ਲੁਧਿਆਣਾ – ਆਲ ਇੰਡੀਆ ਐਸਸੀ /ਐਸਟੀ ਰੇਲਵੇ ਇੰਪਲਾਇਜ਼ ਐਸੋਸੀਏਸ਼ਨ ਫਿਰੋਜਪੁਰ ਮੰਡਲ ਦੀ ਵਿਸ਼ੇਸ਼ ਮੀਟਿੰਗ ਸਥਾਨਕ ਰੇਲਵੇ ਸਟੇਸ਼ਨ ਤੇ ਐਸੋਸੀਏਸ਼ਨ ਦੇ ਦਫਤਰ ਹੋਈ ਜਿਸ ਵਿੱਚ ਮੰਡਲ ਪ੍ਰਧਾਨ ਭਾਰਤ ਭੂਸ਼ਣ ਖਾਸ ਤੌਰ ਤੇ ਸ਼ਾਮਲ ਹੋਏ । ਮੀਟਿੰਗ ਦੌਰਾਨ ਕਈ ਅਹਿਮ ਮੁੱਦਿਆਂ ਤੇ ਚਰਚਾ ਕੀਤੀ ਗਈ ਅਤੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਪ੍ਰਧਾਨ ਭਾਰਤ ਭੂਸ਼ਨ ਨੇ ਦ¤ਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਪ੍ਰਮੋਸ਼ਨ ਵਿੱਚ ਰਿਜ਼ਰਵੇਸ਼ਨ ਤੇ ਰੋਕ ਲਗਾਈ ਗਈ ਹੋਈ ਸੀ ਪ੍ਰੰਤੂ ਐਸੋਸੀਏਸ਼ਨ ਦੇ ਸੰਘਰਸ਼ ਕਰਕੇ ਇਸ ਰੋਕ ਨੂੰ ਖਤਮ ਕਰ ਦਿੱਤਾ ਗਿਆ ਹੈ। ਉਹਨਾਂ ਦੱਸਿਆ ਕਿ ਸਰਕਾਰ ਵੱਲੋਂ 18 ਨਵੰਬਰ 2015 ਇੱਕ ਪੱਤਰ ਜ਼ਾਰੀ ਕਰਕੇ ਰਿਜ਼ਰਵੇਸ਼ਨ ਨੂੰ ਬਹਾਲ ਕਰ ਦਿ¤ਤਾ ਗਿਆ ਹੈ। ਸਥਾਨਕ ਰੇਲਵੇ ਸਟੇਸ਼ਨ ਸਥਿਤ ਅਸੋਸੀਏਸ਼ਨ ਦੇ ਦਫਤਰ ਵਿ¤ਚ ਜੰਕਸ਼ਨ ਬ੍ਰਾਂਚ, ਲੋਕੋ ਬ੍ਰਾਂਚ, ਡੀਜ਼ਲ ਸ਼ੈਡ ਅਤੇ ਇਲੈਕਟ੍ਰਿਕ ਸ਼ੈਡ ਦੇ ਆਹੁਦੇਦਾਰਾਂ ਨੇ ਸ਼ਾਮਲ ਹੋ ਕੇ ਬਾਕੀ ਰਹਿੰਦੇ ਮੁੱਦਿਆਂ ਤੇ ਗੰਭੀਰਤਾ ਪੂਰਵਕ ਵਿਚਾਰ ਵਟਾਂਦਰਾ ਕੀਤਾ। ਉਹਨਾਂ ਕਿਹਾ ਕਿ ਐਸਸੀ/ਐਸਟੀ ਰੇਲਵੇ ਕਰਮਚਾਰੀਆਂ ਦੀਆਂ ਹੋਰ ਵੀ ਬਾਕੀ ਰਹਿੰਦੀਆਂ ਮੰਗਾਂ ਨੂੰ ਤੁਰੰਤ ਹੱਲ ਕਰਵਾਇਆ ਜਾਵੇਗਾ। ਇਸ ਮੌਕੇ ਕੁਲਵੰਤ ਰਾਜ ਮੀਡੀਆ ਸਕੱਤਰ, ਬਲਜੀਤ ਸਿੰਘ ਭ¤ਟੀ, ਗਿਆਨ ਚੰਦ, ਰਾਮਪਾਲ ਮੀਣਾ, ਆਰ. ਡੀ. ਮੀਣਾ, ਲਖਨ ਲਾਲ ਮੀਣਾ, ਕਮਲੇਸ਼, ਵਿਜੈ ਨਾਰਾਇਣ, ਕੰਵਲਜੀਤ, ਸੱਤਪਾਲ ਸਿੰਘ, ਸੋਹਣ ਲਾਲ, ਦਵਿੰਦਰ ਕੁਮਾਰ, ਰਣਜੀਤ ਸਿੰਘ, ਕੇਸਰ ਸਿੰਘ, ਰਾਜ ਚੌਹਾਨ, ਮਿਠਾਈ ਲਾਲ, ਦਿਲਬਾਗ ਸਿੰਘ, ਅਵਤਾਰ ਸਿੰਘ, ਕੁਲਦੀਪ ਗਿ¤ਲ, ਰਾਜਿੰਦਰ ਕੁਮਾਰ, ਸੁਖਬਿੰਦਰ, ਸਤਨਾਮ ਸਿੰਘ, ਹਰਪ੍ਰੀਤ, ਹਰਿ ਕ੍ਰਿਸ਼ਨ ਆਦਿ ਹਾਜਰ ਸਨ।
ਐਸੋਸੀਏਸ਼ਨ ਦੇ ਸੰਘਰਸ਼ ਕਾਰਨ ਪ੍ਰਮੋਸ਼ਨ ‘ਚ ਰਿਜ਼ਰਵੇਸ਼ਨ ਤੇ ਲੱਗੀ ਰੋਕ ਖਤਮ- ਭਾਰਤ ਭੂਸ਼ਣ
This entry was posted in ਪੰਜਾਬ.