ਸ਼ਰਾਬ ਦਾ ਇਤਿਹਾਸ ਬਹੁਤ ਪੁਰਾਣਾ ਹੈ। ਇੱਕ ਅਨੁਮਾਨ ਅਨੁਸਾਰ ਸ਼ਰਾਬ ਕਿਸੇ ਨਾ ਕਿਸੇ ਰੂਪ ਵਿਚ ਲਗਭਗ 10,000 ਸਾਲ ਪਹਿਲਾਂ ਪੀਣੀ ਸ਼ੁਰੂ ਹੋ ਗਈ ਸੀ। ਲਗਭਗ 6000 ਸਾਲ ਪਹਿਲਾਂ ਸ਼ਰਾਬ ਸਮਾਜਿਕ ਸਮਾਗਮਾਂ ਦਾ ਹਿੱਸਾ ਬਣ ਗਈ ਸੀ। ਸ਼ਰਾਬ ਬਾਰੇ ਵਿਸ਼ਵ ਦੇ ਮਹਾਨ ਚਿੰਤਕ ਪਲੈਟੋ ਨੇ ਕਿਹਾ ਸੀ ਕਿ ਹੱਦ ਵਿਚ ਰਹਿ ਕੇ ਪੀਤੀ ਸ਼ਰਾਬ ਸਿਹਤਮੰਦ ਹੁੰਦੀ ਹੈ ਅਤੇ ਹੁਲਾਸ ਦਿੰਦੀ ਹੈ। ਜਿਉਂ-ਜਿਉਂ ਸਮਾਜ ਵਿਚ ਤਰੱਕੀ ਹੋ ਰਹੀ ਹੈ। ਸ਼ਰਾਬ ਦਾ ਸੇਵਨ ਵੱਧਦਾ ਜਾ ਰਿਹਾ ਹੈ। ਅਕਿਰਿਆ ਅਨੁਸਾਰ ਵਿਸ਼ਵ ਵਿਚ 30 ਪ੍ਰਤੀਸ਼ਤ ਲੋਕ ਸ਼ਰਾਬ ਦੀ ਵਰਤੋਂ ਕਰਦੇ ਹਨ। 1996 ਈ: ਵਿਚ 300 ਵਿਅਕਤੀਆਂ ਪਿੱਛੇ ਇਕ ਵਿਅਕਤੀ ਪੀਂਦਾ ਸੀ, ਜੋ 2012 ਵਿਚ 20 ਪਿੱਛੇ ਇਕ ਹੋ ਗਿਆ ਹੈ। ਵਿਸ਼ਵ ਵਿਚ 11 ਪ੍ਰਤੀਸ਼ਤ ਲੋਕ ਸਮਰਥਾ ਤੋਂ ਵੱਧ ਪੀਂਦੇ ਹਨ, ਹਰ ਸਾਲ 25 ਲੱਖ ਵਿਅਕਤੀ ਵਧ ਸ਼ਰਾਬ ਪੀ ਕੇ ਮਰਦੇ ਹਨ।
ਵਿਸ਼ਵ ਵਿਚ ਸ਼ਰਾਬ ਦੀਆਂ ਕਈ ਕਿਸਮਾਂ ਹਨ, ਜਿਵੇਂ ਬੀਆ ਵਾਈਨ, ਰੰਮ, ਵਿਸਕੀ ਅਤੇ ਸਕੋਚ ਇਨ੍ਹਾਂ ਸਾਰਿਆਂ ਵਿਚੋਂ ਇਕ ਈਥਾਇਲ ਅਲਕੋਹਲ ਹੁੰਦਾ ਹੈ, ਜੋ ਨਸ਼ਾ ਦਿੰਦਾ ਹੈ। ਵੱਖ-ਵੱਖ ਕਿਸਮਾਂ ਵਿਚ ਈਥਾਇਲ ਅਲਕੋਹਲ ਦੀ ਮਾਤਰਾ ਘਟ-ਵਧ ਹੁੰਦੀ ਹੈ। ਸ਼ਰਾਬ ਪੀਣ ਦੇ ਕਈ ਕਾਰਨ ਜਾਂ ਭੁਲੇਖੇ ਹਨ, ਜਿਵੇਂ ਸਭ ਤੋਂ ਵੱਡੇ ਭੁਲੇਖੇ ਕਿ ਸ਼ਰਾਬ ਨੀਂਦ ਵਿਚ ਸਹਾਈ ਹੁੰਦੀ ਹੈ। ਸ਼ਰਾਬ ਸਰਦੀ ਤੋਂ ਬਚਾਉਂਦੀ ਹੈ। ਸ਼ਰਾਬ ਪੀਣ ਨਾਲ ਤਨਾਵ ਘੱਟ ਹੁੰਦਾ ਹੈ ਆਦਿ। ਇਹ ਲੇਖ ਉਨ੍ਹਾਂ 11 ਪ੍ਰਤੀਸ਼ਤ ਲੋਕਾਂ ਲਈ ਲਿਖਿਆ ਹੈ, ਜੋ ਸਮਰਥਾ ਤੋਂ ਵਧ ਸ਼ਰਾਬ ਪੀਂਦੇ ਹਨ ਅਤੇ ਪੀ ਕੇ ਟੱਲੀ ਹੋ ਜਾਂਦੇ ਹਨ। ਵਾਧੂ ਸ਼ਰਾਬ ਕਾਰਨ 200 ਦੀ ਕਰੀਬ ਰੋਗ ਲਗ ਸਕਦੇ ਹਨ। ਪਰਿਵਾਰਕ ਖੁਸ਼ੀ ਭੰਗ ਹੁੰਦੀ ਹੈ। ਸਮਾਜੀ ਰਿਸ਼ਤੇ ਖਰਾਬ ਹੁੰਦੇ ਹਨ ਆਦਿ।
ਸ਼ਰਾਬ ਜ਼ਾਬਤੇ ਵਿਚ ਰਹਿ ਕੇ ਹੀ ਪੀਣੀ ਚਾਹੀਦੀ ਹੈ ਜਿਵੇਂ :
1. ਆਮ ਤੌਰ ’ਤੇ ਹਰ ਵਿਅਕਤੀ ਦੀ ਸ਼ਰਾਬ ਪੀਣ ਦੀ ਸਮਰੱਥਾ ਲਗਭਗ ਸਮਾਨ ਹੈ। ਮਾਹਰਾਂ ਅਨੁਸਾਰ ਇੱਕ ਸਮੇਂ 2 ਸਟੈਂਡਰਡ ਪੈਗ ਲਏ ਜਾ ਸਕਦੇ ਹਨ। ਇਕ ਸਟੈਂਡਰਡ ਪੈਗ ਤੋਂ ਭਾਵ ਹੈ 5 ਪ੍ਰਤੀਸ਼ਤ ਅਲਕੋਹਲ ਵਾਲੀ ਬੀਅਰ 12 ਔਸ ਜਾਂ 12 ਪ੍ਰਤੀਸ਼ਤ ਵਾਈਨ ਦੇ 5 ਔਸ ਅਤੇ 40 ਪ੍ਰਤੀਸ਼ਤ ਵਾਲੀ ਵੋਡਕਾ ਵਿਸਕੀ ਦੇ 1.5 ਔਸ ਪੁਰਸ਼ ਹਫਤੇ ਵਿਚ 20 ਦੇ ਕਰੀਬ ਸਟੈਂਡਰਡ ਪੈਗ ਪੀ ਸਕਦੇ ਹਨ।
