ਪਟਨਾ – ਬਿਹਾਰ ਵਿੱਚ ਸਹੁੰ ਚੁੱਕ ਸਮਾਗਮ ਦੌਰਾਨ ਆਰਜੇਡੀ ਪ੍ਰਮੁੱਖ ਲਾਲੂ ਪ੍ਰਸਾਦ ਯਾਦਵ ਦੇ ਵੱਡੇ ਪੁੱਤਰ ਤੇਜ਼ ਪ੍ਰਤਾਪ ਯਾਦਵ ਵੱਲੋਂ ਸਹੁੰ ਚੁੱਕਣ ਸਮੇਂ ਹੋਈ ਉਚਾਰਣ ਵਿੱਚ ਹੋਈ ਬਹੁਤ ਹੀ ਮਾਮੂਲੀ ਜਿਹੀ ਗੱਲਤੀ ਕਾਰਣ ਗਵਰਨਰ ਨੇ ਉਸ ਤੋਂ ਦੁਬਾਰਾ ਸਹੁੰ ਚੁਕਵਾਈ। ਇਸ ਤੇ ਲਾਲੂ ਪ੍ਰਸਾਦ ਯਾਦਵ ਨੇ ਮੋਦੀ ਦੀ ਪ੍ਰਧਾਨਮੰਤਰੀ ਪਦ ਦੀ ਸਹੁੰ ਚੁਕਦੇ ਦੀ ਵੀਡੀਓ ਜਾਰੀ ਕਰਦੇ ਹੋਏ ਨਾਂ ਸਿਰਫ਼ ਉਸ ਦੀਆਂ ਗਲਤੀਆਂ ਗਿਣਵਾਈਆਂ,ਬਲਿਕ ਪ੍ਰਧਾਨਮੰਤਰੀ ਨੂੰ ਦੁਬਾਰਾ ਸਹੁੰ ਚੁੱਕਣ ਦੀ ਮੰਗ ਵੀ ਕਰ ਦਿੱਤੀ।
ਮੋਦੀ ਨੇ ਪਿੱਛਲੇ ਸਾਲ 26 ਮਈ ਨੂੰ ਪ੍ਰਧਾਨਮੰਤਰੀ ਪਦ ਦੀ ਸਹੁੰ ਚੁੱਕਣ ਦੌਰਾਨ ਹਿੰਦੀ ਦੇ ਸ਼ਬਦ ‘ਅਕੁਸ਼ਨਣ’ ਦਾ ਗੱਲਤ ਉਚਾਰਣ ਕਰਦੇ ਹੋਏ ਉਸ ਨੂੰ ‘ਅਕਸ਼ਨਣ’ ਬੋਲਿਆ ਸੀ। ਲਾਲੂ ਯਾਦਵ ਨੇ ਇਸ ਸ਼ਬਦ ਦੇ ਗੱਲਤ ਉਚਾਰਣ ਤੇ ਨਿਸ਼ਾਨਾ ਸਾਧਦੇ ਹੋਏ ਮੋਦੀ ਦੀ ਸਹੁੰ ਚੁੱਕਦੇ ਦੀ ਵੀਡੀਓ ਵੀ ਸ਼ੇਅਰ ਕੀਤੀ ਹੈ।ਲਾਲੂ ਨੇ ਕਿਹਾ ਕਿ ਮੋਦੀ ਦਾ ਏਜੰਡਾ ਦੇਸ਼ ਨੂੰ ਤੋੜਨ ਦਾ ਹੈ ਕਿਉਂਕਿ ਇਸ ਸ਼ਬਦ ਦਾ ਹਿੰਦੀ ਵਿੱਚ ਕੋਈ ਮਤਲੱਬ ਹੀ ਨਹੀਂ ਹੈ।
ਜਿਕਰਯੋਗ ਹੈ ਕਿ ਤੇਜ਼ ਪ੍ਰਤਾਪ ਨੇ ਮੰਤਰੀ ਪਦ ਦੀ ਸਹੁੰ ਚੁੱਕਦੇ ਹੋਏ ਹਿੰਦੀ ਦੇ ਸ਼ਬਦ ‘ਅਪੇਕਸ਼ਿਤ’ ਨੂੰ ‘ਉਪੇਕਸ਼ਿਤ’ ਕਰਕੇ ਸੰਬੋਧਨ ਕੀਤਾ ਸੀ। ਜਿਸ ਤੇ ਰਾਜਪਾਲ ਰਾਮਨਾਥ ਕੋਵਿੰਦ ਨੇ ਉਸ ਨੂੰ ਟੋਕਦੇ ਹੋਏ ਦੁਬਾਰਾ ਸਹੁੰ ਚੁਕਾਈ। ਮੋਦੀ ਇਸ ਤੋਂ ਪਹਿਲਾਂ ਯੂਐਨਓ ਵਿੱਚ ਆਪਣੇ ਭਾਸ਼ਣ ਦੌਰਾਨ ਹਿੰਦੀ ਦੇ ਸ਼ਬਦ ਉਚਾਰਣ ਵਿੱਚ ਵੀ ਕਈ ਗੱਲਤੀਆਂ ਕਰ ਚੁੱਕੇ ਹਨ ਜਿਸ ਨਾਲ ਦੇਸ਼ ਦਾ ਅਕਸ ਖਰਾਬ ਹੁੰਦਾ ਹੈ।