ਫਤਿਹਗੜ੍ਹ ਸਾਹਿਬ – “ਪੰਜਾਬ ਵਿੱਚ ਬਾਦਲ-ਬੀਜੇਪੀ ਦੀ ਸਾਝੀ ਹਕੁਮਤ ਤਾਂ ਪਹਿਲੋਂ ਹੀ ਰਿਸ਼ਵਤਖੋਰੀ,ਸਰਕਾਰੀ ਫੰਡਾਂ ਵਿੱਚ ਕੀਤੀ ਜਾਣ ਵਾਲੀਆਂ ਬੇਨਿਯਮੀਆਂ, ਰੇਤਾ ਬਜਰੀ, ਟੀਵੀ ਚੈਨਲਾਂ, ਡਰੱਗਜ਼ ਸਮਗਲਿੰਗ ਅਤੇ ਹੋਰਨਾਂ ਗੈਰ-ਕਾਨੂੰਨੀ ਅਮਲਾਂ ਦੀ ਬਦੋਲਤ ਇਖਲਾਕ ਤੋਂ ਡਿਗ ਕੇ ਬਦਨਾਮ ਹੋ ਚੁੱਕੀ ਹੈ। ਲੇਕਿਨ ਹੁਣ ਸੈਂਟਰ ਦੀ ਮੋਦੀ ਹਕੁਮਤ ਵਿੱਚ ਸ਼ਾਮਲ ਸ਼੍ਰੀ ਜੇਤਲੀ ਅਤੇ ਬੀਬੀ ਸ਼ੁਸ਼ਮਾ ਸਵਰਾਜ ਵਰਗੀਆਂ ਰਿਸ਼ਵਤਖੋਰੀ ਅਤੇ ਘਪਲਿਆਂ ਵਿੱਚ ਲਿਬੜੀਆਂ ਮਹੀਆਂ ਦੀ ਬਦੋਲਤ ਪੂਰੇ ਹਿੰਦ ਅਤੇ ਬਾਹਰਲੇ ਮੁਲਕਾਂ ਵਿੱਚ ਦਾਗੀ ਹੋ ਚੁਕੀ ਹੈ। ਜਦੋਂ ਕਿ ਕਿਸੇ ਹਕੁਮਤ ਦੀ ਹਰਮਨ ਪਿਆਰਤਾ, ਉਸ ਦੇ ਉਚੇ-ਸੁਚੇ ਇਖਲਾਕ ਅਤੇ ਲੋਕ ਅਮਲਾਂ ਉਤੇ ਨਿਰਭਰ ਹੁੰਦੀ ਹੈ। ਜਦੋ ਤੱਕ ਸ਼੍ਰੀ ਮੋਦੀ, ਜੇਤਲੀ ਅਤੇ ਸ਼ੁਸ਼ਮਾ ਸਵਰਾਜ ਵਰਗੀਆਂ ਲਿਬੜੀਆਂ ਮਹੀਆਂ ਨੂੰ ਆਪਣੀ ਕੈਬਨਿਟ ਵਿੱਚੋਂ ਫਾਰਗ ਨਹੀ ਕਰਦੇ, ਉਸ ਸਮੇ ਤੱਕ ਸ਼੍ਰੀ ਮੋਦੀ ਇਖਲਾਕ ਦੀ ਗੱਲ ਨਹੀ ਕਰ ਸਕਣਗੇ। ਕਾਬਿਲ ਵਿੱਤ ਵਜੀਰ ਅਤੇ ਵਿਦੇਸ਼ ਵਜੀਰ ਤਾਂ ਉਹਨਾਂ ਨੂੰ ਹੋਰ ਮਿਲ ਜਾਣਗੇ ਪਰ ਉਹਨਾਂ ਅਤੇ ਉਹਨਾਂ ਦੀ ਕੈਬਨਿਟ ਉਤੇ ਲੱਗੇ ਕਾਲੇ ਧੱਬੇ ਦੀ ਬਦੋੌਲਤ ਉਹ ਕੌਮਾਂਤਰੀ ਪੱਧਰ ਉਤੇ ਆਪਣੇ ਆਪ ਨੂੰ ਇਖਲਾਕੀ ਸਾਬਤ ਨਹੀਂ ਕਰ ਸਕਣਗੇ”।
