ਜਨਹਿਤ ਯੁਵਾ ਸੰਘਰਸ਼ ਵਲੋਂ ਛੇੜੀ ਹੋਈ ਮੁਹਿੰਮ ਬੇਰੁਜ਼ਗਾਰਾਂ ਨੂੰ ਬੇਰੁਜ਼ਗਾਰੀ ਭੱਤਾ ਦਿਵਾਉਣਾ ਪੰਜਾਬ ਵਿਚ ਅੱਜ ਤੱਕ ਕਈ ਸਰਕਾਰਾਂ ਆਈਆਂ ਪਰ ਅੱਜ ਤੱਕ ਕਿਸੇ ਵੀ ਸਰਕਾਰ ਨੇ ਬੇਰੁਜ਼ਗਾਰੀ ਅਤੇ ਬੇਰੁਜ਼ਗਾਰਾਂ ਪ੍ਰਤੀ ਕੋਈ ਵੀ ਅਹਿਮ ਕਦਮ ਨਹੀਂ ਚੁੱਕਿਆ। ਅੱਜ ਦੀ ਸਾਡੀ ਮੀਟਿੰਗ ਦਾ ਮੁੱਖ ਅਧਾਰ ਬੇਰੁਜ਼ਗਾਰਾਂ ਦੇ ਹੱਕ ਦਿਵਾਉਣ ਦੇ ਯੋਗ ਉਪਰਾਲੇ ਕਰਨਾ ਹੈ।
ਪੰਜਾਬ ਵਿਚ ਹੋ ਰਹੀਆਂ ਘਟਨਾਵਾਂ ਜਿਵੇਂ ਕਿ ਸਨੈਚਿੰਗ, ਨਸ਼ਾਖੋਰੀ, ਚੋਰੀ ਅਤੇ ਰੋਜ਼ਮਰਾ ਦੀਆਂ ਹੋਰ ਘਟਨਾਵਾਂ ਦੀ ਜੜ੍ਹ ਬੇਰੁਜ਼ਗਾਰੀ ਹੀ ਹੈ ਅਤੇ ਸਾਡੀ ਪਾਰਟੀ ਜੇ.ਵਾਈ.ਐਸ.ਐਮ. ਸੁਸਾਇਟੀ ਨੌਜਵਾਨਾਂ ਨੂੰ ਆਪਣੇ ਹੱਕਾਂ ਦੀ ਪਹਿਚਾਣ ਕਰਵਾ ਕੇ ਸਹੀ ਰਸਤੇ ਤੇ ਚੱਲਣ ਲਈ ਪ੍ਰੇਰਦੀ ਹੈ। ਜਨਹਿਤ ਯੁਵਾ ਸੰਘਰਸ਼ ਮੋਰਚਾ ਸੁਸਾਇਟੀ ਦੇ ਮੈਂਬਰਾਂ ਵਲੋਂ ਅੱਜ ਇਹ ਸੁੰਹ ਚੁੱਕੀ ਜਾਂਦੀ ਹੈ ਕਿ ਅਸੀਂ ਗਰੀਬਾਂ ਦੇ ਲੋੜਮੰਦ ਪਰਿਵਾਰਾਂ ਦੀ ਭਲਾਈ ਲਈ ਕੰਮ ਕਰਾਂਗੇ। ਸਾਡੀ ਪਾਰਟੀ ਦੇ ਮੁੱਖ ਸੰਘਰਸ਼ ਇਹ ਹਨ ਕਿ ਜੇਕਰ ਕੋਈ ਵੀ ਸਰਕਾਰ ਬੇਰੁਜ਼ਗਾਰਾਂ ਨੂੰ ਨੌਕਰੀਆਂ ਨਹੀਂ ਪ੍ਰਦਾਨ ਕਰ ਸਕਦੀ ਤਾਂ ਘੱਟੋ ਘੱਟ ਬੇਰੁਜ਼ਗਾਰੀ ਦਾ ਭੱਤਾ ਜ਼ਰੂਰ ਦਿੱਤਾ ਜਾਵੇ ਜੋ ਇਨ੍ਹਾਂ ਦਾ ਮੌਲਿਕ ਅਧਿਕਾਰ ਹੈ। ਇਹ ਸੁਸਾਇਟੀ ਗਰੀਬ ਕੁੜੀਆਂ ਦੇ ਵਿਆਹ, ਗਰੀਬ ਤੇ ਲੋੜਵੰਦ ਬੱਚਿਆਂ ਨੂੰ ਕਿਤਾਬਾਂ ਮੁਹੱਈਆ ਕਰਵਾਏਗੀ।
ਇਸ ਮੌਕੇ ਮੀਟਿੰਗ ਵਿਚ ਪੰਜਾਬ ਚੇਅਰਮੈਨ ਹਰਪ੍ਰੀਤ ਸਿੰਘ (ਹੈਪੀ ਪੱਖੋ), ਪੰਜਾਬ ਪ੍ਰਧਾਨ ਗੌਰਵ ਚਿਟਕਾਰਾ, ਪੰਜਾਬ ਸੀਨੀਅਰ ਮੀਤ ਪ੍ਰਧਾਨ ਚੇਤਨ ਸੈਣੀ, ਜਨਰਲ ਸਕੱਤਰ ਰਵੀ ਚੌਧਰੀ, ਸਕੱਤਰ ਪੱਪੂ ਖਾਨ, ਜੁਆਇੰਟ ਸਕੱਤਰ ਨਵੀਨ ਕਾਤਰੀ, ਪ੍ਰੈਸ ਸਕੱਤਰ ਸਤਿੰਦਰਪਾਲ ਸਿੰਘ ਜੱਸੋਵਾਲ, ਕੈਸ਼ੀਅਰ ਗੁਰਵਿੰਦਰ ਸਿੰਘ ਚਾਵਲਾ, ਕਾਨੂੰਨੀ ਸਲਾਹਕਾਰ ਜੌਨੀ ਮਨੋਚਾ, ਸਲਾਹਕਾਰ ਵਿਸ਼ਾਲ ਬੜੈਚ, ਪੰਜਾਬ ਦਿਹਾਤੀ ਪ੍ਰਧਾਨ ਹਰਦੀਪ ਸਿੰਘ ਹੈਪੀ, ਐਗਜੈਕਟਿਵ ਮੈਂਬਰ ਸੰਨੀ, ਅੰਕੁਸ਼ ਅਤੇ ਹੋਰ ਮੈਂਬਰ ਸੋਨੂੰ ਸ਼ਰਮਾ, ਕਰਮਜੀਤ ਚੌਹਾਨ, ਸੌਰਵ ਕੁਮਾਰ, ਵਿਜੈ ਤਿਵਾੜੀ, ਹਨੀ ਸਹੋਤਾ, ਅਰਪਿਤ ਮੌਦਗਿਲ, ਅਮਿਤ ਭੱਟ, ਰਕੇਸ਼ ਚੌਧਰੀ, ਵਿੱਕੀ ਮਾਂਡੀ, ਰਾਜਾ ਸੱਭਰਵਾਲ, ਸੈਫੀ ਸਿੰਘ, ਕੁਲਵਿੰਦਰ ਲੱਕੀ ਆਦਿ ਸ਼ਾਮਿਲ ਸਨ।