ਨਵੀਂ ਦਿੱਲੀ –ਕੇਂਦਰ ਸਰਕਾਰ ਨੇ 10 ਲੱਖ ਤੋਂ ਵੱਧ ਸਾਲਾਨਾ ਆਮਦਨ ਵਾਲਿਆਂ ਦੀ ਸਬਸਿੱਡੀ ਸਮਾਪਤ ਕਰਨ ਦਾ ਫੈਂਸਲਾ ਕੀਤਾ ਹੈ। ਇਹ ਯੋਜਨਾ ਇੱਕ ਜਨਵਰੀ 2016 ਤੋਂ ਲਾਗੂ ਹੋ ਜਾਵੇਗੀ। ਸਰਕਾਰ ਦੀ ਨਵੀਂ ਨੀਤੀ ਅਨੁਸਾਰ ਅਗਰ ਕਿਸੇ ਪਤੀ ਜਾਂ ਪਤਨੀ ਦੀ ਟੈਕਸੇਬਲ ਆਮਦਨ ਪਿੱਛਲੇ ਵਿੱਤੀ ਸਾਲ ਵਿੱਚ 10 ਲੱਖ ਰੁਪੈ ਸੀ ਤਾਂ ਉਨ੍ਹਾਂ ਨੂੰ ਹੁਣ ਇਸ ਯੋਜਨਾ ਦਾ ਲਾਭ ਨਹੀਂ ਦਿੱਤਾ ਜਾਵੇਗਾ।
ਸਰਕਾਰ ਅਨੁਸਾਰ ਪਹਿਲ ਯੋਜਨਾ ਦੇ ਲਾਗੂ ਹੋਣ ਨਾਲ ਸਬਸਿੱਡੀ 14.78 ਕਰੋੜ ਰੁਪੈ ਐਲਪੀਜੀ ਗਾਹਕਾਂ ਦੇ ਅਕਾਊਂਟ ਵਿੱਚ ਕੈਸ਼ ਟਰਾਂਸਫਰ ਕੀਤੀ ਜਾ ਰਹੀ ਹੈ। ਪੈਟਰੋਲੀਅਮ ਵਿਭਾਗ ਦੁਆਰਾ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਸ ਯੋਜਨਾ ਦਾ ਮਕਸਦ ਇੱਕ ਵਿਸ਼ੇਸ਼ ਵਰਗ ਨੂੰ ਲਾਭ ਪਹੁੰਚਾਉਣਾ ਸੀ। ਸਰਕਾਰ ਦੀ ਅਪੀਲ ਤੇ 57.50 ਲੱਖ ਲੋਕਾਂ ਨੇ ਐਲਪੀਜੀ ਸਬਸਿੱਡੀ ਛੱਡ ਦਿੱਤੀ ਹੈ।
ਇਸ ਦਾ ਲਾਭ ਨਵੇਂ ਬੀਪੀਐਲ ਪਰੀਵਾਰਾਂ ਨੂੰ ਗੈਸ ਕਨੈਕਸ਼ਨ ਦੇ ਕੇ ਦਿੱਤਾ ਜਾਵੇਗਾ। ਸਰਕਾਰ ਦਾ ਕਹਿਣਾ ਹੈ ਕਿ ਜਿਆਦਾ ਆਮਦਨੀ ਵਾਲੇ ਪਰੀਵਾਰਾਂ ਨੂੰ ਬਾਜ਼ਾਰ ਦੇ ਰੇਟ ਤੇ ਹੀ ਐਲਪੀਜੀ ਲੈਣੀ ਚਾਹੀਦੀ ਹੈ। ਇਹ ਯੋਜਨਾ ਜਨਵਰੀ, 2016 ਤੋਂ ਲਾਗੂ ਹੋ ਜਾਵੇਗੀ।