2. ਕਿਸੇ ਵੀ ਹਾਲਤ ਵਿਚ ਖਾਲੀ ਪੇਟ ਸ਼ਰਾਬ ਦੇ ਸੇਵਨ ਨਾ ਕਰੋ ਪੀਣ ਤੋਂ ਪਹਿਲਾਂ ਪੋਸਟਿਕ ਭੋਜਨ ਲਵੋ। ਪੀਣ ਸਮੇਂ ਵੀ ਪੋਸਟਿਕ ਭੋਜਨ ਲਵੋ। ਸ਼ਰਾਬ ਪੇਟ ਵਿਚ ਸਿੱਧੀ ਦਾਖਲ ਹੁੰਦੀ ਹੈ। ਭੋਜਨ ਸ਼ਰਾਬ ਨੂੰ ਜ਼ਜ਼ਬ ਕਰ ਲੈਂਦਾ ਹੈ ਅਤੇ ਨਸ਼ਾ ਹੌਲੀ-ਹੌਲੀ ਖੂਨ ਵਿਚ ਦਾਖਲ ਹੁੰਦਾ ਰਹਿੰਦਾ ਹੈ। ਨਸ਼ਾ ਕੁਝ ਘੰਟੇ ਬਣਿਆ ਰਹਿੰਦਾ ਹੈ। ਖਾਲੀ ਪੇਟ ਪੀਤੀ ਹੋਈ ਸ਼ਰਾਬ ਫੌਰਨ ਨਸ਼ਾ ਕਰਦੀ ਹੈ। ਪੀਣ ਸਮੇਂ ਰੋਸਟਡ ਮੱਛੀ, ਚੀਜ਼, ਨਟਸ ਆਦਿ ਖਾਂਦੇ ਜਾ ਸਕਦੇ ਹਨ ਕਿਸੇ ਵੀ ਹਾਲਤ ਵਿਚ ਨਮਕੀਨ ਜਿਵੇਂ ਫਰੈਂਚ ਫਰਾਈਸ, ਆਲੂ ਚਿਪਸ ਆਦਿ ਨਾ ਖਾਵੋ, ਇਹ ਜੰਕ ਭੋਜਨ ਹਨ। ਸ਼ਰਾਬ ਨਾਲ ਸਲਾਦ ਦੇ ਸੇਵਨ ਬਹੁਤ ਲੋਕਪ੍ਰਿਆ ਹੈ। ਇਸ ਵਿਚ ਸ਼ਰਾਬ ਨੂੰ ਜ਼ਜ਼ਬ ਕਰਨ ਦੀ ਸਮਰਥਾ ਨਹੀਂ ਹੁੰਦੀ। ਥੋੜੇ ਬਹੁਤੇ ਵਿਟਾਮਿਨ/ਮਿਨਰਲ ਦਿੰਦਾ ਹੈ।
3. ਸ਼ਰਾਬ ਪੀਣ ਤੋਂ ਪਹਿਲਾਂ ਪਾਣੀ ਪੀਵੋ ਹਰ ਇਕ ਪੈਗ ਤੋਂ ਬਾਅਦ ਇਕ ਗਿਲਾਸ ਪਾਣੀ ਪੀਂਦੇ ਰਹੋ। ਪਾਣੀ ਨਾਲ ਸ਼ਰਾਬ ਪਤਲੀ ਹੋ ਜਾਂਦੀ ਹੈ ਅਤੇ ਹੌਲੀ-ਹੌਲੀ ਅਸਰ ਕਰਦੀ ਹੈ। ਸ਼ਰਾਬ ਸਰੀਰ ਵਿਚੋਂ ਪਾਣੀ ਬਾਹਰ ਕੱਢਦੀ ਹੈ। ਪਿਸ਼ਾਬ ਜ਼ਿਆਦਾ ਆਉਂਦਾ ਹੈ। ਘੱਟ ਪਾਣੀ ਪਣ ਕਾਰਨ ਹੈਰਾਓਵਰ ਵੀ ਹੋ ਜਾਂਦਾ ਹੈ।
