ਪੀ ਐਸ ਸੇਖੋਂ ਅਤੇ ਚੰਦਰ ਮੋਹਨ
ਪੌਦਾ ਰੋਗ ਵਿਭਾਗ, ਪੀ ਏ ਯੂ, ਲੁਧਿਆਣਾ
ਆਲੂਆਂ ਦਾ ਪਿਛੇਤਾ ਝੁਲਸ ਰੋਗ ਇੱਕ ਉੱਲੀ ਰੋਗ ਹੈ ਅਤੇ ਪੰਜਾਬ ਅੰਦਰ ਅਨੁਕੂਲ ਹਾਲਤਾਂ ਵਿੱਚ ਜੇਕਰ ਇਸ ਬਿਮਾਰੀ ਦੀ ਸਮੇਂ ਸਿਰ ਸਿਫਾਰਿਸ਼ ਉੱਲੀਨਾਸ਼ਕਾਂ ਨਾਲ ਰੋਕਥਾਮ ਨਾ ਕੀਤੀ ਜਾਵੇ ਤਾਂ ਫਸਲ ਦਾ ਕਾਫੀ ਨੁਕਸਾਨ ਕਰ ਸਕਦੀ ਹੈ । ਇਸ ਸਾਲ ਬਿਮਾਰੀ ਦੇ ਮੁੱਢਲੇ ਲੱਛਣ ਨਵੰਬਰ ਦੇ ਅਖੀਰਲੇ ਹਫਤੇ ਹੁਸ਼ਿਆਰਪੁਰ ਦੇ ਕੁਝ ਕੁ ਖੇਤਾਂ ਵਿੱਚ ਦੇਖੇ ਗਏ । ਪੌਦਾ ਰੋਗ ਵਿਭਾਗ ਦੇ ਸਰਵੇਖਣ ਅਨੁਸਾਰ ਦਸੰਬਰ ਦੇ ਦੂਸਰੇ ਹਫਤੇ ਤੱਕ ਇਸ ਬਿਮਾਰੀ ਦੀਆਂ ਰਿਪੋਰਟਾਂ ਬਠਿੰਡਾ ਜ਼ਿਲ੍ਹੇ ਤੋਂ ਬਿਨ੍ਹਾਂ ਤਕਰੀਬਨ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਤੋਂ ਪ੍ਰਾਪਤ ਹੋ ਗਈਆਂ ਹਨ । ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੁਆਰਾ ਲਗਾਏ ਗਏ ਸਵੈ-ਸੰਚਾਲਿਤ ਮੌਸਮ ਪੜਤਾਲੀ ਸਟੇਸ਼ਨਾਂ ਤੋਂ ਮੌਸਮ ਦੀ ਪ੍ਰਤੀ ਘੰਟਾ ਜੋ ਜਾਣਕਾਰੀ ਪ੍ਰਾਪਤ ਕੀਤੀ ਗਈ ਹੈ ਉਸ ਅਨੁਸਾਰ ਹੇਠ ਲਿਖੇ ਅੰਤਿਕਾ ਵਿੱਚ ਵੱਖ-ਵੱਖ ਜ਼ਿਲ੍ਹਿਆਂ ਲਈ ਇਸ ਬਿਮਾਰੀ ਦੀ ਰੋਕਥਾਮ ਲਈ ਐਡਵਾਇਜ਼ਰੀ ਦਿੱਤੀ ਗਈ ।
ਅੰਕਿਤਾ : ਆਲੂਆਂ ਦੇ ਪਿਛੇਤੇ ਝੁਲਸ ਰੋਗ ਨੂੰ ਰੋਕਣ ਲਈ ਪੀ ਏ ਯੂ ਵੱਲੋਂ ਵੈੱਬ ਅਧਾਰਿਤ
ਐਡਵਾਇਜ਼ਰੀ
ਮਿਤੀ ਐਡਵਾਇਜ਼ਰੀ
