮਿਹਨਤ ਅਤੇ ਲਗਨ ਨਾਲ ਹਿੱਸਾ ਲੈਣ ਦੀ ਪ੍ਰੇਰਨਾ ਕੀਤੀ। ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਡਾ. ਰਵਿੰਦਰ ਸੂਮਲ ਨੇ ਦੱਸਿਆ ਕਿ ਇਸ ਗਤੀਵਿਧੀ ਵਿਚ ਡਾ. ਰਵੀ ਕੁਮਾਰ, ਪ੍ਰੋ. ਗੁਰਦੀਪ ਸਿੰਘ, ਪ੍ਰੋ. ਕੰਵਲਜੀਤ ਸਿੰਘ, ਪ੍ਰੋ. ਜਸਵਿੰਦਰ ਸਿੰਘ, ਪ੍ਰੋ. ਗੁਰਦਾਨ ਸਿੰਘ, ਪ੍ਰੋ. ਪੰਕਜ ਮਰੋਕ ਅਤੇ ਮੈਡਮ ਸੁਰਿੰਦਰ ਕੌਰ ਮਾਹੀ ਦਾ ਭਰਪੂਰ ਯੋਗਦਾਨ ਰਿਹਾ।
ਯੂਨੀਵਰਸਿਟੀ ਦੇ ਸਪੋਰਟਸ ਕਮੇਟੀ ਦੇ ਪ੍ਰੈਜ਼ੀਡੈਂਟ ਡਾ. ਭੁਪਿੰਦਰ ਸਿੰਘ ਧਾਲੀਵਾਲ ਨੇ ਇਸ ਗਤੀਵਿਧੀ ਦੀ ਸ਼ਲਾਘਾ ਕਰਨ ਦੇ ਨਾਲ-ਨਾਲ ਨੇੜ ਭਵਿੱਖ ਵਿਚ ਕਰਵਾਈ ਜਾਣ ਵਾਲੀ ਸਪੋਰਟਸ ਮੀਟ ਲਈ ਵਿਦਿਆਰਥੀਆਂ ਅਤੇ ਸਟਾਫ ਨੂੰ ਸ਼ੁੱਭ-ਕਾਮਨਾਵਾਂ ਭੇਂਟ ਕੀਤੀਆਂ।
ਯੂਨੀਵਰਸਿਟੀ ਦੇ ਉਪ-ਕੁਲਪਤੀ, ਡਾ. ਨਛੱਤਰ ਸਿੰਘ ਮੱਲ੍ਹੀ ਨੇ ਡਾਇਰੈਕਟਰ ਸਪੋਰਟਸ ਅਤੇ ਸਰੀਰਕ ਸਿੱਖਿਆ ਵਿਭਾਗ ਦੇ ਸਮੂਹ ਸਟਾਫ ਦੀ ਇਸ ਗਤੀਵਿਧੀ ਲਈ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਪ੍ਰਦਾਨ ਕਰਨ ਦੇ ਨਾਲ-ਨਾਲ ਵਿਦਿਆਰਥੀ ਵਰਗ ਵਿਚ ਭਾਈਚਾਰਕ ਸਾਂਝ ਵੀ ਪੈਦਾ ਕਰਦੀਆਂ ਹਨ ।
ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਪ੍ਰੋਜੈਕਟ ਮੀਟ ਆਯੋਜਿਤ
This entry was posted in ਪੰਜਾਬ.