4. ਸ਼ਰਾਬ ਵਿਚ ਪਾਣੀ ਮਿਲਾ ਕੇ ਪੀਣ ਵਿਚ ਸਿਆਣਪ ਹੈ। ਸੋਡਾ ਮਿਲਾਉਣ ਕਾਰਨ ਪੇਟ ਵਿਚ ਦਬਾਵ ਵਧ ਜਾਂਦਾ ਹੈ ਅਤੇ ਸ਼ਰਾਬ ਜਲਦੀ ਖੂਨ ਵਿਚ ਚਲੀ ਜਾਂਦੀ ਹੈ। ਸ਼ਰਾਬ ਜਲਦੀ ਅਸਰ ਕਰਦੀ ਹੈ। ਵੈਸੇ ਵੀ ਸੋਡੇ ਵਿਚਲੀ ਕਾਰਬਨਡਾਇਆਕਸਾਈਡ ਪੇਟ ਲਈ ਠੀਕ ਨਹੀਂ ਰਹਿੰਦੀ।
5. ਪੀਣ ਸਮੇਂ ਵੱਖ-ਵੱਖ ਸ਼ਰਾਬਾਂ ਨਾ ਪੀਵੋ।
6. ਕਦੇ ਵੀ ਗੁੱਸੇ ਸਮੇਂ ਸ਼ਰਾਬ ਨਾ ਪੀਵੋ।
7. ਗਰੁੱਪ ਵਿਚ ਸ਼ਰਾਬ ਪੀਣ ਸਮੇਂ ਕਿਸੇ ਦੇ ਦਬਾਵ ਹੇਠ ਜ਼ਿਆਦਾ ਨਾ ਪੀਵੋ ਨਾ ਹੀ ਤੁਸੀਂ ਵੀ ਕਿਸੇ ਨੂੰ ਵੱਧ ਪੀਣ ਲਈ ਮਜ਼ਬੂਰ ਕਰੋ।
8. ਸ਼ਰਾਬ ਪੀ ਕੇ ਵਾਹਨ ਨਾ ਚਲਾਓ।
9. ਜਿਥੇ ਤਕ ਹੋ ਸਕੇ ਕਲੀਅਰ ਅਲਕੋਹਲ ਜਿਵੇਂ ਵੋਡਕਾ, ਰੰਗਹੀਣ, ਰਮ, ਵਾਈਨ ਪੀਵੋ, ਗੂੜੀ ਰੰਗ ਦੇ ਅਲਕੋਹਲਾਂ ਵਿਚ ਕਨਜੀਨਰਸ ਨਾ ਦੀ ਮਿਲਾਵਟ ਹੁੰਦੀ ਹੈ।
10. ਸ਼ਰਾਬ ਨੂੰ ਘੁਟ-ਘੁਟ ਕਰਕੇ ਪੀਵੋ। ਖੁਸ਼ਬੂ/ਸਵਾਦ ਦਾ ਅਨੰਦ ਮਾਣੋ। ਇਕ ਡਰਿੰਗ ਇਕ ਘੰਟੇ ਵਿਚ ਹਜ਼ਮ ਹੁੰਦੀ ਹੈ।
11. ਸ਼ਰਾਬ ਪੀਣ ਕਾਰਨ ਪਿਸ਼ਾਬ ਰਾਹੀਂ ਕੁਝ ਵਿਟਾਮਿਨ/ਮਿਨਰਲ ਖਾਰਜ ਹੁੰਦੇ ਹਨ। ਦੂਜੇ ਦਿਨ ਵਿਟਾਮਿਨ ਦੀ ਗੋਲੀਖਾਵੋ।
12. ਲੀਵਰ ਨੂੰ ਵੀ ਮੁਰੰਮਤ ਦੀ ਲੋੜ ਪੈਂਦੀ ਹੈ। ਹਫਤੇ ਵਿਚ ਦੋ ਨਾਗੇ ਜ਼ਰੂਰ ਪਾਵੋ ਤਾਂ ਜੋ ਲੀਵਰ ਨੂੰ ਅਰਾਮ ਮਿਲ ਸਕੇ।