ਇਹ ਵਿਚਾਰ ਸ.ਸਿਮਰਨਜੀਤ ਸਿੰਘ ਮਾਨ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮੋਦੀ ਹਕੁਮਤ ਵਿੱਚ ਰਿਸ਼ਵਤਖੋਰੀ ਵਜੀਰਾਂ ਵਲੋਂ ਕੀਤੀਆਂ ਜਾ ਰਹੀਆਂ ਗੈਰ-ਇਖਲਾਕੀ ਅਮਲਾਂ ਦੀ ਅਤੇ ਉਹਨਾਂ ਵਿਰੁੱਧ ਸ਼੍ਰੀ ਮੋਦੀ ਵੱਲੋਂ ਕੋਈ ਕਾਰਵਾਈ ਨਾ ਹੋਣ ਉਤੇ ਡੁੰਘਾਂ ਦੁੱਖ ਜ਼ਾਹਿਰ ਕਰਦੇ ਹੋਏ ਪ੍ਰਗਟ ਕੀਤੇ। ਉਹਨਾਂ ਕਿਹਾ ਕਾਂਗਰਸ ਦੀ ਪ੍ਰਧਾਨ ਬੀਬੀ ਸੋਨੀਆ ਗਾਂਧੀ ਨੇ ਵੀ ਅਪਣੀ ਮਨ ਮਰਜੀ ਕਰਕੇ ਇਖਲਾਕੀ ਤੌਰ ਤੇ ਦਾਗੀ ਹੋਏ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦੀ ਜਿੰਮੇਵਾਰੀ ਸੌਂਪ ਕੇ ਆਪਣੇ ਉਤੇ ਵੀ ਧੱਬਾ ਲਗਾ ਲਿਆ ਹੈ। ਕਿਉਂਕਿ ਕੈਪਟਨ ਅਮਰਿੰਦਰ ਸਿੰਘ ਉਤੇ ਅੱਜ ਵੀ ਮੋਹਾਲੀ ਦੀ ਅਦਾਲਤ ਵਿਚ ਰਿਸ਼ਵਤਖੋਰੀ ਦੇ ਵੱਡੇ ਜੁਰਮਾਂ ਅਧੀਨ ਕੇਸ ਚੱਲ ਰਹੇ ਹਨ। ਉਹਨਾਂ ਮੋਦੀ,ਸੋਨੀਆ,ਸ.ਮਨਮੋਹਨ ਸਿੰਘ ਸੰਬੰਧੀ ਸ਼ਾਹ ਮੁਹੰਮਦ ਦੇ ਬੋਲਾਂ ਪਰ ਇਸ਼ਾਰਾ ਕਰਦੇ ਹੋਏ ਕਿਹਾ ਕੇ ਇਸ ਰੰਗ ਵਿੱਚ ਰੰਗੇ ਹੋਏ ਰਾਜਿਆਂ ਤੋਂ ਵੀ ਭੀਖ ਮੰਗਾ ਈ ਦਿੰਦਾ, ਨੂੰ ਯਾਦ ਰੱਖਣਾ ਚਾਹੀਦਾ ਹੈ। ਕਿਉਂਕਿ ਗੈਰ-ਇਖਲਾਕੀ ਅਤੇ ਗੈਰ-ਕਾਨੂੰਨੀ ਢੰਗਾਂ ਰਾਹੀ ਇੱਕਤਰ ਕੀਤੀ ਗਈ ਤਾਕਤ, ਧੰਨ ਦੌਲਤਾਂ ਦੇ ਭੰਡਾਰ ਵਿਚ ਮਸਤ ਹੋ ਕੇ ਕੋਈ ਵੀ ਇਨਸਾਨ ਜਾਂ ਆਗੂ ਇਖਲਾਕੀ ਸ਼ੋਹਰਤ ਪ੍ਰਾਪਤ ਨਹੀ ਕਰ ਸਕਦਾ।