ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨਵਿਰਸਿਟੀ ਵੱਲੋਂ ਮਹਾਰਾਸ਼ਟਰਾ ਸਟੇਟ ਸੀਡ ਕਾਰਪੋਰੇਸ਼ਨ ਨਾਲ ਇਕ ਅਹਿਦਨਾਮੇ ਤੇ ਦਸਤਖਤ ਕੀਤੇ ਗਏ ਜਿਸ ਤਹਿਤ ਮੱਕੀ ਦੀ ਕਿਸਮ ਪੀ ਐਮ ਐਚ-1 ਦਾ ਬੀਜ ਤਿਆਰ ਕੀਤਾ ਜਾਵੇਗਾ । ਇਸ ਅਹਿਦਨਾਮੇ ਤੇ ਯੂਨਵਿਰਸਿਟੀ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਅਤੇ ਕਾਰਪੋਰੇਸ਼ਨ ਦੇ ਕਾਰਜਕਾਰਨੀ ਨਿਰਦੇਸ਼ਕ ਸ੍ਰੀ ਏ. ਬੀ ਉਨਹਾਲੇ ਨੇ ਦਸਤਖਤ ਕੀਤੇ ।
ਇਸ ਮੌਕੇ ਡਾ. ਢਿੱਲੋਂ ਨੇ ਸੰਬੋਧਨ ਕਰਦਿਆ ਕਿਹਾ ਕਿ ਯੂਨਵਿਰਸਿਟੀ ਵੱਲੋਂ ਵਿਕਸਿਤ ਤਕਨਾਲੋਜੀਆਂ ਨੂੰ ਉਦਯੋਗਿਕ ਇਕਾਈਆਂ ਵਿੱਚ ਹਰਮਨ ਪਿਆਰਾ ਬਨਾਉਣ ਲਈ ਪਸਾਰ ਸੰਬੰਧਾਂ ਵਿੱਚ ਮਜ਼ਬੂਤੀ ਲਿਆਂਦੀ ਜਾ ਰਹੀ ਹੈ । ਇਸੇ ਤਹਿਤ ਪੰਜਾਬ ਦੇ ਕਿਸਾਨਾਂ ਨੂੰ ਮੱਕੀ ਦਾ ਪੀ. ਐਮ. ਐਚ-1 ਦੇ ਬੀਜ ਸਾਲ 2016 ਵਿ¤ਚ ਪ੍ਰਦਾਨ ਕਰਨ ਦੇ ਲਈ ਮਹਾਰਾਸ਼ਟਰਾ ਵਿੱਚ ਤਿਆਰ ਕੀਤਾ ਜਾ ਰਿਹਾ ਹੈ । ਉਹਨਾਂ ਕਿਹਾ ਕਿ ਇਸ ਪ੍ਰੋਗਰਾਮ ਤਹਿਤ ਆਂਧਰਾ ਪ੍ਰਦੇਸ਼ ਨੂੰ ਪੂਰਾ ਸਹਿਯੋਗ ਦਿੱਤਾ ਜਾਵੇਗਾ । ਇਸ ਮੌਕੇ ਸ੍ਰੀ ਉਨਹਾਲੇ ਨੇ ਸੰਬੋਧਨ ਕਰਦਿਆਂ ਕਿਹਾ ਕਿ ਮਹਾਰਾਸ਼ਟਰਾ ਸਰਕਾਰ ਦਾ ਇਹ ਅਦਾਰਾ ਵੱਖ – ਵੱਖ ਸੰਸਥਾਵਾਂ ਦੇ ਲਈ ਵੱਖ-ਵੱਖ 10 ਲੱਖ ਕੁਇੰਟਲ ਤੋਂ ਵਧ ਬੀਜ ਤਿਆਰ ਕਰਦਾ ਹੈ । ਉਹਨਾਂ ਕਿਹਾ ਕਿ ਯੂਨਵਿਰਸਿਟੀ ਦੇ ਨਾਲ ਕਾਰਪੋਰੇਸ਼ਨ ਹੋਰ ਖੇਤਰਾਂ ਦੇ ਵਿੱਚ ਵੀ ਸਹਿਯੋਗ ਵਧਾਉਣਾ ਚਾਹੁੰਦੀ ਹੈ । ਇਸ ਮੌਕੇ ਕਾਰਪੋਰੇਸ਼ਨ ਦੇ ਜਨਰਲ ਮੈਨੇਜਰ ਮਾਰਕੀਟਿੰਗ ਸ੍ਰੀ ਆਰ. ਜੀ. ਨਾਕੇ ਅਤੇ ਜਨਰਲ ਮੈਨੇਜਰ ਪ੍ਰੋਡਕਸ਼ਨ ਸ੍ਰੀ ਐਸ. ਐਮ. ਖੁੰਦਕਰ ਯੂਨੀਵਰਸਿਟੀ ਦੇ ਨਿਰਦੇਸ਼ਕ ਖੋਜ ਡਾ. ਬਲਵਿੰਦਰ ਸਿੰਘ, ਨਿਰਦੇਸ਼ਕ ਪਸਾਰ ਸਿੱਖਿਆ ਡਾ. ਰਾਜਿੰਦਰ ਸਿੰਘ ਸਿੱਧੂ, ਨਿਰਦੇਸ਼ਕ ਬੀਜ ਡਾ. ਤਰਸੇਮ ਸਿੰਘ ਢਿੱਲੋਂ ਅਤੇ ਹੋਰ ਅਧਿਕਾਰੀ ਵੀ ਸ਼ਾਮਲ ਸਨ ।