ਬਮਾਕੋ – ਮਾਲੀ ਸਰਕਾਰ ਅਨੁਸਾਰ ਬਮਾਕੋ ਦੇ ਰੈਡੀਸਨ ਬਲੂ ਹੋਟਲ ਵਿੱਚ ਦਹਿਸ਼ਤਗਰਦਾਂ ਦੁਆਰਾ ਬੰਧਕ ਬਣਾਏ ਗਏ 170 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਇਨ੍ਹਾਂ ਵਿੱਚ 20 ਭਾਰਤੀ ਵੀ ਸਨ। ਦੋਵੇਂ ਹਮਲਾਵਰ ਸੁਰੱਖਿਆ ਬਲਾਂ ਦੁਆਰਾ ਮਾਰ ਦਿੱਤੇ ਗਏ ਹਨ।
ਹੋਟਲ ਦੇ ਅਧਿਕਾਰੀਆਂ ਅਨੁਸਾਰ ਬੰਦੂਕਧਾਰੀਆਂ ਨੇ ਹੋਟਲ ਵਿੱਚ ਗੋਲੀਬਾਰੀ ਕੀਤੀ ਅਤੇ 170 ਮਹਿਮਾਨਾਂ ਅਤੇ ਹੋਟਲ ਕਰਮਚਾਰੀਆਂ ਨੂੰ ਬੰਧਕ ਬਣਾ ਲਿਆ ਸੀ। ਹੁਣ ਹੋਟਲ ਵਿੱਚ ਕੋਈ ਵੀ ਬੰਧਕ ਨਹੀਂ ਹੈ। ਸੈਨਾ ਨੂੰ ਹੋਟਲ ਵਿੱਚੋਂ 27 ਲਾਸ਼ਾਂ ਮਿਲੀਆਂ ਹਨ। ਅਲਜਜੀਰਾ ਨਾਲ ਜੁੜੇ ਇੱਕ ਅੱਤਵਾਦੀ ਸੰਗਠਨ ਨੇ ਇਸ ਹਮਲੇ ਦੀ ਜਿੰਮੇਵਾਰੀ ਲਈ ਹੈ।
ਮਾਲੀ ਵਿੱਚ ਹਮਲਾਵਰਾਂ ਨਾਲ ਮੁਕਾਬਲਾ ਕਰਨ ਲਈ ਅਮਰੀਕਾ ਅਤੇ ਫਰਾਂਸ ਨੇ ਆਪਣੇ ਵਿਸ਼ੇਸ਼ ਸੁਰੱਖਿਆ ਦਸਤੇ ਭੇਜੇ ਸਨ।ਸੁਰੱਖਿਆ ਦਸਤਿਆਂ ਨੇ ਸਖਤ ਕਾਰਵਾਈ ਕਰਕੇ ਸਾਰੇ ਬੰਧਕਾਂ ਨੂੰ ਬਾਹਰ ਕੱਢਿਆ। ਸ਼ੁਕਰਵਾਰ ਦੀ ਸਵੇਰ ਨੂੰ ਕੁਝ ਅੱਤਵਾਦੀਆਂ ਨੇ ਬਮਾਕੋ ਦੇ ਇਸ ਹੋਟਲ ਤੇ ਅਚਾਨਕ ਹਮਲਾ ਕਰਕੇ 170 ਲੋਕਾਂ ਨੂੰ ਬੰਧਕ ਬਣਾ ਲਿਆ ਸੀ।