ਫ਼ਤਹਿਗੜ੍ਹ ਸਾਹਿਬ – “ਸੁਖਬੀਰ ਸਿੰਘ ਬਾਦਲ ਵੱਲੋਂ ਆਪਣੀ ਸਰਪ੍ਰਸਤੀ ਹੇਠ ਪੰਜਾਬ ਦੇ ਕਾਲਜਾਂ ਤੇ ਯੂਨੀਵਰਸਿਟੀਆਂ ਵਿਚੋਂ ਬਦਮਾਸ਼ੀ ਸੋਚ ਵਾਲੇ ਵੱਡੇ ਘਰਾਂ ਦੇ ਕਾਕਿਆਂ ਨੂੰ ਸਰਪ੍ਰਸਤੀ ਕਰਕੇ ਅਤੇ ਭਰਤੀ ਕਰਕੇ ਨਸ਼ੀਲੀਆਂ ਵਸਤਾਂ ਦੀ ਸਮਗਲਿੰਗ ਅਤੇ ਹੋਰ ਗੈਰ-ਕਾਨੂੰਨੀ ਧੰਦੇ ਕਰਵਾਉਣ ਲਈ ਸਿਆਸੀ ਸ਼ਕਲ ਦੇ ਕੇ ਜੋ ਐਸ.ਓ.ਆਈ. ਦੀ ਜਥੇਬੰਦੀ ਬਣਾਈ ਗਈ ਹੈ, ਉਸ ਵੱਲੋ ਬਰਤਾਨੀਆ ਦੀ ਸਿਆਸੀ ਪਾਰਲੀਮੈਨਟੇਰੀਅਨ ਤਾਲੀਮ ਦੇਣ ਲਈ ਜੋ 29 ਨਵੰਬਰ ਤੋਂ 4 ਦਸੰਬਰ ਤੱਕ ਬਰਤਾਨੀਆ ਵਿਖੇ ਟ੍ਰੇਨਿੰਗ ਦਿੱਤੀ ਜਾ ਰਹੀ ਹੈ, ਉਪਰੋਕਤ ਐਸ.ਓ.ਆਈ. ਦੇ ਬਦਮਾਸ਼ ਅਤੇ ਸਮੱਗਲਰ ਭੇਜੇ ਜਾ ਰਹੇ ਹਨ, ਇਹ ਤਾਲੀਮ ਪ੍ਰਾਪਤ ਕਰਨ ਅਤੇ ਸਮਾਜ ਨੂੰ ਕੋਈ ਅੱਛੀ ਦਿਸ਼ਾਂ ਵੱਲ ਸੇਧ ਦੇਣ ਦੀ ਸਮਰੱਥਾਂ ਕਤਈ ਨਹੀਂ ਰੱਖ ਸਕਦੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬਾਦਲ ਹਕੂਮਤ ਤੇ ਸ. ਸੁਖਬੀਰ ਸਿੰਘ ਬਾਦਲ ਵੱਲੋਂ ਐਸ.ਓ.ਆਈ. ਦੇ ਮੈਬਰਾਂ ਨੂੰ ਬਰਤਾਨੀਆ ਭੇਜਣ ਦੇ ਕੀਤੇ ਜਾ ਰਹੇ ਅਮਲਾਂ ਉਤੇ ਡੂੰਘਾਂ ਦੁੱਖ ਤੇ ਹੈਰਾਨੀ ਜ਼ਾਹਰ ਕਰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਬਰਤਾਨੀਆ ਦੀ ਪਾਰਲੀਮੈਂਟ ਤੇ ਉਥੋ ਦੀ ਸਿਆਸੀ ਤਾਲੀਮ ਤਾਂ ਕੌਮਾਂਤਰੀ ਪੱਧਰ ਤੇ ਸਮਾਜਿਕ, ਮਨੁੱਖਤਾ ਪੱਖੀ ਅਤੇ ਸਹੀ ਦਿਸ਼ਾ ਵਾਲੀ ਸਿਆਸਤ ਕਰਨ ਵਾਲੀ ਹੈ । ਪਰ ਜੋ ਐਸ.ਓ.ਆਈ. ਦੇ ਆਗੂ ਪੰਜਾਬ ਵਿਚ ਸ਼ਰਾਬ, ਭੁੱਕੀ, ਅਫ਼ੀਮ, ਗਾਂਜਾ, ਸਮੈਕ ਆਦਿ ਨਸ਼ੀਲੀਆਂ ਵਸਤਾਂ ਦੀ ਲੰਮੇ ਸਮੇਂ ਤੋਂ ਸਰਕਾਰੀ ਸਰਪ੍ਰਸਤੀ ਅਧੀਨ ਸਮਗਲਿੰਗ ਕਰਨ ਅਤੇ ਹੋਰ ਸਿਆਸੀ ਕਤਲ ਵਗੈਰਾ ਕਰਨ ਵਿਚ ਮਸਰੂਫ ਹਨ, ਉਹਨਾਂ ਗੈਰ-ਕਾਨੂੰਨੀ ਅਤੇ ਗੈਰ-ਸਮਾਜਿਕ ਸੋਚ ਦੇ ਮਾਲਕ ਐਸ.ਓ.