ਮੈਂਬਰ ਪਾਰਲੀਮੈਂਟ ਸ. ਰਵਨੀਤ ਸਿੱਘ ਬਿੱਟੂ ਨੇ ਅੱਜ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਆੜੇ ਹੱਥੀਂ ਲੈਂਦਿਆਂ ਉਨ੍ਹਾਂ ਤੇ ਸ਼ਹੀਦ ਭਗਤ ਸਿੰਘ ਦੀ ਕੁਰਬਾਣੀ ਦਾ ਅਪਮਾਨ ਕਰਨ ਦਾ ਆਰੋਪ ਲਗਾਇਆ ਅਤੇ ਮੁਹਾਲੀ ਹਵਾਈ ਅੱਡੇ ਦੇ ਨਾਂਅ ਨੂੰ ਲੈਕੇ ਘੱਟੀਆ ਤੇ ਤੁੱਛ ਰਾਜਨੀਤੀ ਕਰਨ ਦਾ ਗੰਭੀਰ ਦੋਸ਼ ਲਾਇਆ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਮੁਹਾਲੀ ਹਵਾਈ ਅੱਡੇ ਦਾ ਨਾਂਅ ਸ਼ਹੀਦ ਭਗਤ ਸਿੰਘ ਦੇ ਨਾਂਅ ਤੇ ਨਾਂ ਰੱਖਿਆ ਗਿਆ ਤਾਂ ਕਾਂਗਰਸ ਪਾਰਟੀ ਆਉਂਣ ਵਾਲੇ ਦਿਨਾਂ ਵਿੱਚ ਵੱਡੇ ਪੱਧਰ ਤੇ ਸੰਘਰਸ਼ ਸੂਬੇ ਭਰ ’ਚ ਵਿਢੇਗੀ ਤਾਂ ਜੋ ਕੇਂਦਰ ਸਰਕਾਰ, ਪੰਜਾਬ ਅਤੇ ਹਰਿਆਣਾ ਦੀ ਸਰਕਾਰਾਂ ਨੂੰ ਮੁਹਾਲੀ ਹਵਾਈ ਅੱਡੇ ਦਾ ਨਾਂਅ ਸ਼ਹੀਦ ਭਗਤ ਸਿੰਘ ਦੇ ਨਾਂਅ ਤੇ ਰੱਖਣ ਲਈ ਮਜ਼ਬੂਰ ਕੀਤਾ ਜਾ ਸਕੇ।
ਸ. ਬਿੱਟੂ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਨੇ ਬੜੀ ਛੋਟੀ ਉਮਰ ਵਿੱਚ ਦੇਸ਼ ਦੀ ਆਜ਼ਾਦੀ ਖਾਤਿਰ ਆਪਣੀ ਜਾਣ ਦੀ ਕੁਰਬਾਣੀ ਦਿੱਤੀ ਜਿਸ ਤੋਂ ਪ੍ਰੇਰਣਾ ਲੈਂਦਿਆਂ ਉਸ ਵੇਲੇ ਅਨੇਕਾਂ ਨੌਜਵਾਨਾਂ ਨੇ ਅੰਗ੍ਰੇਜ ਸਰਕਾਰ ਦਾ ਟਾਕਰਾ ਕੀਤਾ ਅਤੇ ਉਨ੍ਹਾਂ ਨੂੰ ਦੇਸ਼ ਛੱੜ ਕਿ ਜਾਣ ਲਈ ਮਜ਼ਬੂਰ ਕੀਤਾ। ਉਸ ਵੇਲੇ ਨੌਜਵਾਨਾਂ ਦੇ ਦਿਲਾਂ ਵਿੱਚ ਦੇਸ਼ ਭਗਤੀ ਦੀ ਭਾਵਨਾਂ ਜਗਾਉਂਣ ਅਤੇ ਆਜ਼ਾਦੀ ਲਈ ਵੱਡੀ ਤੋਂ ਵੱਡੀ ਕੁਰਬਾਣੀ ਦੇਣ ਦਾ ਜ਼ਜਬਾ ਪੈਦਾ ਕਰਨ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਦੇਸ਼ ਦੇ ਲੋਕਾਂ ਲਈ ਖਾਸ ਕਰ ਨੌਜਵਾਨਾਂ ਲਈ ਅੱਜ ਵੀ ਭਗਤ ਸਿੰਘ ਹੀਰੋ ਹਨ ਪਰ ਭਾਜਪਾ ਸ਼ਾਸਿਤ ਹਰਿਆਣਾ ਸਰਕਾਰ ਵੱਲੋਂ ਆਪਣੀ ਹੀ ਪਿੱਛਲੀ ਸਰਕਾਰ ਦੇ ਪ੍ਰਸਤਾਵ ਨੂੰ ਰੱਦ ਕਰਦਿਆਂ ਹਵਾਈ ਅੱਡੇ ਦਾ ਨਾਂਅ ਆਪਣੇ ਸਾਬਕਾ ਪ੍ਰਧਾਨ ਅਤੇ ਆਰ ਐਸ ਐਸ ਦੇ ਪ੍ਰਚਾਰਕ ਦੇ ਨਾਂ ਤੇ ਰੱਖਣ ਦੇ ਕੇਂਦਰ ਨੂੰ ਭੇਜੇ ਗਏ ਪ੍ਰਸਤਾਵ ਜਿਸ ਵਿੱਚ ਉਨ੍ਹਾਂ ਮੰਗ ਕੀਤੀ ਕਿ ਹਵਾਈ ਅੱਡੇ ਦਾ ਨਾਅ ਡਾ. ਮੰਗਲ ਸੈਣ ਇੰਟਰਨੈਸ਼ਨਲ ਹਵਾਈ ਅੱਡਾ, ਚੰਡੀਗੜ ਰੱਖਿਆ ਜਾਵੇ ਨਾਲ ਦੇਸ਼ ਵਾਸੀਆਂ ਦੀਆਂ ਭਾਵਨਾਵਾਂ ਆਹਤ ਹੋਈਆਂ ਹਨ। ਭਾਜਪਾ ਦੇ ਇਰਾਦਿਆਂ ਤੇ ਸਵਾਲ ਖੜੇ ਕਰਦਿਆਂ ਰਵਨੀਤ ਨੇ ਪੁਛਿਆ ਕਿ ਆਖਿਰ ਹਰਿਆਣਾ ਸਰਕਾਰ ਨੇ ਆਪਣੀ ਹੀ ਪਿੱਛਲੀ ਸਰਕਾਰ ਦੇ ਪ੍ਰਸਤਾਵ ਜਿਸ ਵਿੱਚ ਉਨ੍ਹਾਂ ਹਵਾਈ ਅੱਡੇ ਦਾ ਨਾਂ ਸ਼ਹੀਦ ਭਗਤ ਸਿੰਘ ਦੇ ਨਾਂ ਦੇ ਰੱਖਣ ਲਈ ਕਿਹਾ ਸੀ ਨੂੰ ਰੱਦ ਕਰ ਦਿੱਤਾ ਅਤੇ ਨਵਾਂ ਪ੍ਰਸਾਵ ਭੇਜਿਆ।
ਲੋਕ ਸਭਾ ਦੇ ਚੱਲ ਰਹੇ ਇਜਲਾਸ ਵਿੱਚ ਹਵਾਈ ਅੱਡੇ ਦੇ ਨਾਅ ਨੂੰ ਬਦਲਣ ਬਾਰੇ ਪੁੱਛੇ ਗਏ ਉਨ੍ਹਾਂ ਦੇ ਸਵਾਲ ਦੇ ਮਿਲੇ ਜਵਾਬ ਦਾ ਜ਼ਿਕਰ ਕਰਦਿਆਂ ਸ. ਬਿੱਟੂ ਨੇ ਕਿਹਾ ਕਿ ਇਹ ਸਪਸ਼ਟ ਹੋ ਗਿਆ ਹੈ ਕਿ ਜਦੋਂ ਤੋਂ ਮੋਦੀ ਸਰਕਾਰ ਕੇਂਦਰ ’ਚ ਸੱਤਾ ਵਿੱਚ ਆਈ ਹੈ ਉਦੋਂ ਤੋਂ ਹੀ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਸਮੂਚੀ ਸ਼੍ਰੋਮਣੀ ਅਕਾਲੀ ਦਲ, ਭਾਜਪਾ ਅਤੇ ਆਰ. ਐਸ.ਐਸ ਦੇ ਦਬਾਅ ਹੇਠ ਦੀ ਬੀ ਟੀਮ ਵਾਂਗ ਕੰਮ ਕਰ ਰਹੇ ਹਨ। ਇਨਾਂ ਸਾਪਰਆਂ ਵੱਲੋਂ ਹਰਿਆਣਾ ਸਰਕਾਰ ਦੇ ਨਵੇਂ ਪ੍ਰਸਤਾਵ ਤੇ ਡੁੰਘਾ ਵਿਚਾਰ ਵਟਾਂਦਰਾ ਕੀਤਾ ਗਿਆ। ਰਵਨੀਤ ਨੇ ਸਵਾਲ ਕੀਤਾ ਕਿ ਜਦੋਂ ਪਹਿਲਾਂ ਹੀ ਹਵਾਈ ਅੱਡੇ ਦਾ ਨਾਂ ਰੱਖਣ ਲਈ ਸਾਡੇ ਕੌਮੀ ਸ਼ਹੀਦ ਦੇ ਨਾਂਅ ਚੱਲ ਰਿਹਾ ਹੈ ਤਾਂ ਇਸ ਨਵੇਂ ਪ੍ਰਸਤਾਵ ਦਾ ਕਿ ਮਤਲਬ ਅਤੇ ਇਹ ਕਿਉਂ ਵਿਚਾਰਿਆ ਗਿਆ। ਦੂਜਾ, ਹਰਿਆਣਾ ਸਰਕਾਰ ਦੇ ਨਵੇਂ ਪ੍ਰਸਤਾਵ ਨੂੰ ਗੁਪਤ ਕਿਉਂ ਰੱਖਿਆ ਗਿਆ ਅਤੇ ਜਨਤਕ ਕਿਉਂ ਨਹੀਂ ਕੀਤਾ ਗਿਆ। ਤੀਜਾ, ਇਹ ਜਾਣਦੇ ਹੋਏ ਕਿ ਇਸ ਵੇਲੇ ਕਿਸੇ ਹੋਰ ਨਾਂਅ ਤੇ ਵਿਚਾਰ ਕਰਨਾਂ ਸ਼ਹੀਦ ਭਗਤ ਸਿੰਘ ਦੀ ਕੁਰਬਾਣੀ ਦਾ ਅਪਮਾਣ ਹੈ ਇਸ ਪ੍ਰਸਤਾਵ ਨੂੰ ਸਿਰੇ ਤੋਂ ਹੀ ਖਾਰਿਜ ਕਿਉਂ ਨਹੀਂ ਕੀਤਾ ਗਿਆ।
ਅੰਤ ਵਿੱਚ ਸ. ਬਿਟੂ ਨੇ ਕਿਹਾ ਕਿ ਦੇਸ਼ ਦੇ ਲੋਕ ਇਹ ਕਤੱਈ ਬਰਦਾਸ਼ਤ ਨਹੀਂ ਕਰਨਗੇ ਕਿ ਸ਼ਹੀਦ ਭਗਤ ਸਿੰਘ ਦੀ ਜਗਾ ਕਿਸੇ ਹੋਰ ਸਿਆਸੀ ਆਗੁ ਦੇ ਨਾਂ ਤੇ ਹਵਾਈ ਅੱਡੇ ਦਾ ਨਾਂਅ ਰੱਖ ਦਿੱਤਾ ਜਾਵੇ। ਕਾਂਗਰਸ ਪਾਰਟੀ ਸ਼ਹੀਦਾਂ ਨੂੰ ਬਣਦਾ ਮਾਣ ਸਨਮਾਨ ਦਿਵਾ ਕਿ ਰਹੇਗੀ।