ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੱਜ ਸਿੱਖ ਭਾਵਨਾਵਾਂ ਨੂੰ ਢਾਹ ਲਾਉਣ ਵਾਲੇ ਚੁਟਕਲਿਆਂ ਉੱਤੇ ਆਪਣਾ ਸਖ਼ਤ ਰੁੱਖ ਪੇਸ਼ ਕੀਤਾ । ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ., ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਇਸ ਮਾਮਲੇ ਨੂੰ ਸੁਪ੍ਰੀਮ ਕੋਰਟ ਵਿੱਚ ਲੈ ਜਾਉਣ ਵਾਲੀ ਸੀਨੀਅਰ ਵਕੀਲ ਹਰਵਿੰਦਰ ਕੌਰ ਚੌਧਰੀ ਦੇ ਨਾਲ ਅੱਜ ਗੁਰਦੁਆਰਾ ਰਕਾਬਗੰਜ ਸਾਹਿਬ ਵਿੱਚ ਪੱਤਰਕਾਰਾਂ ਨੂੰ ਸੰਬੋਧਿਤ ਕਰਦੇ ਹੋਏ ਸਿੱਖ ਭਾਵਨਾਵਾਂ ਨੂੰ ਢਾਹ ਲਾਉਣ ਵਾਲੇ ਇਨਾਂ ਚੁਟਕਲਿਆਂ ਦੇ ਖਿਲਾਫ ਸਖ਼ਤ ਕਾਨੂੰਨ ਬਣਾਉਣ ਦੀ ਮੰਗ ਕੀਤੀ ।
ਸੁਪਰੀਮ ਕੋਰਟ ਵਿੱਚ ਜਸਟੀਸ ਟੀ. ਐਸ. ਠਾਕੁਰ ਅਤੇ ਜਸਟੀਸ ਵੀ. ਗੋਪਾਲ. ਗੋੜਾ ਦੇ ਕੋਲ ਪਟੀਸ਼ਨ ਦਾਖਿਲ ਹੋਣ ਦੀ ਜਾਣਕਾਰੀ ਦਿੰਦੇ ਹੋਏ ਜੀ. ਕੇ. ਨੇ ਇਸ ਪਟੀਸ਼ਨ ਵਿੱਚ ਕਮੇਟੀ ਵੱਲੋਂ ਜ਼ਰੂਰਤ ਪੈਣ ਤੇ ਧਿਰ ਬਣਨ ਦਾ ਵੀ ਇਸ਼ਾਰਾ ਦਿੱਤਾ । 1980 ਦੇ ਦਹਾਕੇ ਦੌਰਾਨ ਕਾਂਗਰਸ ਸਰਕਾਰ ਦੀਆਂ ਸਿੱਖਾਂ ਦੇ ਪ੍ਰਤੀ ਗਲਤ ਨੀਤੀਆਂ ਦੇ ਕਾਰਨ ਸਮਾਜ ਵਿੱਚ ਸਿੱਖਾਂ ਨੂੰ ਅੱਤਵਾਦੀ ਸੱਮਝਣ ਦੀ ਧਾਰਨਾ ਹੋਂਦ ’ਚ ਆਉਣ ਦੇ ਕਾਰਨ ਹੀ ਸਿੱਖਾਂ ਦੇ ਖਿਲਾਫ ਸੰਤਾ-ਬੰਤਾ ਦੇ ਨਾਮ ਤੇ ਚੁਟਕਲੇ ਬਣਾਉਣ ਦਾ ਰੁਝਾਨ ਸ਼ੁਰੂ ਕਰਨ ਦਾ ਕਾਂਗਰਸ ਤੇ ਜੀ. ਕੇ. ਨੇ ਦੋਸ਼ ਲਗਾਇਆ ।