ਆਈ. ਦੇ ਮੈਬਰਾਂ ਨੂੰ ਤਾਲੀਮ ਪ੍ਰਾਪਤ ਕਰਨ ਲਈ ਭੇਜਣਾ ਪੰਜਾਬ ਸੂਬੇ ਅਤੇ ਸਿੱਖ ਕੌਮ ਦੇ ਉੱਚੇ-ਸੁੱਚੇ ਇਖ਼ਲਾਕ ਵਾਲੇ ਅਕਸ ਨੂੰ ਗੰਧਲਾ ਕਰਨ ਵਾਲੀ ਹੈ । ਇਸ ਗੈਰ-ਸਮਾਜਿਕ ਸੋਚ ਦੇ ਮਾਲਕ ਕਤਈ ਵੀ ਕਿਸੇ ਵੀ ਸਮਾਜ ਨੂੰ ਸਹੀ ਦਿਸ਼ਾ ਵੱਲ ਅਗਵਾਈ ਨਹੀਂ ਦੇ ਸਕਦੇ । ਉਹਨਾਂ ਕਿਹਾ ਕਿ ਐਸ.ਓ.ਆਈ. ਦੇ ਵਿਗੜੈਲ ਕਾਕੇ ਨਾ ਤਾਂ ਕਿਸੇ ਧਾਰਮਿਕ, ਸਮਾਜਿਕ ਸੰਘਰਸ਼ ਕਰਨ ਦੀ ਸਮਰੱਥਾਂ ਰੱਖਦੇ ਹਨ ਅਤੇ ਨਾ ਹੀ ਇਹਨਾਂ ਉਤੇ ਪੰਜਾਬੀ ਅਤੇ ਸਿੱਖ ਕੌਮ ਕਦੀ ਵਿਸ਼ਵਾਸ ਕਰ ਸਕਦੀ ਹੈ । ਇਹਨਾਂ ਨੂੰ ਇਸ ਸੰਜ਼ੀਦਾਂ ਮੁੱਦੇ ਦੀ ਆਂੜ ਲੈਕੇ ਇਸ ਲਈ ਭੇਜਿਆ ਜਾ ਰਿਹਾ ਹੈ ਤਾਂ ਕਿ ਇਹ ਉਥੇ ਜਾ ਕੇ ਤਾਲੀਮ ਅਤੇ ਟ੍ਰੇਨਿੰਗ ਹਾਸਿਲ ਕਰਨ ਦੇ ਪਰਦੇ ਹੇਠ ਉਥੋ ਦੇ ਨਸ਼ੀਲੀਆਂ ਵਸਤਾਂ ਦੇ ਸਮੱਗਲਰਾਂ ਅਤੇ ਹੋਰ ਗੈਰ-ਕਾਨੂੰਨੀ ਧੰਦਿਆਂ ਵਿਚ ਸ਼ਾਮਿਲ ਗੈਗਾਂ ਦੇ ਮੁੱਖੀਆਂ ਨਾਲ ਵਿਚਾਰਾਂ ਕਰਕੇ ਕੌਮਾਂਤਰੀ ਪੱਧਰ ਤੇ ਨਸ਼ੀਲੀਆਂ ਵਸਤਾਂ ਦੀ ਸਮਗਲਿੰਗ ਕਰਨ ਦੇ ਢੰਗ-ਤਰੀਕਿਆਂ ਦੀ ਕਾਂਢ ਕੱਢ ਸਕਣ । ਕਿਉਂਕਿ ਇਹਨਾਂ ਨੇ ਪਹਿਲਾ ਵੀ ਵਰਡਲ ਕਬੱਡੀ ਕੱਪ ਦੇ ਖੇਡਾਂ ਦੇ ਸਮਾਗਮਾਂ ਦੇ ਨਾਮ ਹੇਠ ਕੌਮਾਂਤਰੀ ਪੱਧਰ ਦੇ ਸਮੱਗਲਰਾਂ ਨੂੰ ਇਕੱਤਰ ਕਰਦੇ ਰਹੇ ਹਨ ਅਤੇ ਉਥੇ ਖੇਡਾਂ ਦੇ ਨਾਮ ਦੇ ਪਰਦੇ ਹੇਠ ਗੈਰ-ਕਾਨੂੰਨੀ ਧੰਦਿਆਂ ਨੂੰ ਹੀ ਉਤਸਾਹਿਤ ਕਰਦੇ ਆ ਰਹੇ ਹਨ । ਇਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੋਵੇ ਬਾਦਲਾਂ ਪਿਓ-ਪੁੱਤ ਦੇ ਸੇਖ-ਚਿੱਲੀਆਂ ਦੀ ਤਰ੍ਹਾਂ ਕੰਮ ਕਰਨ ਦੇ ਢੰਗਾਂ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਮੂਰਖ ਬਣਾਉਣ ਦੀ ਅਸਫ਼ਲ ਕੋਸਿ਼ਸ਼ਾਂ ਕਰ ਰਹੇ ਹਨ । ਜਦੋਕਿ ਬਾਦਲ ਪਰਿਵਾਰ ਅਤੇ ਇਹਨਾਂ ਦੀ ਐਸ.ਓ.ਆਈ. ਕੌਮਾਂਤਰੀ ਪੱਧਰ ਤੇ ਰਿਸ਼ਵਤਖੋਰੀ, ਗਬਨ, ਕਤਲ, ਧੋਖੇ-ਫਰੇਬਾਂ ਵਿਚ ਬਦਨਾਮ ਹੋ ਚੁੱਕੀ ਹੈ । ਹੁਣ ਇਹਨਾਂ ਦੀ ਕਿਸੇ ਤਰ੍ਹਾਂ ਦੀ ਵੀ ਸਾਜਿ਼ਸ ਪੰਜਾਬੀਆਂ ਤੇ ਸਿੱਖਾਂ ਨੂੰ ਗੁੰਮਰਾਹ ਨਹੀਂ ਕਰ ਸਕੇਗੀ ।