ਬੀਜਿੰਗ – ਸਪੇਨ ਦੀ ਮਿਰੀਆ ਲਾਲਾਗੁਨਾ ਰੋਯੋ 2015 ਦੀ ਨਵੀਂ ਮਿਸ ਵਰਲਡ ਬਣੀ ਹੈ। ਚੀਨ ਦੇ ਦੱਖਣੀ ਸ਼ਹਿਰ ਸਾਨਿਆ ਦੇ ਇੱਕ ਦੀਪ ਰੀਜਾਰਟ ਵਿੱਚ ਸ਼ਨਿਚਰਵਾਰ ਨੂੰ ਹੋਏ ਮਿਸ ਵਰਲਡ 2015 ਦੀ ਪ੍ਰਤੀਯੋਗਿਤਾ ਵਿੱਚ ਦੁਨੀਆਂਭਰ ਦੀਆਂ 114 ਸੁੰਦਰੀਆਂ ਨੇ ਭਾਗ ਲਿਆ।
ਪਿੱਛਲੇ ਸਾਲ ਮਿਸ ਵਰਲਡ ਬਣੀ ਦੱਖਣੀ ਅਮਰੀਕਾ ਦੀ ਰੋਲੇਨੇ ਸਟਰਾਉਸ ਨੇ ਰੋਯੋ ਦੇ ਸਿਰ ਤੇ ਮਿਸ ਵਰਲਡ ਦਾ ਤਾਜ ਪਹਿਨਾਇਆ। ਇਸ ਸੁੰਦਰਤਾ ਦੇ ਮੁਕਾਬਲੇ ਵਿੱਚ ਰੂਸ ਦੀ ਸੋਫੀਆ ਨਿਕੀਚੁਕ ਦੂਸਰੇ ਅਤੇ ਇੰਡੋਨੇਸ਼ੀਆ ਦੀ ਮਾਰਿਆ ਹਾਰਫਾਂਤੀ ਤੀਸਰੇ ਸਥਾਨ ਤੇ ਰਹੀ। ਭਾਰਤ ਦੀ ਅਦਿਤੀ ਆਰਿਆ ਪਹਿਲੀਆਂ 20 ਸੁੰਦਰੀਆਂ ਵਿੱਚ ਵੀ ਜਗ੍ਹਾ ਨਹੀਂ ਬਣਾ ਸਕੀ।
23 ਸਾਲਾ ਰੋਯੋ ਬਰਸਿਲੋਨਾ ਵਿੱਚ ਰਹਿੰਦੀ ਹੈ ਅਤੇ ਇੰਸਟਰਾਗਰਾਮ ਤੇ ਕਾਫੀ ਸਰਗਰਮ ਰਹਿੰਦੀ ਸੀ। ਉਸ ਦੇ ਕੋਲ ਫਾਰਮੋਕੋਲਾਜੀ ਦੀ ਡਿਗਰੀ ਵੀ ਹੈ। ਰੋਯੋ ਨੇ ਆਪਣੇ ਭਾਸ਼ਣ ਵਿੱਚ ਕਿਹਾ, ‘ ਮੈਂ ਬਾਹਰੀ ਤੌਰ ਤੇ ਸੁੰਦਰ ਹਾਂ ਤਾਂ ਇਸ ਦਾ ਇਹ ਮੱਤਲਬ ਨਹੀਂ ਹੈ ਕਿ ਮੈਂ ਅੰਦਰੋਂ ਖੂਬਸੂਰਤ ਨਹੀਂ ਹਾਂ। ਮੈਂ ਜਿੰਨੀ ਬਾਹਰੋਂ ਖੂਬਸੂਰਤ ਹਾਂ, ਓਨੀ ਹੀ ਮਨ ਵਿੱਚੋਂ ਵੀ।’
ਇਸ ਵਾਰ ਦੀ ਪ੍ਰਤੀਯੋਗਿਤਾ ਕਾਫ਼ੀ ਚਰਚਿਆਂ ਵਿੱਚ ਵੀ ਰਹੀ ਕਿਉਂਕਿ ਚੀਨ ਨੇ ਮਾਨਵ ਅਧਿਕਾਰਾਂ ਤੇ ਉਸ ਦੀ ਬੁਰਾਈ ਕਰਨ ਵਾਲੀ ਮਿਸ ਕਨੇਡਾ ਐਨਾਸਤਾਸਿਯਾ ਲਿਨ ਨੂੰ ਇਸ ਸੁੰਦਰਤਾ ਪ੍ਰਤੀਯੋਗਿਤਾ ਵਿੱਚ ਸ਼ਾਮਿਲ ਕਰਨ ਤੋਂ ਮਨ੍ਹਾਂ ਕਰ ਦਿੱਤਾ ਸੀ।