26-11-2015 ਹੁਸ਼ਿਆਰਪੁਰ ਜ਼ਿਲ੍ਹੇ ਲਈ ਕੰਟੈਕਟ ਉ¤ਲੀਨਾਸ਼ਕਾਂ ਦਾ ਛਿੜਕਾਅ
4-12-2015 ਬਠਿੰਡੇ ਜ਼ਿਲ੍ਹੇ ਨੂੰ ਛ¤ਡ ਕੇ ਬਾਕੀ ਸਾਰੇ ਜ਼ਿਲ੍ਹਿਆਂ ਲਈ ਕੰਨਟੈਕਟ ਉ¤ਲੀਨਾਸ਼ਕਾਂ ਦਾ ਛਿੜਕਾਅ
14-12-2015 ਹੁਸ਼ਿਆਰਪੁਰ ਜ਼ਿਲ੍ਹੇ ਵਿ¤ਚ ਸਿਸਟੈਮਿਕ ਉ¤ਲੀਨਾਸ਼ਕਾਂ ਦਾ ਛਿੜਕਾਅ, ਬਾਕੀ ਜ਼ਿਲ੍ਹਿਆਂ ਵਿ¤ਚ ਕੰਨਟੈਕਟ ਉ¤ਲੀਨਾਸ਼ਕਾਂ ਦਾ ਛਿੜਕਾਅ
17-12-2015 ਜਲੰਧਰ, ਕਪੂਰਥਲਾ, ਰੋਪੜ, ਸ਼ਹੀਦ ਭਗਤ ਸਿੰਘ ਨਗਰ, ਅਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਵਿ¤ਚ ਸਿਸਟੈਮਿਕ ਉੱਲੀਨਾਸ਼ਕਾਂ ਦਾ ਛਿੜਕਾਅ । ਬਾਕੀ ਜ਼ਿਲ੍ਹਿਆਂ ਵਿੱਚ ਕੰਨਟੈਕਟ ਉੱਲੀਨਾਸ਼ਕਾਂ ਦਾ ਛਿੜਕਾਅ
ਕਿਉਂਕਿ ਬਹੁਤ ਸਾਰੇ ਕਿਸਾਨ ਵੀਰ ਵੈਬ ਅਧਾਰਿਤ ਟੈਕਨਾਲੋਜ਼ੀ ਦੀ ਵਰਤੋਂ ਨਹੀਂ ਕਰਦੇ ਇਸ ਲਈ ਵੱਖ-ਵੱਖ ਅਖਬਾਰਾਂ ਵਿ¤ਚ ਵੀ ਇਸ ਬਿਮਾਰੀ ਸੰਬੰਧੀ ਲੋੜ ਅਨੁਸਾਰ ਉੱਲੀਨਾਸ਼ਕ ਦਵਾਈਆਂ (ਕੰਨਟੈਕਟ ਜਾਂ ਸਿਸਟੈਮਿਕ) ਦੀ ਵਰਤੋਂ ਕਰਨ ਲਈ ਕਿਸਾਨਾਂ ਨੂੰ ਹਦਾਇਤਾਂ ਕੀਤੀਆਂ ਗਈਆਂ ਹਨ ।ਮੋਜੂਦਾ ਹਾਲਤਾਂ ਵਿੱਚ ਜੋ ਮੌਸਮ ਚੱਲ ਰਿਹਾ ਹੈ ਜਿਸ ਵਿੱਚ ਤਾਪਮਾਨ 5 ਡਿਗਰੀ ਸੈਟੀਂਗ੍ਰੇਡ ਤੋਂ 21 ਡਿਗਰੀ ਸੈਟੀਂਗ੍ਰੇਡ ਅਤੇ ਨਮੀਂ ਦੀ ਮਾਤਰਾ 13 ਘੰਟੇ ਲਈ 90 ਪ੍ਰਤੀਸ਼ਤ ਤੋਂ ਜਿਆਦਾ ਚੱਲ ਰਹੀ ਹੈ ਜੋ ਕਿ ਇਸ ਬਿਮਾਰੀ ਦੇ ਵਾਧੇ ਲਈ ਅਨੁਕੂਲ ਹੈ । ਅਗਲੇ ਕੁਝ ਕੁ ਦਿਨਾਂ ਲਈ ਅਜਿਹੀਆਂ ਹਾਲਤਾਂ ਰਹਿਣ ਦੀ ਭਵਿੱਖਬਾਣੀ ਹੈ । ਇਸ ਲਈ ਕਿਸਾਨ ਵੀਰਾਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਹੁਣ ਇਸ ਬਿਮਾਰੀ ਦੀ ਰੋਕਥਾਮ ਲਈ ਸਸਤੀਆਂ ਕੰਨਟੈਕਟ ਉੱਲੀਨਾਸ਼ਕਾਂ ਦੇ ਛਿੜਕਾਅ ਰਾਹੀਂ ਨਹੀਂ ਹੋ ਸਕਦੀ ਅਤੇ ਕਿਸਾਨਾਂ ਨੂੰ ਪੁਰਜ਼ੋਰ ਅਪੀਲ ਕੀਤੀ ਜਾਂਦੀ ਹੈ ਕਿ ਹੇਠ ਲਿਖੀਆਂ ਸਿਸਟੈਮਿਕ ਉੱਲੀਨਾਸ਼ਕਾਂ ਦੀ ਇਕਸਾਰ ਵਰਤੋਂ, ਸਹੀ ਨੋਜ਼ਲ ਵਰਤ ਕੇ ਕਰਨੀ ਚਾਹੀਦੀ ਹੈ । ਜਿਵੇਂ ਕਿ ਰਿਡੋਮਿਲ ਗੋਲਡ ਜਾਂ ਕਰਜ਼ੇਟ ਐਮ-8 ਜਾਂ ਸੈਕਟਿਨ 60 ਡਬਲਯੂ ਜੀ 700 ਗ੍ਰਾਮ ਪ੍ਰਤੀ ਏਕੜ ਜਾਂ ਰੀਵਸ 250 ਐਸ ਸੀ 250 ਮਿਲੀਲਿਟਰ ਜਾਂ ਈਕੂਏਸ਼ਨ ਪ੍ਰੋ 200 ਮਿਲੀਲਿਟਰ ਪ੍ਰਤੀ ਏਕੜ 250 ਲਿਟਰ ਪਾਣੀ ਵਿ¤ਚ ਘੋਲ ਕੇ ਇਕਸਾਰ ਛਿੜਕਾਅ ਕਰਨ । ਜੇਕਰ ਮੌਸਮ ਇਸੇ ਤਰ੍ਹਾਂ ਹੀ ਅਨੁਕੂਲ ਰਹਿੰਦਾ ਹੈ ਤਾਂ 10 ਦਿਨਾਂ ਦੇ ਵਕਫੇ ਤੇ ਦੁਬਾਰਾ ਛਿੜਕਾਅ ਕਰੋ । ਜੇਕਰ ਅਣਗਹਿਲੀ ਕੀਤੀ ਗਈ ਤਾਂ ਖਾਸ ਤੌਰ ਤੇ ਆਲੂਆਂ ਦੀ ਬੀਜ ਵਾਲੀ ਫਸਲ ਦੇ ਝਾੜ ਦਾ ਨੁਕਸਾਨ ਵੱਧ ਹੋਵੇਗਾ ਅਤੇ ਆਉਣ ਵਾਲੇ ਸਾਲ ਲਈ ਰੱਖੇ ਜਾਣ ਵਾਲੇ ਆਲੂ ਬੀਜ ਵਿੱਚ ਵੀ ਇਸ ਬਿਮਾਰੀ ਦੇ ਕਣ ਅੰਦਰ ਚਲੇ ਜਾਣਗੇ ਜੋ ਕਿ ਅਗਲੇ ਸਾਲ ਬਿਮਾਰੀ ਦੀ ਆਮਦ ਲਈ ਮੁੱਖ ਸੋਮਾ ਬਣਨਗੇ ।