ਨਵੀਂ ਦਿੱਲੀ : ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੇ ਵਿਦਿਆਰਥੀ ਵੱਲੋਂ ਕੌਮੀ ਖੇਡ ਮੁਕਾਬਲਿਆਂ ’ਚ ਲਗਾਤਾਰ ਹਿੱਸਾ ਲੈਣ ਦੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਰੰਭੀ ਗਈ ਲੜੀ ਤਹਿਤ ਖਿਡਾਰੀਆਂ ਦਾ ਇਕ ਜਥਾ ਖੋ-ਖੋ ਮੁਕਾਬਲਿਆਂ ’ਚ ਹਿੱਸਾ ਲੈਣ ਵਾਸਤੇ ਕਮੇਟੀ ਵੱਲੋਂ ਭੇਜਿਆ ਗਿਆ ਹੈ। ਸਕੂਲ ਗੇਮਸ ਫੈਡਰੇਸ਼ਨ ਆੱਫ ਇੰਡੀਆ ਵੱਲੋਂ ਮੱਧ-ਪ੍ਰਦੇਸ਼ ਦੇ ਦੇਵਾਸ ਵਿਖੇ ਕਰਵਾਈਆਂ ਜਾ ਰਹੀਆਂ ਕੌਮੀ ਖੇਡਾਂ ਤਹਿਤ ਕਮੇਟੀ ਦੇ ਖਿਡਾਰੀਆਂ ਦਾ ਜਥਾ ਅੰਡਰ 19 ਮੁਕਾਬਲੇ ਵਾਸਤੇ ਗਿਆ ਹੈ। ਕਮੇਟੀ ਦੇ ਖੇਡ ਡਾਈਰੈਕਟਰ ਸਵਰਨਜੀਤ ਸਿੰਘ ਬਰਾੜ ਨੇ 12 ਲੜਕੀਆਂ ਦੇ ਜਥੇ ਨੂੰ ਨਵੀਂ ਦਿੱਲੀ ਸਟੇਸ਼ਨ ਤੋਂ ਰਵਾਨਾ ਕਰਦੇ ਹੋਏ ਲੜਕੀਆਂ ਵੱਲੋਂ ਬੇਹਤਰ ਪ੍ਰਦਰਸ਼ਨ ਦੀ ਆਸ਼ ਜਤਾਈ।
ਬਰਾੜ ਨੇ ਦਸਿਆ ਕਿ ਇਹਨਾਂ ਖਿਡਾਰੀਆਂ ਦੀ ਚੋਣ ਇੰਡੀਆ ਗੇਟ, ਕਾਲਕਾ ਜੀ ਤੇ ਹਰਿਗੋਬਿੰਦ ਐਨਕਲੇਵ ਸਕੂਲਾਂ ਤੋਂ ਬੇਹਤਰ ਪ੍ਰਦਰਸ਼ਨ ਕਰਨ ਕਰਕੇ ਕੀਤੀ ਗਈ ਹੈ। ਸਕੂਲ ਖਿਡਾਰੀਆਂ ਨੂੰ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਵੱਲੋਂ ਉਪਲਬਧ ਕਰਵਾਈ ਜਾ ਰਹੀਆਂ ਸੁਵੀਧਾਵਾਂ ਤੇ ਵੀ ਬਰਾੜ ਨੇ ਸੰਤੋਸ਼ ਜਤਾਇਆ। ਬਰਾੜ ਨੇ ਦਾਅਵਾ ਕੀਤਾ ਕਿ ਪਹਿਲੀ ਵਾਰ ਕਮੇਟੀ ਦੀ ਜਰਸ਼ੀ ਪਾ ਕੇ ਖਿਡਾਰੀ ਕੌਮੀ ਮੁਕਾਬਲਿਆਂ ’ਚ ਹਿੱਸਾ ਲੈ ਕੇ ਜਿੱਥੇ ਦਿੱਲੀ ਦੇ ਸਿੱਖਾਂ ਦਾ ਮਾਣ ਵਧਾ ਰਹੇ ਹਨ ਉੱਥੇ ਹੀ ਬੱਚਿਆਂ ਵਿਚ ਸਿਖਿਆ ਦੇ ਨਾਲ ਹੀ ਖੇਡਾ ਰਾਹੀਂ ਤੰਦਰੁਸ਼ਤੀ ਨੂੰ ਕਾਇਮ ਰੱਖਣ ਦੇ ਨਜ਼ਰੀਏ ਨੂੰ ਪੇਸ਼ ਕਰਕੇ ਨਿਰੋਗੀ ਸਮਾਜ ਦੀ ਭਾਵਨਾ ਨੂੰ ਉਤਸ਼ਾਹਿਤ ਕਰ ਰਹੇ ਹਨ।