ਆਪਣੀ ਗੱਲ ਨੂੰ ਪੁਖਤਾ ਤੌਰ ਤੇ ਸਾਬਿਤ ਕਰਨ ਲਈ ਜੀ. ਕੇ. ਨੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਮਾਰਣ ਦੇ ਆਰੋਪੀ ਸਤਵੰਤ ਸਿੰਘ ਨੂੰ ਸੰਤਾ ਅਤੇ ਬੇਅੰਤ ਸਿੰਘ ਨੂੰ ਬੰਤਾ ਕਹਿਕੇ ਸਿੱਖ ਭਾਵਨਾਵਾਂ ਨੂੰ ਚੋਟ ਪਹੁੰਚਾਉਣ ਲਈ ਸਿੱਖ/ਸਰਦਾਰ ਜੋਕਸ ਦੇ ਨਾਮ ਉੱਤੇ ਦੇਸ਼ ਦੀ 50 ਵੈਬਸਾਈਟਾਂ ਵੱਲੋਂ ਕਰੋੜਾਂ ਰੁਪਏ ਦੇ ਸਾਲਾਨਾ ਕਾਰੋਬਾਰ ਕਰਨ ਦਾ ਵੀ ਦਾਅਵਾ ਕੀਤਾ । ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੀ ਅੱਜ ਰਾਸ਼ਟਰਪਤੀ ਨਾਲ ਦੇਸ਼ ਵਿੱਚ ਪੈਦਾ ਹੋਏ ਅਸਹਿਣਸ਼ੀਲਤਾ ਭਰੇ ਮਾਹੌਲ ਤੇ ਹੋਣ ਵਾਲੀ ਬੈਠਕ ਤੇ ਸਵਾਲ ਚੁੱਕਦੇ ਹੋਏ ਜੀ. ਕੇ. ਨੇ ਸੋਨੀਆ ਨੂੰ 1984 ਸਿੱਖ ਕਤਲੇਆਮ ਦੇ ਕਾਤਿਲਾਂ ਨੂੰ ਹਿਫਾਜ਼ਤ ਦੇਣ ਅਤੇ ਸਿੱਖਾਂ ਨੂੰ ਮਜਾਕ ਦਾ ਪਾਤਰ ਬਣਾਉਣ ਦੀ ਕੋਸ਼ਿਸ਼ ਕਰਨ ਉੱਤੇ ਵੀ ਕਾਂਗਰਸ ਦਾ ਪੱਖ ਰਾਸ਼ਟਰਪਤੀ ਦੇ ਕੋਲ ਰੱਖਣ ਦੀ ਅਪੀਲ ਕੀਤੀ । 1984 ਕਤਲੇਆਮ ਦਾ ਇਨਸਾਫ ਸਿੱਖਾਂ ਨੂੰ ਨਾ ਦਿਵਾਉਣ ਲਈ ਕਾਂਗਰਸ ਦੇ ਨਾਲ ਹੀ ਭਾਜਪਾ ਨੂੰ ਵੀ ਜੀ. ਕੇ. ਨੇ ਕਟਹਿਰੇ ਵਿੱਚ ਖੜਾ ਕੀਤਾ ।
ਜੀ. ਕੇ. ਨੇ ਸਰਦਾਰਾਂ ਦੇ 12 ਵੱਜਣ ਦੇ ਨਾਮ ਉੱਤੇ ਕੀਤੇ ਜਾਂਦੇ ਵਿਅੰਗ ਦੇ ਇਤਿਹਾਸ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਦੋਂ ਮੁਗਲ ਅਤੇ ਪਠਾਨ ਹਿੰਦੁਸਤਾਨ ਦੇ ਖਜਾਨੇ ਨੂੰ ਲੁੱਟਣ ਦੇ ਨਾਲ ਬਹੂ-ਬੇਟੀਆਂ ਨੂੰ ਜਬਰਨ ਚੁੱਕ ਕੇ ਅਰਬ ਦੇਸ਼ਾਂ ਵਿੱਚ ਵੇਚਣ ਲਈ ਕਾਬੁਲ-ਕੰਧਾਰ ਦੇ ਨਜਦੀਕ ਪਹੁੰਚ ਕੇ ਰਾਤ ਗੁਜਾਰਨ ਲਈ ਰੁਕਦੇ ਸਨ ਤਾਂ ਜੰਗਲਾਂ ਵਿੱਚ ਡੇਰਾ ਪਾਏ ਹੋਏ ਸਿੱਖ ਅੱਧੀ ਰਾਤ ਦੇ ਸਮੇਂ ਮੁਗਲ ਫੌਜ ਉੱਤੇ ਹੱਲਾ ਬੋਲਕੇ ਬਹੂ-ਬੇਟੀਆਂ ਨੂੰ ਨਾ ਕੇਵਲ ਛਡਾਉਂਦੇ ਸਨ ਸਗੋਂ ਉਨ੍ਹਾਂ ਦੇ ਘਰਾਂ ਤੱਕ ਸੁਰੱਖਿਅਤ ਪਹੁੰਚਾ ਕੇ ਆਉਂਦੇ ਸਨ । ਜਿਸ ਸਮੇਂ ਮੁਗਲਾਂ ਉੱਤੇ ਇਹ ਹਮਲਾ ਹੁੰਦਾ ਸੀ ਤਾਂ ਉਹ ਕਹਿੰਦੇ ਸਨ ਕਿ ਸਿੱਖਾਂ ਦੇ 12 ਵਜ ਗਏ ਹਨ। ਇਸ ਲਈ ਇਨ੍ਹਾਂ ਨੂੰ ਹਰਾਇਆ ਨਹੀਂ ਜਾ ਸਕਦਾ ਹੈ । ਜੀ. ਕੇ. ਨੇ ਨਫਰਤਵਾਦੀ ਲੋਕਾਂ ਤੇ ਸਿੱਖਾਂ ਦੀ ਬਹਾਦਰੀ ਅਤੇ ਕਦਰਾਂ ਕੀਮਤਾਂ ਦਾ ਮੁਕਾਬਲਾ ਕਰਨ ਦੀ ਬਜਾਏ ਚੁਟਕਲੀਆਂ ਰਾਹੀਂ ਗੁਰੀਲਾ ਲੜਾਈ ਲੜਨ ਦਾ ਇਲਜ਼ਾਮ ਲਗਾਉਂਦੇ ਹੋਏ ਉਨ੍ਹਾਂ ਨੂੰ ਅਮੀਰ ਸਿੱਖ ਇਤਿਹਾਸ ਪੜ੍ਹਨ ਦੀ ਨਸੀਹਤ ਦਿੱਤੀ ।
ਸਿਰਸਾ ਨੇ ਕਿਸੇ ਵੀ ਹਾਲਾਤ ਵਿੱਚ ਸਿਖਾਂ ਤੇ ਚੁਟਕੁਲੇਂ ਬਣਾਉਣ ਵਾਲੀ ਵੈਬਸਾਈਟਾਂ ਦੇ ਬੰਦ ਹੋਣ ਦਾ ਸਮਰਥਨ ਕਰਦੇ ਹੋਏ ਦੇਸ਼ ਦੀ ਸੱਭ ਤੋਂ ਘਟਗਿਣਤੀ ਕੌਮ ਦੇ ਨਾਲ ਚੁਟਕਲਿਆਂ ਦੇ ਨਾਮ ਉੱਤੇ ਭੱਦਾ ਮਜਾਕ ਹੋਣ ਦਾ ਵੀ ਦਾਅਵਾ ਕੀਤਾ। ਸਿਰਸਾ ਨੇ ਇਸ ਮਸਲੇ ਉੱਤੇ ਚੌਧਰੀ ਦਾ ਪੂਰਣ ਸਮਰਥਨ ਕਰਨ ਦਾ ਵੀ ਐਲਾਨ ਕੀਤਾ। ਸਿਰਸਾ ਨੇ ਸਾਰੇ ਪਾਰਟੀਆਂ ਉੱਤੇ ਘਟਗਿਣਤੀਆਂ ਨੂੰ ਦਬਾਉਣ ਦਾ ਇਲਜ਼ਾਮ ਲਗਾਉਂਦੇ ਹੋਏ ਪਾਰਟੀਆਂ ਤੋਂ ਸਵਾਲ ਕੀਤੇ ਕਿ ਕੀ ਤੁਸੀਂ ਕਿਸੇ ਸਿੱਖ ਦਾ ਦਰਦ ਪੁੱਛਿਆ ਹੈ ? ਕਿਸੇ ਪੀੜਿ਼ਤ ਸਿੱਖ ਬੱਚੇ ਨੂੰ ਸਰਕਾਰੀ ਨੌਕਰੀ ਦਿੱਤੀ ਹੈ ?ਲਿਖਾਰੀਆਂ ਵੱਲੋਂ ਅੱਜ-ਕੱਲ੍ਹ ਸਾਹਿਤ ਅਕਾਦਮੀ ਇਨਾਮ ਵਾਪਸ ਕਰਨ ਦੀ ਲੱਗੀ ਹੋੜ ਉੱਤੇ ਵੀ ਸਿਰਸਾ ਨੇ ਪੁੱਛਿਆ ਕਿ 1984 ਵਿਚ ਇਹ ਸੱਭ ਲਿਖਾਰੀ ਕਿੱਥੇ ਸਨ ?
ਚੌਧਰੀ ਨੇ ਸੁਪਰੀਮ ਕੋਰਟ ਵਿੱਚ ਇਸ ਮਸਲੇ ਤੇ ਸਾਰੇ ਵੈਚਾਰਿਕ ਤੱਥ ਪੇਸ਼ ਕਰਨ ਦੀ ਗੱਲ ਕਰਦੇ ਹੋਏ ਇਨ੍ਹਾਂ ਚੁਟਕਲਿਆਂ ਦੇ ਕਾਰਨ ਸਿੱਖ ਸਮਾਜ ਦਾ ਗਲਤ ਅਕਸ਼ ਲੋਕਾਂ ਦੇ ਦਿਮਾਗ ਵਿੱਚ ਉਪਜਣ ਦਾ ਦਾਅਵਾ ਕੀਤਾ । ਇਨ੍ਹਾਂ ਚੁਟਕਲਿਆਂ ਦੇ ਕਾਰਨ ਚੌਧਰੀ ਨੇ ਸਿੱਖਾਂ ਨੂੰ ਸੰਵਿਧਾਨ ਦੇ ਵੱਲੋਂ ਮਿਲੀ ਧਾਰਮਿਕ ਆਜ਼ਾਦੀ ਦੇ ਅਧਿਕਾਰਾਂ ਉੱਤੇ ਚੋਟ ਲੱਗਣ ਦਾ ਦਾਅਵਾ ਕਰਦੇ ਹੋਏ ਪੱਤਰਕਾਰ ਦੇ ਸਵਾਲ ਦੇ ਜਵਾਬ ਵਿਚ ਅਜਿਹੇ ਚੁਟਕਲੇ ਪ੍ਰਕਾਸ਼ਿਤ ਜਾਂ ਪ੍ਰਸਾਰਿਤ ਕਰਨ ਵਾਲੇ ਲੋਕਾਂ ਦੇ ਖਿਲਾਫ ਐਸ.ਸੀ./ਐਸ.ਟੀ. ਐਕਟ ਦੀਆਂ ਧਾਰਾਵਾਂ ਦੇ ਤਹਿਤ ਜਾਤੀਸੂਚਕ ਸ਼ਬਦਾਂ ਦੇ ਇਸਤੇਮਾਲ ਵਾਲੀ ਸੱਜਾ ਜਾਂ ਕੰਮ ਕਰਨ ਦੀ ਥਾਂ ਉੱਤੇ ਯੋਨ ਉਤਪੀੜਨ ਦੇ ਕਾਨੂੰਨ ਦੀ ਤਰਜ ਤੇ ਸਿੱਖਾਂ ਦੇ ਦਿਮਾਗੀ ਉਤਪੀੜਨ ਵਰਗਾ ਕਾਨੂੰਨ ਬਣਾਕੇ ਕੜੀ ਸੱਜਾਵਾਂ ਦਾ ਖਾਕਾ ਭਾਰਤੀ ਕਾਨੂੰਨ ਵਿੱਚ ਕਰਣ ਦੀ ਵੀ ਵਕਾਲਤ ਕੀਤੀ । ਇਸ ਮੌਕੇ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਮਹਿੰਦਰਪਾਲ ਸਿੰਘ ਚੱਢਾ, ਮੀਤ ਪ੍ਰਧਾਨ ਸਤਪਾਲ ਸਿੰਘ, ਮੈਂਬਰ ਤਨਵੰਤ ਸਿੰਘ, ਕੁਲਮੋਹਨ ਸਿੰਘ, ਹਰਜਿੰਦਰ ਸਿੰਘ, ਜੀਤ ਸਿੰਘ, ਪਰਮਜੀਤ ਸਿੰਘ ਚੰਡੋਕ, ਗੁਰਮੀਤ ਸਿੰਘ ਲੁਬਾਣਾ, ਕਾਨੂੰਨੀ ਸਲਾਹਕਾਰ ਜਸਵਿੰਦਰ ਸਿੰਘ ਜੌਲੀ ਅਤੇ ਅਕਾਲੀ ਆਗੂ ਵਿਕਰਮ ਸਿੰਘ ਮੌਜੂਦ ਸਨ ।