ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਸਾਬਕਾ ਵਿਗਿਆਨੀ ਡਾ. ਭੁਪਿੰਦਰ ਸਿੰਘ ਸੇਖੋਂ ਜੋ ਕਿ ਯੂਨੀਵਰਸਿਟੀ ਦੇ ਬਾਇਓ ਕਮਿਸਟਰੀ ਅਤੇ ਕਮਿਸਟਰੀ ਵਿਭਾਗ ਵਿੱਚ ਮੁਖੀ ਵਜੋਂ ਸੇਵਾਵਾਂ ਨਿਭਾ ਚੁ¤ਕੇ, ਦੀ ਯਾਦ ਵਿੱਚ ਇਕ ਗੋਲਡ ਮੈਡਲ ਸਥਾਪਤ ਕਰਨ ਲਈ ਮਨਜ਼ੂਰੀ ਦਿੱਤੀ ਗਈ । ਗੋਲਡ ਮੈਡਲ ਦੇ ਲਈ 2 ਲੱਖ ਰੁਪਏ ਦੀ ਰਾਸ਼ੀ ਦਾ ਚੈਕ ਉਹਨਾਂ ਦੀ ਧਰਮ ਪਤਨੀ ਡਾ. ਨਿਰਮਲ ਕੌਰ ਸੇਖੋਂ ਵੱਲੋਂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੂੰ ਪ੍ਰਦਾਨ ਕੀਤਾ ਗਿਆ । ਇਹ ਗੋਲਡ ਮੈਡਲ ਕਮਿਸਟਰੀ ਵਿਸ਼ੇ ਦੇ ਵਿੱਚ ਐਮ ਐਸ ਸੀ ਵਿੱਚ ਸਰਵੋਤਮ ਰਹਿਣ ਵਾਲੇ ਵਿਦਿਆਰਥੀ ਨੂੰ ਕਾਨਵੋਕੇਸ਼ਨ ਦੌਰਾਨ ਪ੍ਰਦਾਨ ਕੀਤਾ ਜਾਵੇਗਾ । ਇਸ ਮੌਕੇ ਯੂਨੀਵਰਸਿਟੀ ਦੇ ਪ੍ਰਬੰਧਕੀ ਬੋਰਡ ਦੇ ਮੈਂਬਰ ਡਾ: ਸਤਬੀਰ ਸਿੰਘ ਗੋਸਲ, ਰਜਿਟਰਾਰ ਡਾ. ਪੀ ਕੇ ਖੰਨਾ, ਕੰਪਟਰੋਲਰ ਡਾ. ਸੰਦੀਪ ਕਪੂਰ ਅਤੇ ਹੋਰ ਅਧਿਕਾਰੀ ਵੀ ਸ਼ਾਮਲ ਸਨ ।
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਸਾਬਕਾ ਵਿਗਿਆਨੀ ਡਾ. ਭੁਪਿੰਦਰ ਸਿੰਘ ਸੇਖੋਂ ਦੀ ਯਾਦ ਵਿੱਚ ਗੋਲਡ ਮੈਡਲ ਸਥਾਪਤ
This entry was posted in ਖੇਤੀਬਾੜੀ.