ਇਸਲਾਮਾਬਾਦ – ਪੀਐਮ ਮੋਦੀ ਦੇ ਅਫ਼ਗਾਨਿਸਤਾਨ ਤੋਂ ਹੀ ਅਚਾਨਕ ਪਾਕਿਸਤਾਨ ਚਲੇ ਜਾਣ ਤੇ ਜਿੱਥੇ ਭਾਰਤ ਵਿੱਚ ਕਾਂਗਰਸ ਅਤੇ ਹੋਰ ਪਾਰਟੀਆਂ ਦੁਆਰਾ ਵਿਰੋਧ ਕੀਤਾ ਜਾ ਰਿਹਾ ਹੈ,ਉਥੇ ਪਾਕਿਸਤਾਨ ਵਿੱਚ ਵੀ ਉਥੋਂ ਦੀ ਕਟੜਪੰਥੀ ਪਾਰਟੀ ਜਮਾਤ-ਏ-ਇਸਲਾਮੀ ਦੇ ਨੇਤਾ ਨੇ ਵੀ ਮੋਦੀ ਦੇ ਪਾਕਿਸਤਾਨ ਪਹੁੰਚਣ ਦਾ ਸਖਤ ਵਿਰੋਧ ਕੀਤਾ ਹੈ। ਉਨ੍ਹਾਂ ਨੇ ਮੋਦੀ-ਸ਼ਰੀਫ਼ ਦੀ ਮਿਲਣੀ ਤੇ ਤੰਜ ਕਸਦੇ ਹੋਏ ਕਿਹਾ ਹੈ ਕਿ ਕੀ ਮੋਦੀ ਨੇ ਪਾਕਿਸਤਾਨ ਨੂੰ ਆਪਣੀ ਖਾਲਾ ਦਾ ਘਰ ਸਮਝ ਰੱਖਿਆ ਹੈ, ਜਦੋਂ ਮਰਜੀ ਆ ਗਏ।
ਜਮਾਤ-ਏ-ਇਸਲਾਮੀ ਦੇ ਮੁੱਖੀ ਅਤੇ ਪਾਕਿਸਤਾਨੀ ਸੈਨੇਟਰ ਸਿਰਾਜ-ਉਲ-ਹੱਕ ਨੂੰ ਭਾਰਤ ਵਿਰੋਧੀ ਬਿਆਨ ਦੇਣ ਲਈ ਜਾਣਿਆ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਮੋਦੀ ਗੁਜਰਾਤ ਵਿੱਚ ਮੁਸਲਮਾਨਾਂ ਦੇ ਕਤਲੇਆਮ ਲਈ ਜਿੰਮੇਵਾਰ ਰਿਹਾ ਹੈ। ਹੱਕ ਨੇ ਮੋਦੀ ਨੂੰ ਪਾਕਿਸਤਾਨ ਨੂੰ ਤੋੜਨ ਵਾਲਾ ਵੀ ਦੱਸਿਆ। ਉਨ੍ਹਾਂ ਨੇ ਇਸੇ ਸਾਲ ਦੀ ਸ਼ੁਰੂਆਤ ਵਿੱਚ ਹੀ ਮੋਦੀ ਤੇ ਇੱਕ ਅਰਬ ਰੁਪੈ ਦਾ ਇਨਾਮ ਦੇਣ ਦਾ ਐਲਾਨ ਕੀਤਾ ਸੀ।