ਆਮ ਆਦਮੀ ਪਾਰਟੀ ਵਲੋਂ ਅੱਜ ਇਸਦੇ ਖੇਤਰੀ ਦਫਤਰ ਵਿਖੇ ਜ਼ੋਨ ਕੋਆਰਡੀਨੇਟਰ ਸਾਬਕਾ ਕਰਨਲ ਸੀ. ਐਮ. ਲਖਨਪਾਲ ਅਤੇ ਬਰੈਵੋ ਸੈਕਟਰ ਦੇ ਕੋਆਰਡੀਨੇਟਰ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਹੇਠ ਇੱਕ ਪ੍ਰੈਸ ਕਾਨਫਰੰਸ ਬੁਲਾਈ ਗਈ। ਇਸ ਮੋਕੇ ਬੋਲਦਿਆਂ ਕਰਨਲ ਲਖਨਪਾਲ, ਅੰਮ੍ਰਿਤਪਾਲ ਸਿੰਘ, ਆਪ ਦੇ ਲੇਬਰ ਵਿੰਗ ਦੇ ਲੁਧਿਆਣਾ ਜ਼ੋਨ ਦੇ ਆਗੂ ਰਜਿੰਦਰਪਾਲ ਕੌਰ ਐਚ. ਐਸ. ਬਾਵਾ, ਪੰਕਜ ਸਕਸੈਨਾ ਅਤੇ ਆਪ ਸਰਕਲ ਇੰਨਚਾਰਜ ਬਾਲਕ੍ਰਿਸ਼ਨ ਪੱਪੀ (ਪ੍ਰਧਾਨ ਰੇਹੜੀ-ਫੜ੍ਹੀ ਯੂਨੀਅਨ ਲੁਧਿਆਣਾ) ਵਲੋਂ ਨਗਰ ਨਿਗਮ ਵਲੋਂ ਚੋੜਾ ਬਾਜ਼ਾਰ, ਵਰਧਮਾਨ ਅਤੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਰੇਹੜੀ ਅਤੇ ਫੜ੍ਹੀ ਵਾਲਿਆ ਖਿਲਾਫ ਕੀਤੀ ਗਈ ਕਾਰਵਾਈ ਦੀ ਸਖਤ ਸ਼ਬਦਾ ਵਿੱਚ ਆਲੋਚਨਾ ਕਰਦਿਆਂ ਕਿਹਾ ਕਿ ਆਏ ਦਿਨ ਨਗਰ ਨਿਗਮ ਦੇ ਅਧੀਕਾਰੀਆਂ ਵਲੋਂ ਰੇਹੜੀ-ਫੜ੍ਹੀ ਵਾਲਿਆਂ ਤੇ ਆਵਾਜਾਈ ਦੀ ਸਮੱਸਿਆ ਦੇ ਨਾਮ ਹੇਠ ਵਧੀਕੀਆਂ ਕੀਤੀਆਂ ਜਾ ਰਹੀਆਂ ਹਨ। ਮਾਨਯੋਗ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਦੇ ਅਨੁਸਾਰ ਜੇਕਰ ਸਰਕਾਰ ਨੂੰ ਜਾਂ ਨਗਰ ਨਿਗਮ ਨੂੰ ਕਿਸੇ ਜਗਾਹ ਤੇ ਆਵਾਜਾਈ ਦੀ ਸਮੱਸਿਆ ਨਜ਼ਰ ਆਉਂਦੀ ਹੈ ਤਾਂ ਉਹਨਾਂ ਦੁਆਰਾ ਰੇਹੜੀ-ਫੜ੍ਹੀ ਵਾਲਿਆਂ ਦੇ ਰੋਜ਼ਗਾਰ ਨੂੰ ਮੁੱਖ ਰੱਖਦਿਆਂ ਉੱਥੋਂ ਸ਼ਿਫਟ ਕਰਕੇ ਕਿਸੇ ਹੋਰ ਉਚਿਤ ਜਗਾਹ ਤੇ ਰੇਹੜੀ-ਫੜੀ ਲਗਵਾਉਣ ਦਾ ਪ੍ਰਬੰਧ ਕਰਨਾ ਲਾਜ਼ਮੀ ਹੈ। ਇਹਨਾਂ ਨੂੰ ਇੱਕ ਜਗਾਹ ਤੋਂ ਉਠਾਉਣ ਤੋਂ ਪਹਿਲਾਂ ਇਹਨਾਂ ਲਈ ਉਚਿਤ ਜਗਾਹ ਦਾ ਇੰਤਜ਼ਾਮ ਕਰਨਾ ਸਰਕਾਰ ਦੀ ਜਿੰਮੇਵਾਰੀ ਹੈ। ਪਰ ਸਰਕਾਰ ਅਤੇ ਨਗਰ ਨਿਗਮ ਦੇ ਅਧੀਕਾਰੀ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਦੀ ਉਲੰਘਣਾ ਕਰਦੇ ਹੋਏ ਸੱਭ ਕੁੱਝ ਇਸ ਦੇ ਉਲਟ ਕਰ ਰਹੇ ਹਨ। ਸਰਕਾਰ ਜਾਂ ਨਗਰ ਨਿਗਮ ਦੁਆਰਾ ਰੇਹੜੀ ਫੜੀ-ਵਾਲਿਆਂ ਤੇ ਕੋਈ ਵੀ ਕਾਰਵਾਈ ਕਰਨ ਤੋਂ ਪਹਿਲਾਂ ਉਹਨਾਂ ਦੇ ਰੋਜ਼ਗਾਰ ਅਤੇ ਉਹਨਾਂ ਦੇ ਪਰੀਵਾਰ ਦੇ ਮੈਂਬਰਾਂ, ਖਾਸ ਕਰ ਬੱਚਿਆਂ ਦੇ ਭਵਿੱਖ ਨੂੰ ਧਿਆਨ ਵਿੱਚ ਜ਼ਰੂਰ ਰਖਿਆ ਜਾਵੇ।
ਉਹਨਾਂ ਕਿਹਾ ਕਿ ਰੇਹੜੀ-ਫੜ੍ਹੀ ਵਾਲੇ ਇਸ ਦੇਸ਼ ਦੇ ਵਾਸੀ ਹਨ ਅਤੇ ਭਾਰਤ ਦੇਸ਼ ਦੀ ਧਰਤੀ ਤੇ ਇਹਨਾਂ ਨੂੰ ਜੀਉਣ ਅਤੇ ਕੰਮ ਕਰਨ ਦਾ ਪੂਰਾ-ਪੂਰਾ ਹੱਕ ਹੈ ਅਤੇ ਇਹਨਾਂ ਦੇ ਹੱਕ ਖੋਹਣ ਦਾ ਕਿਸੇ ਨੂੰ ਵੀ ਅਧੀਕਾਰ ਨਹੀਂ। ਨਗਰ ਨਿਗਮ ਇਸ ਸਮੱਸਿਆ ਸੰਬੰਧੀ ਖੁੱਦ ਹੱਲ ਨਹੀਂ ਕਰਨਾ ਚਾਹੁੰਦੀ ਕਿਉਂਕਿ ਅਕਾਲੀ ਅਤੇ ਕਾਂਗਰਸ ਪਾਰਟੀਆਂ ਦੀ ਆਪਸੀ ਮਿਲੀ-ਭੁਗਤ ਕਰਕੇ ਰੇਹੜੀ-ਫੜ੍ਹੀ ਵਾਲਿਆਂ ਨੂੰ ਮਾਫੀਆ ਦੇ ਹਵਾਲੇ ਕਰਨ ਦੀ ਸਾਜ਼ਿਸ਼ ਕੀਤੀ ਜਾ ਰਹੀ ਹੈ।
ਉਹਨਾਂ ਕਿਹਾ ਕਿ ਰੇਹੜੀ-ਫੜ੍ਹੀ ਯੂਨੀਅਨ ਲੁਧਿਆਣਾ ਵਲੋਂ ਕਈ ਵਾਰੀ ਇਸ ਸੰਬੰਧੀ ਡਿਪਟੀ ਕਮਿਸ਼ਨ ਨੂੰ ਮੰਗ ਪੱਤਰ ਦਿੱਤੇ ਗਏ ਹਨ, ਪਰ ਅਜੇ ਤਕ ਉਹਨਾਂ ਦੀਆਂ ਸਮੱਸਿਆਂ ਸੰਬੰਧੀ ਕੋਈ ਹੱਲ ਨਹੀਂ ਕੀਤਾ ਗਿਆ ਹੈ। ਅਸੀਂ ਸਰਕਾਰ ਅਤੇ ਨਗਰ ਨਿਗਮ ਕੋਲੋਂ ਮੰਗ ਕਰਦੇ ਹਾਂ ਕਿ ਰੇਹੜੀ-ਫੜੀ ਵਾਲਿਆਂ ਨੂੰ ਨਜਾਇਜ਼ ਤੰਗ ਕਰਨਾ ਬੰਦ ਕੀਤਾ ਜਾਵੇ ਅਤੇ ਰੇਹੜੀ-ਫੜ੍ਹੀ ਵਾਲਿਆਂ ਦੇ ਭਵਿੱਖ ਨੂੰ ਮੁੱਖ ਰੱਖਦਿਆਂ ਉਹਨਾਂ ਲਈ ਉਚਿਤ ‘ਵੈਂਡਿਜ਼- ਜ਼ੋਨ’ ਬਣਾਏ ਜਾਣ। ਜੇਕਰ ਉਹਨਾਂ ਦੀਆਂ ਮੰਗਾ ਨਾਂ ਮੰਨੀਆਂ ਗਈਆਂ ਤਾਂ ਆਪ ਲੇਬਰ ਵਿੰਗ ਵਲੋਂ ਸਰਕਾਰ ਅਤੇ ਨਿਗਮ ਦੇ ਖਿਲਾਫ ਸੰਘਰਸ਼ ਛੇੜ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਰੇਹੜੀ-ਫੜ੍ਹੀ ਵਾਲਿਆਂ ਨੂੰ ਰੋਜ਼ਗਾਰ ਸੰਬੰਧੀ ਕੋਈ ਪਰੇਸ਼ਾਨੀ ਜਾਂ ਸਮੱਸਿਆ ਨਹੀਂ ਆਣ ਦਿੱਤੀ ਜਾਵੇਗੀ। ਇਸ ਮੋਕੇ ਪ੍ਰੈਸ ਕਾਨਫਰੰਸ ਵਿੱਚ ਉਪਰੋਕਤ ਆਗੂਆਂ ਤੋਂ ਇਲਾਵਾ ਅਮਰੀਕ ਸਿੰਘ ਬੱਬੂ ਪ੍ਰਧਾਨ ਜੇਲ ਰੋਡ ਫਿਲਡ ਗੰਜ, ਜਸਵੀਰ ਸਿੰਘ, ਸਤਨਾਮ ਸਿੰਘ ਜਨਰਲ ਸਕੱਤਰ, ਮਹੁੰਮਦ ਸਲਾਉਦੀਨ, ਸੁਰੇਸ਼ ਕੁਮਾਰ, ਇਮਤਿਆਜ਼, ਪਿੰਟੂ ਗੁਪਤਾ, ਗੋਰੇ ਲਾਲ ਅਤੇ ਕਈ ਹੋਰ ਸ਼ਾਮਿਲ ਸਨ।